ਕਿਸਾਨਾਂ ਵਾਸਤੇ ਫ਼ਸਲੀ ਵਿਭਿੰਨਤਾ ਲਈ ਜੌਂਆਂ ਦੀ ਵਿਗਿਆਨਕ ਖੇਤੀ ਦੇ ਤਰੀਕੇ

TeamGlobalPunjab
9 Min Read

-ਸਿਮਰਜੀਤ ਕੌਰ

ਪੰਜਾਬ ਦੇ ਕੁਲ ਰਕਬੇ ਵਿੱਚੋਂ 7.7 ਹਜ਼ਾਰ ਹੈਕਟੇਅਰ ਰਕਬਾ ਜੌਆਂ ਅਧੀਨ ਆਉਂਦਾ ਹੈ।ਇਹ ਕਣਕ ਤੌਂ ਬਾਅਦ ਦੂਜੀ ਹਾੜੀ ਦੀ ਫ਼ਸਲ ਹੈ।ਅੱਜ ਕੱਲ ਜੌਆਂ ਦੀ ਵਰਤੋਂ ਵੱਖ-ਵੱਖ ਤਰੀਕਿਆਂ ਜਿਵੇਂ ਕਿ ਫ਼ੀਡ, ਮਾਲਟ, ਅਤੇ ਖੁਰਾਕ ਲਈ ਕੀਤੀ ਜਾਂਦੀ ਹੈ। ਦੁਨੀਆਂ ਭਰ ਵਿੱਚ 75 ਪ੍ਰਤੀਸ਼ਤ ਜੌਆਂ ਦੀ ਕਾਸ਼ਤ ਫ਼ੀਡ, 20 ਪ੍ਰਤੀਸ਼ਤ ਮਾਲਟ ਅਤੇ 5 ਪ੍ਰਤੀਸ਼ਤ ਖੁਰਾਕ ਲਈ ਕੀਤੀ ਜਾਂਦੀ ਹੈ।ਮਾਲਟ ਦੀ ਵਰਤੋਂ ਬੀਅਰ, ਵਿਸਕੀ, ਮਾਲਟ ਸ਼ੇਕ, ਮਾਲਟ ਸਿਰਕਾ, ਟੌਫੀਆਂ, ਹਾਰਲਿਕਸ, ਓਵਲਟਾਇਨ, ਮਾਇਲੋ , ਬਿਸਕਟ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ।ਜੌਆਂ ਦੀਆਂ ਉਹ ਕਿਸਮਾਂ ਜਿਨ੍ਹਾਂ ਵਿੱਚ ਪ੍ਰੋਟੀਨ ਅਤੇ ਬੀਟਾ-ਗਲੂਕਨ ਤੱਤ ਘੱਟ ਮਾਤਰਾ ਵਿੱਚ ਹੋਣ, ਉਨ੍ਹਾਂ ਨੂੰ ਮਾਲਟ ਬਣਾਉਣ ਲਈ ਤਰਜੀਹ ਦਿੱਤੀ ਜਾਂਦੀ ਹੈ।ਆਮ ਤੌਰ ‘ਤੇ ਦੋ ਕਤਾਰਾਂ ਵਾਲੇ ਜੌਆਂ ਨੂੰ ਮਾਲਟ ਬਣਾਉਣ ਲਈ ਵਰਤਿਆ ਜਾਂਦਾ ਹੈ। ਜੌਆਂ ਦੀ ਵਰਤੋਂ ਗਾਵਾਂ, ਮੱਝਾਂ, ਪੋਲਟਰੀ, ਘੋੜਿਆਂ ਅਤੇ ਸੂਰਾਂ ਦੀ ਫ਼ੀਡ ਲਈ ਕੀਤੀ ਜਾਂਦੀ ਹੈ। ਜੌਆਂ ਦੀਆਂ ਉਹ ਕਿਸਮਾਂ ਜਿਨ੍ਹਾਂ ਵਿੱਚ ਕੱਚੀ (ਛਰੁਦÂ) ਪ੍ਰੋਟੀਨ ਦੀ ਮਾਤਰਾ ਵਧੇਰੇ ਹੋਵੇ ਨੂੰ ਫੀਡ ਬਣਾਉਣ ਲਈ ਵਧੀਆ ਮੰਨਿਆ ਜਾਂਦਾ ਹੈ।