ਕਰਨ ਔਜਲਾ ‘ਤੇ ਬਣਨ ਵਾਲੀ ਡਾਕੂਮੈਂਟਰੀ ‘ਚ ਫੈਨਜ਼ ਨੂੰ ਵੀ ਕੰਮ ਕਰਨ ਦਾ ਮਿਲੇਗਾ ਮੌਕਾ,ਪਰ ਇਸ ਸ਼ਰਤ ‘ਤੇ

Rajneet Kaur
1 Min Read

ਕਰਨ ਔਜਲਾ ਦੇ ਫੈਨਜ਼ ਲਈ ਇਕ ਖੁਸ਼ੀ ਦੀ ਖਬਰ ਹੈ।  ਕਰਨ ਔਜਲਾ ਦੀ ਡਾਕਿਊਮੈਂਟਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਡਾਕੂਮੈਂਟਰੀ ਦੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਫੈਨਜ਼ ਵੀ ਇਸ ਡਾਕੂਮੈਂਟਰੀ ‘ਚ ਨਜ਼ਰ ਆਉਣਗੇ। ਪਰ ਇਹ ਮੌਕਾ ਸਿਰਫ ਔਜਲਾ ਦੇ ਖਾਸ ਫੈਨਜ਼ ਨੂੰ ਹੀ ਮਿਲ ਰਿਹਾ ਹੈ। ਖਾਸ ਫੈਨਜ਼ ਯਾਨੀ ਕਿ ਜਿਹੜੇ ਫੈਨਜ਼ ਨੇ ਕਰਨ ਔਜਲਾ ਦੇ ਟੈਟੂ ਆਪਣੇ ਸਰੀਰਾਂ ‘ਤੇ ਬਣਵਾਏ ਹਨ, ਉਨ੍ਹਾਂ ਫੈਨਜ਼ ਨੂੰ ਡਾਕਿਊਮੈਂਟਰੀ ‘ਚ  ਕੰਮ ਕਰਨ ਦਾ ਮੌਕਾ ਮਿਲੇਗਾ।

ਇਸਦੀ ਜਾਣਕਾਰੀ ਕਰਨ ਔਜਲਾ ਦੇ ਮੈਨੇਜਰ ਦੀਪ ਰੇਹਾਨ ਨੇ ਦਿੱਤੀ ਹੈ। ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕਰਦਿਆਂ ਫੈਨਜ਼ ਨੂੰ ਕਰਨ ਔਜਲਾ ਦੇ ਟੈਟੂਆਂ ਦੀਆਂ ਤਸਵੀਰਾਂ ਖਿੱਚ ਕੇ ਭੇਜਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਨਾਲ ਇੱਕ ਮੇਲ ਆਈਡੀ ਵੀ ਸ਼ੇਅਰ ਕੀਤੀ ਗਈ ਹੈ। ਫੈਨਜ਼ ਇਸ ਆਈਡੀ (karanaujlamanagemant@hotmail.com) ‘ਤੇ ਆਪਣੀਆਂ ਤਸਵੀਰਾਂ ਭੇਜ ਸਕਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment