ਓਪਨਿੰਗ ਤੋਂ ਪਹਿਲਾਂ ਫਿਲਮ ਆਰ.ਆਰ.ਆਰ ਦਾ ਧਮਾਕਾ, ਕਰੀਬ 750 ਕਰੋੜ ਦੀ ਕੀਤੀ ਕਮਾਈ

TeamGlobalPunjab
2 Min Read

ਪੁਲਿਸ ਡੈਸਕ: ‘ਬਾਹੂਬਲੀ ਦਿ ਬਿਗਨਿੰਗ’ ਤੋਂ ਬਾਅਦ ਐਸਐਸ ਰਾਜਾਮੌਲੀ ਨੇ ‘ਬਾਹੂਬਲੀ 2’ ਨਾਲ ਆਪਣੇ ਹੀ ਸਾਰੇ ਰਿਕਾਰਡ ਤੋੜ ਦਿੱਤੇ। ਫਿਲਮ ਨੇ ਇੰਨਾ ਜ਼ਬਰਦਸਤ ਕਾਰੋਬਾਰ ਕੀਤਾ ਕਿ ਅੱਜ ਵੀ ਬਾਕਸ ਆਫਿਸ ‘ਤੇ ਇਸ ਦਾ ਝੰਡਾ ਲਹਿਰਾ ਰਿਹਾ ਹੈ। ਪਰ ਹੁਣ ਇੱਕ ਵਾਰ ਫਿਰ ਐਸਐਸ ਰਾਜਾਮੌਲੀ ਨੇ ਆਪਣੇ ਹੀ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਇਸ ਸਾਲ ਦੀ ਸਭ ਤੋਂ ਵੱਡੀ ਫਿਲਮ ਮੰਨੀ ਜਾਣ ਵਾਲੀ ‘RRR’ ਨੇ ਰਿਲੀਜ਼ ਤੋਂ ਪਹਿਲਾਂ ਹੀ 750 ਕਰੋੜ ਦੀ ਕਮਾਈ ਕਰਕੇ ‘ਬਾਹੂਬਲੀ 2’ ਨੂੰ ਪਛਾੜ ਦਿੱਤਾ ਹੈ।

ਆਲੀਆ ਭੱਟ, ਅਜੇ ਦੇਵਗਨ, ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦੀ ਫਿਲਮ ‘ਆਰਆਰਆਰ’ ਪਿਛਲੇ ਸਾਲ ਤੋਂ ਲੋਕਾਂ ਦੀ ਵਾਚਲਿਸਟ ‘ਚ ਸ਼ਾਮਲ ਹੈ। ਫਿਲਮ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ। ਨਿਰਮਾਤਾਵਾਂ ਨੇ ਮੰਗਲਵਾਰ, 22 ਮਾਰਚ ਤੋਂ ਇਸ ਫਿਲਮ ਦੀ ਪ੍ਰੀ-ਬੁਕਿੰਗ (ਆਰਆਰਆਰ ਐਡਵਾਂਸ ਬੁਕਿੰਗ) ਸ਼ੁਰੂ ਕਰ ਦਿੱਤੀ ਸੀ, ਤਾਂ ਜੋ ਦਰਸ਼ਕਾਂ ਨੂੰ ਫਿਲਮ ਦੀਆਂ ਟਿਕਟਾਂ ਨੂੰ ਲੈ ਕੇ ਚਿੰਤਾ ਨਾ ਕਰਨੀ ਪਵੇ। ਹੁਣ ਮੀਡੀਆ ਰਿਪੋਰਟਾਂ ਮੁਤਾਬਕ ‘RRR’ ਨੇ ਪ੍ਰੀ-ਬੁਕਿੰਗ ਅਤੇ ਰਾਈਟਸ ਰਾਹੀਂ ਕਰੀਬ 750 ਕਰੋੜ ਰੁਪਏ ਕਮਾ ਲਏ ਹਨ।

ਆਂਧਰਾ ਬਾਕਸ ਆਫਿਸ ਦੇ ਅਨੁਸਾਰ, ‘RRR’ ਦਾ ਪ੍ਰੀ-ਰਿਲੀਜ਼ ਥੀਏਟਰਿਕ ਕਾਰੋਬਾਰ ਸਾਰੀਆਂ ਭਾਸ਼ਾਵਾਂ ਤੋਂ 520 ਕਰੋੜ ਰੁਪਏ ਰਿਹਾ ਹੈ। ਇਸ ਦੇ ਨਾਲ ਹੀ, ਪੇਨ ਇੰਡੀਆ ਨੇ ਉੱਤਰੀ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਇਸ ਫਿਲਮ ਦੇ ਡਿਸਟ੍ਰੀਬਿਊਸ਼ਨ, ਡਿਜੀਟਲ ਅਤੇ ਸੈਟੇਲਾਈਟ ਅਧਿਕਾਰ ਖਰੀਦ ਲਏ ਹਨ। ਫਿਲਮ ਨੇ ਉੱਤਰੀ ਭਾਰਤ ਵਿੱਚ ਥੀਏਟਰ ਰਿਲੀਜ਼ ਤੋਂ 150 ਕਰੋੜ ਅਤੇ ਹੋਰ ਸਾਰੀਆਂ ਭਾਸ਼ਾਵਾਂ ਦੇ ਥੀਏਟਰ ਰਿਲੀਜ਼ਾਂ ਤੋਂ 250 ਕਰੋੜ ਦੀ ਕਮਾਈ ਕੀਤੀ। ਇਸ ਹਿਸਾਬ ਨਾਲ ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ ਕਮਾਈ 750 ਤੋਂ 800 ਕਰੋੜ ਹੋ ਗਈ ਹੈ।‘ਆਰਆਰਆਰ’ 25 ਮਾਰਚ ਨੂੰ ਰਿਲੀਜ਼ ਹੋਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment