ਆਹ ਸਭ ਦੇਖ ਕੇ ਤੁਸੀਂ ਵੀ ਕਹੋਂਗੇ ਕਿ ਕਾਸ਼ ਸਾਡੇ ਇਲਾਕੇ ਦਾ ਵਿਧਾਇਕ ਵੀ ਸਿੱਧੂ ਹੋਵੇ!

TeamGlobalPunjab
2 Min Read

ਅੰਮ੍ਰਿਤਸਰ : ਕੈਪਟਨ ਵਜ਼ਾਰਤ ਵਿੱਚੋਂ ਅਸਤੀਫਾ ਦੇ ਕੇ ਕੁਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀਆਂ ਸਰਗਮੀਆਂ ਇੰਨੀ ਦਿਨੀਂ ਮੁੜ ਦਿਖਾਈ ਦੇਣ ਲੱਗ ਪਈਆਂ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬੀਤੀ 6 ਜੂਨ ਤੋਂ ਬਾਅਦ ਸਿੱਧੂ ਨੇ ਅਸਤੀਫਾ  ਦੇਣ ਉਪਰੰਤ ਲੰਮੀ ਚੁੱਪੀ ਧਾਰ ਲਈ ਸੀ ਪਰ ਚੰਡੀਗੜ੍ਹੋਂ ਸਰਕਾਰੀ ਕੋਠੀ ਖਾਲ੍ਹੀ ਕਰਕੇ ਆਪਣੀ ਅੰਮ੍ਰਿਤਸਰ ਸਥਿਤ ਰਿਹਾਇਸ਼ ਵਿੱਚ ਅੱਪੜਦਿਆਂ ਹੀ ਸਿੱਧੂ ਨੇ ਜਿੱਥੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ, ਉੱਥੇ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਉਣ ਲਈ ਉਹ ਅੰਮ੍ਰਿਤਸਰ ਨਗਰ ਨਿਗਮ ਅਧਿਕਾਰੀਆਂ ਨੂੰ ਵੀ ਮਿਲੇ। ਜਿੱਥੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਸ਼ਹਿਰ ਅੰਦਰ ਖੜ੍ਹੇ ਪਾਣੀ ਦੀ ਨਿਕਾਸੀ ਜਲਦ ਤੋਂ ਜਲਦ ਕਰਵਾਉਣ ਦੇ ਹੁਕਮ ਦਿੱਤੇ। ਇਸੇ ਸਿਲਸਿਲੇ ਤਹਿਤ ਬੀਤੇ ਦਿਨੀਂ ਸਿੱਧੂ ਵੱਲੋਂ ਸਥਾਨਕ ਚਮਰੰਗ ਰੋਡ ‘ਤੇ ਸਥਿਤ 80 ਦੇ ਕਰੀਬ ਝੁੱਗੀਆਂ ‘ਚ ਰਹਿਣ ਵਾਲੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਇੱਥੇ ਝੁੱਗੀਆਂ ‘ਚ ਲੱਗੀ ਅੱਗ ਕਾਰਨ ਬੇਘਰ ਹੋਏ ਲੋਕਾਂ ਲਈ ਉਹ ਫਲੈਟ ਦਾ ਪ੍ਰਬੰਧ ਕਰਨਗੇ।

ਦੱਸ ਦਈਏ ਕਿ ਮੁਲਾਕਾਤ ਦੌਰਾਨ ਇਨ੍ਹਾਂ ਪਰਿਵਾਰ ਨੇ ਸਿੱਧੂ ਨੂੰ ਆਪਣੇ ਨੁਕਸਾਨ ਬਾਰੇ ਵੀ ਜਾਣੂ ਕਰਵਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਬੇਘਰ ਹੋਏ ਲੋਕਾਂ ਨੂੰ ਉਨ੍ਹਾਂ ਦੇ ਰਹਿਣ ਦਾ ਇੰਤਜਾਮ ਕਰਨ ਦਾ ਭਰੋਸਾ ਦਿੱਤਾ। ਸਿੱਧੂ ਨੇ ਵਾਅਦਾ ਕੀਤਾ ਉਹ ਇਨ੍ਹਾਂ ਪਰਿਵਾਰਾਂ ਦੇ ਰਹਿਣ ਦਾ ਪ੍ਰਬੰਧ ਨਿਊ ਅੰਮ੍ਰਿਤਸਰ ‘ਚ ਬਣਾਏ ਗਏ ਉਨ੍ਹਾਂ ਫਲੈਟਾਂ ‘ਚ ਕਰਨਗੇ ਜਿੱਥੇ ਆਰਥਿਕ ਤੌਰ ‘ਤੇ ਕੰਮਜੋਰ ਪਰਿਵਾਰਾਂ ਲਈ ਫਲੈਟਾਂ ਦੀ ਉਸਾਰੀ ਕੀਤੀ ਗਈ ਹੈ।

ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਇਸ ਹਫਤੇ ਦੇ ਅੰਦਰ ਅੰਦਰ ਉਨ੍ਹਾਂ ਨੂੰ ਉਕਤ ਫਲੈਟਾਂ ‘ਚ ਭੇਜ ਦਿੱਤਾ ਜਾਵੇਗਾ। ਇਸ ਮੌਕੇ ਵਾਰਡ ਨੰਬਰ 26 ਦੇ ਕੌਂਸਲਰ ਸ਼ੈਲੇਨਦਰ ਸ਼ੈਲੀ ਨੇ ਉਨ੍ਹਾਂ ਪੀੜਤ ਪਰਿਵਾਰਾਂ ਵੱਲੋਂ ਦਿੱਤਾ ਗਿਆ ਇੱਕ ਮੰਗ ਪੱਤਰ ਵੀ ਸਿੱਧੂ ਨੂੰ ਸੌਂਪਿਆ।

Share this Article
Leave a comment