ਸੱਤ ਮਹੀਨਿਆਂ ਦਾ ਬੱਚਾ ਬਣਿਆਂ ਮੇਅਰ, ਸਹੁੰ ਚੁੱਕ ਸਮਾਗਮ ‘ਚ ਵੀ ਖੁਦ ਹੋਇਆ ਸ਼ਾਮਲ

TeamGlobalPunjab
1 Min Read

ਨਿਊਯਾਰਕ: ਸੱਤ ਮਹੀਨਿਆਂ ਦੇ ਵਿਲੀਅਮ ਚਾਰਲੀ ਮੈਕਮਿਲਨ ਨੂੰ ਅਮਰੀਕਾ ਦੇ ਸ਼ਹਿਰ ਵ੍ਹਾਈਟਹਾਲ ਵਿਚ ਆਨਰੇਰੀ ਮੇਅਰ ਨਿਯੁਕਤ ਕੀਤਾ ਗਿਆ ਹੈ।  ਚਾਰਲੀ ਇੰਨੀ ਛੋਟੀ ਉਮਰ ਵਿਚ ਮੇਅਰ ਬਣਨ ਵਾਲਾ ਪਹਿਲਾ ਬੱਚਾ ਹੈ। ਉਸਨੇ ਹਾਲ ਹੀ ਵਿੱਚ ਵ੍ਹਾਈਟਹਾਲ ਕਮਿਊਨਿਟੀ ਸੈਂਟਰ ਵਿੱਚ ਮੇਅਰ ਚੁਣੇ ਜਾਣ ਤੋਂ ਬਾਅਦ ਅਹੁਦੇ ਦੀ ਸਹੁੰ ਵੀ ਚੁਕ ਲਈ ਹੈ।

ਜਾਣਕਾਰੀ ਮੁਤਾਬਿਕ ਚਾਰਲੀ ਦੇ ਸਹੁੰ ਚੁੱਕ ਸਮਾਗਮ ਵਿੱਚ 150 ਵਿਅਕਤੀ ਸ਼ਾਮਲ ਹੋਏ। ਚਾਰਲੀ ਇਸ ਸਾਲ ਅਕਤੂਬਰ ਵਿੱਚ ਗ੍ਰੀਮਜ਼ ਕਾਉਂਟੀ ਦਾ ਮੇਅਰ ਚੁਣਿਆ ਗਿਆ ਸੀ। ਦਰਅਸਲ, ਹਰ ਸਾਲ ਵ੍ਹਾਈਟਹਾਲ ਵਾਲੰਟੀਅਰ ਫਾਇਰ ਵਿਭਾਗ ਦੇ ਸਾਲਾਨਾ BBQ ਫੰਡਰੇਜ਼ਰ ਪ੍ਰੋਗਰਾਮ ਦੌਰਾਨ ਮੇਅਰ ਦੇ ਅਹੁਦੇ ਲਈ ਬੋਲੀ ਲਗਾਈ ਜਾਂਦੀ ਹੈ। ਇਸ ਵਾਰ ਸਭ ਤੋਂ ਵੱਧ ਬੋਲੀ ਚਾਰਲੀ ਦੇ ਨਾਮ ‘ਤੇ ਲੱਗੀ, ਜਿਸ ਤੋਂ ਬਾਅਦ ਉਹ ਦੇਸ਼ ਦਾ ਸਭ ਤੋਂ ਘੱਟ ਉਮਰ ਦਾ ਮੇਅਰ ਚੁਣਿਆ ਗਿਆ।

ਚਾਰਲੀ ਦੀ ਸਹੁੰ ਚੁੱਕਣ ਦੀ ਥਾਂ ਉਸਦੇ ਮਾਪਿਆਂ ਵੱਲੋਂ ਸਹੁੰ ਚੁੱਕੀ ਗਈ ਅਤੇ ਉਨ੍ਹਾਂ ਮੇਅਰ ਦੇ ਆਹੁਦੇ ‘ਤੇ ਇਮਾਨਦਾਰੀ ਨਾਲ ਅਤੇ ਆਪਣੀ ਪੂਰੀ ਯੋਗਤਾ ਨਾਲ ਕੰਮ ਕਰਨ ਦਾ ਵਿਸ਼ਵਾਸ ਦਵਾਇਆ।

Share this Article
Leave a comment