ਸੋਹੇਲ ਖਾਨ ਦੀ ਸਾਬਕਾ ਪਤਨੀ ਆਪਣੇ ਲਈ ਲੱਭ ਰਹੀ ਲਾੜੀ!

Prabhjot Kaur
2 Min Read

ਨਿਊਜ਼ ਡੈਸਕ: ਸੋਹੇਲ ਖਾਨ ਦੀ ਸਾਬਕਾ ਪਤਨੀ ਸੀਮਾ ਕਿਰਨ ਸਜਦੇਹ, ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ, ਚੰਕੀ ਪਾਂਡੇ ਦੀ ਪਤਨੀ ਭਾਵਨਾ ਪਾਂਡੇ ਅਤੇ ਨੀਲਮ ਇੱਕ ਵਾਰ ਫਿਰ ਸ਼ੋਅ ‘ਫੈਬੂਲਸ ਲਾਈਫ ਆਫ ਬਾਲੀਵੁੱਡ ਵਾਈਫਜ਼’ ਦੇ ਦੂਜੇ ਸੀਜ਼ਨ ਨਾਲ ਵਾਪਸੀ ਕਰ ਰਹੀ ਰਹੀਆਂ ਹਨ। ਇਹ ਸ਼ੋਅ ਇਨ੍ਹਾਂ ਚਾਰਾਂ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਸ਼ੋਅ ਰਾਹੀਂ ਇਨ੍ਹਾਂ ਸਿਤਾਰਿਆਂ ਦੀਆਂ ਜ਼ਿੰਦਗੀ ਬਾਰੇ ਜੁੜੀਆਂ ਜਾਣਕਾਰੀਆਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਜਾਣ ਕੇ ਲੋਕ ਕਾਫੀ ਹੈਰਾਨ ਹਨ।

ਤਲਾਕ ‘ਤੇ ਬੋਲੀ ਸੋਹੇਲ ਖਾਨ ਦੀ ਸਾਬਕਾ ਪਤਨੀ ਸੀਮਾ

ਸ਼ੋਅ ਦੇ ਇੱਕ ਐਪੀਸੋਡ ਦੌਰਾਨ, ਮਹੀਪ ਅਤੇ ਸੀਮਾ ਇੰਡੀਆ ਮੈਚਮੇਕਿੰਗ ਦੀ ਸੀਮਾ ਤਪਾਰੀਆ ਨਾਲ ਮੁਲਾਕਾਤ ਕਰਦੀਆਂ ਹਨ। ਮਹੀਪ ਨੇ ਤਪਾਰੀਆ ਨੂੰ ਸੀਮਾ ਲਈ ਚੰਗਾ ਜੀਵਨ ਸਾਥੀ ਲੱਭਣ ਲਈ ਕਿਹਾ। ਇਸ ਦੌਰਾਨ ਸੀਮਾ ਨੂੰ ਸੋਹੇਲ ਖਾਨ ਤੋਂ ਵੱਖ ਹੋਣ ਬਾਰੇ ਵੀ ਪੁੱਛਿਆ ਗਿਆ ਸੀ। ਜਿਸ ਤੋਂ ਬਾਅਦ ਸੀਮਾ ਨੇ ਕਈ ਰਾਜ਼ ਖੋਲ੍ਹ ਦਿੱਤੇ।

 

- Advertisement -
View this post on Instagram

 

A post shared by Seema Kiran Sajdeh (@seemakiransajdeh)

‘ਮੈਨੂੰ ਪਸੰਦ ਨੇ ਔਰਤਾਂ’

ਸੀਮਾ ਨੇ ਦੱਸਿਆ ਕਿ ਉਹ ਪੰਜ ਸਾਲ ਪਹਿਲਾਂ ਸਲਮਾਨ ਖਾਨ ਦੇ ਭਰਾ ਸੋਹੇਲ ਖਾਨ ਤੋਂ ਵੱਖ ਹੋ ਚੁੱਕੀ ਹੈ। ਜਦੋਂ ਤਪਾਰੀਆ ਨੇ ਉਨ੍ਹਾਂ ਦੇ ਵੱਖ ਹੋਣ ਦਾ ਕਾਰਨ ਪੁੱਛਿਆ ਤਾਂ ਸੀਮਾ ਨੇ ਕਿਹਾ, ‘ਸਾਡੇ ਵਿਚਾਰ ਨਹੀਂ ਮਿਲਦੇ ਸਨ’। ਜਿਸ ਤੋਂ ਬਾਅਦ ਤਪਾਰੀਆ ਨੇ ਸੀਮਾ ਨੂੰ ਪੁੱਛਿਆ ਕਿ ‘ਤੁਹਾਨੂੰ 22 ਸਾਲ ਬਾਅਦ ਪਤਾ ਲੱਗਿਆ ਕਿ ਤੁਹਾਡੇ ਦੋਵਾਂ ਦੇ ਵਿਚਾਰ ਨਹੀਂ ਮਿਲਦੇ ?’ ਇਸ ਸਵਾਲ ਦੇ ਜਵਾਬ ਵਿੱਚ ਸੀਮਾ ਕਹਿੰਦੀ ਹੈ, ‘ਇਸ ਸਭ ‘ਚ ਸਮਾਂ ਲਗਦਾ ਹੈ।’

- Advertisement -

ਇਸ ਤੋਂ ਬਾਅਦ ਸੀਮਾ ਨੇ ਕਿਹਾ ਸੋਹੇਲ ਇੱਕ ਵਿਅਕਤੀ ਦੇ ਰੂਪ ‘ਚ ਬਹੁਤ ਜ਼ਿੱਦੀ ਹੈ ਅਤੇ ਵੈਸੇ ਵੀ ਮੈਨੂੰ ਲਗਦਾ ਹੈ ਕਿ ਮੈਨੂੰ ਔਰਤਾਂ ਪਸੰਦ ਹਨ। ਸੀਮਾ ਦੀ ਇਹ ਗੱਲ ਸੁਣ ਕੇ ਮਹੀਪ ਦੇ ਹੋਸ਼ ਉੱਡ ਗਏ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment