ਚੀਨ ‘ਚ ਰਿਲੀਜ਼ ਹੋਵੇਗੀ ਸ਼੍ਰੀਦੇਵੀ ਦੀ ‘ਇੰਗਲਿਸ਼ ਵਿੰਗਲਿਸ਼’ ਫਿਲਮ

Global Team
2 Min Read

ਨਿਊਜ਼ ਡੈਸਕ: ਮਰਹੂਮ ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ 2012 ਦੀ ਆਲੋਚਨਾਤਮਕ ਤੌਰ ‘ਤੇ ਪ੍ਰਸ਼ੰਸਾ ਕੀਤੀ ਗਈ ਵਾਪਸੀ ਫਿਲਮ ‘ਇੰਗਲਿਸ਼ ਵਿੰਗਲਿਸ਼’ ਚੀਨੀ ਸਿਨੇਮਾਘਰਾਂ ‘ਚ 24 ਫਰਵਰੀ ਨੂੰ ਉਸ ਦੀ ਪੰਜਵੀਂ ਬਰਸੀ ‘ਤੇ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਵਿਤਰਕ ਈਰੋਜ਼ ਇੰਟਰਨੈਸ਼ਨਲ ਨੇ ਫਿਲਮ ਬਾਰੇ ਦੱਸਿਆ ਹੈ ਕਿ ਫਿਲਮ ‘ਇੰਗਲਿਸ਼ ਵਿੰਗਲਿਸ਼’ (2012) ਮੇਨਲੈਂਡ ਚੀਨ ‘ਚ 6,000 ਸਕ੍ਰੀਨਜ਼ ‘ਤੇ ਰਿਲੀਜ਼ ਹੋਵੇਗੀ।

ਦਰਅਸਲ, ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਓਓ) ਕੁਮਾਰ ਆਹੂਜਾ ਨੇ ਇੱਕ ਬਿਆਨ ਵਿੱਚ ਕਿਹਾ, ‘ਮੈਂ ਮਰਹੂਮ ਬਾਲੀਵੁੱਡ ਅਭਿਨੇਤਰੀ ਸ਼੍ਰੀਦੇਵੀ ਦੀ ਸਭ ਤੋਂ ਯਾਦਗਾਰ ਫਿਲਮਾਂ ਵਿੱਚੋਂ ਇੱਕ ‘ਇੰਗਲਿਸ਼ ਵਿੰਗਲਿਸ਼’ ਚੀਨੀ ਦਰਸ਼ਕਾਂ ਨੂੰ ਦਿਖਾਉਣ ਲਈ ਬਹੁਤ ਉਤਸ਼ਾਹਿਤ ਹਾਂ। ਫਿਲਮ ਦੀ ਗੱਲ ਕਰੀਏ ਤਾਂ ਸ਼੍ਰੀਦੇਵੀ ਨੇ ਗੌਰੀ ਸ਼ਿੰਦੇ ਦੁਆਰਾ ਨਿਰਦੇਸ਼ਿਤ ਹਿੰਦੀ ਫੈਮਿਲੀ ਕਾਮੇਡੀ-ਡਰਾਮਾ ਰਾਹੀਂ ਲੰਬੇ ਸਮੇਂ ਬਾਅਦ ਸਿਲਵਰ ਸਕ੍ਰੀਨ ‘ਤੇ ਵਾਪਸੀ ਕੀਤੀ। ਇੰਨਾ ਹੀ ਨਹੀਂ, ਇਹ ਫਿਲਮ 2012 ਲਈ ਸਰਬੋਤਮ ਵਿਦੇਸ਼ੀ ਭਾਸ਼ਾ ਫਿਲਮ ਸ਼੍ਰੇਣੀ ਵਿੱਚ ਅਕੈਡਮੀ ਅਵਾਰਡ ਲਈ ਭਾਰਤ ਦੀ ਅਧਿਕਾਰਤ ਐਂਟਰੀ ਸੀ।

ਫਿਲਮ ਇੰਗਲਿਸ਼ ਵਿੰਗਲਿਸ਼ ਵਿੱਚ, ਸ਼੍ਰੀਦੇਵੀ ਨੇ ਸ਼ਸ਼ੀ ਗੋਡਬੋਲੇ ਦੀ ਭੂਮਿਕਾ ਨਿਭਾਈ, ਇੱਕ ਸ਼ਾਂਤ, ਮਿੱਠੇ ਸੁਭਾਅ ਵਾਲੀ ਘਰੇਲੂ ਔਰਤ ਜਿਸ ਨੂੰ ਅੰਗਰੇਜ਼ੀ ਬੋਲਣ ਅਤੇ ਸਮਝਣ ਵਿੱਚ ਅਸਮਰੱਥਾ ਹੋਣ ਕਾਰਨ ਆਪਣੇ ਪੜ੍ਹੇ-ਲਿਖੇ ਪਤੀ ਅਤੇ ਧੀ ਤੋਂ ਨਿੱਤ ਨਿੱਕੇ-ਨਿੱਕੇ ਤਾਅਨੇ ਸਹਿਣੇ ਪੈਂਦੇ ਸਨ। ਫਿਲਮ ‘ਚ ਸ਼੍ਰੀਦੇਵੀ ਤੋਂ ਇਲਾਵਾ ਆਦਿਲ ਹੁਸੈਨ, ਸੁਮੀਤ ਵਿਆਸ, ਪ੍ਰਿਆ ਆਨੰਦ, ਸੁਲਭਾ ਦੇਸ਼ਪਾਂਡੇ ਅਤੇ ਫ੍ਰੈਂਚ ਅਦਾਕਾਰ ਮੇਹਦੀ ਨੇਬੂ ਵੀ ਹਨ।

 

- Advertisement -

ਤੁਹਾਨੂੰ ਦੱਸ ਦੇਈਏ ਕਿ ਸ਼੍ਰੀਦੇਵੀ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ‘ਚ ਗਿਣੀ ਜਾਂਦੀ ਹੈ। ਹਾਲਾਂਕਿ, ਅਭਿਨੇਤਰੀ ਦੇ ਅਚਾਨਕ ਦੇਹਾਂਤ ਨਾਲ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਲੱਗਾ ਹੈ। ਦੂਜੇ ਪਾਸੇ ਅਦਾਕਾਰਾ ਦੀਆਂ ਦੋਵੇਂ ਬੇਟੀਆਂ ਜਾਹਨਵੀ ਅਤੇ ਖੁਸ਼ੀ ਕਪੂਰ ਨੂੰ ਦੇਖ ਕੇ ਪ੍ਰਸ਼ੰਸਕ ਅਕਸਰ ਸ਼੍ਰੀਦੇਵੀ ਨੂੰ ਯਾਦ ਕਰਦੇ ਹਨ।

Share this Article
Leave a comment