ਮੱਕੀ ਦੇ ਮੁਕਾਬਲੇ ਜੌਆਂ ਵਿੱਚ ਵੱਧ ਪ੍ਰੋਟੀਨ ਹੁੰਦੀ ਹੈ ਜਿਸ ਵਿੱਚ ਜਰੂਰੀ ਅਮੀਨੋ ਐਸਿਡ ਜਿਵੇਂ ਕਿ ਮਿਥਓਨਾਈਨ, ਲਾਈਸੀਨ, ਸਿਸਟੀਨ, ਟਰਿਪਟੋਫਨ ਭਰਪੂਰ ਮਾਤਰਾ ਵਿਚ ਹੁੰਦੇ ਹਨ ਜੋ ਕਿ ਪਸ਼ੂਆਂ ਦੇ ਵਾਧੇ ਲਈ ਬਹੁਤ ਜਰੂਰੀ ਹੁੰਦੇ ਹਨ। ਜੌਆਂ ਦੀਆਂ ਉਹ ਕਿਸਮਾਂ ਜਿਨ੍ਹਾਂ ਵਿੱਚ ਪ੍ਰੋਟੀਨ ਅਤੇ ਬੀਟਾ-ਗਲੂਕਨ ਤੱਤ ਵੱਧ ਮਾਤਰਾ ਵਿੱਚ ਹੋਣ ਉਨ੍ਹਾਂ ਦੀ ਵਰਤੋਂ ਖੁਰਾਕ ਲਈ ਕੀਤੀ ਜਾ ਸਕਦੀ ਹੈ।ਜੌਆਂ ਦੀ ਛਿਲਕਾ ਰਹਿਤ (ਹੁਲਲÂਸਸ) ਕਿਸਮਾਂ ਨੂੰ ਖੁਰਾਕ ਲਈ ਬਹੁੱਤ ਵਧੀਆ ਮੰਨਿਆ ਜਾਂਦਾ ਹੈ।ਜੌਆਂ ਵਿਚਲਾ ਬੀਟਾ-ਗਲੂਕਨ ਕਣਕ ਵਾਲੇ ਬੀਟਾ-ਗਲੂਕਨ ਨਾਲੋਂ ਵੱਧ ਮਾਤਰਾ ਵਿੱਚ ਹੁੰਦਾ ਹੈ ਅਤੇ ਇਹ ਕੋਲੈਸਟਰੋਲ, ਸ਼ੂਗਰ ਅਤੇ ਮੋਟਾਪੇ ਨੂੰ ਘਟਾਉਂਦਾ ਹੈ। ਜੌਂ ਵਿਟਾਮਿਨ ਅਤੇ ਖੁਰਾਕੀ ਤੱਤਾਂ ਨਾਲ ਭਰਭੂਰ ਹੁੰਦੇ ਹਨ। ਇਸ ਲੇਖ ਰਾਹੀਂ ਅਸੀਂ ਜੌਆਂ ਦੀ ਕਾਸ਼ਤ ਦੀਆਂ ਉੱਨਤ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ, ਜਿਨ੍ਹਾਂ ਨੂੰ ਅਪਣਾ ਕੇ ਕਿਸਾਨ ਵੀਰ ਆਪਣੀ ਜੌਆਂ ਦੀ ਪੈਦਾਵਾਰ ਵਿੱਚ ਵਾਧਾ ਕਰ ਸਕਣਗੇ। ਕਣਕ ਦੇ ਮੁਕਾਬਲੇ ਜੌਆਂ ਨੂੰ ਪਾਣੀ ਅਤੇ ਖਾਦਾਂ ਦੀ ਘੱਟ ਜਰੂਰਤ ਹੁੰਦੀ ਹੈ। ਇਨ੍ਹਾਂ ਦੀ ਕਾਸ਼ਤ ਕਲਰਾਠੀਆਂ ਅਤੇ ਖਾਰੀਆਂ ਜ਼ਮੀਨਾਂ ‘ਤੇ ਵੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਜੌਆਂ ਦੀ ਕਾਸ਼ਤ, ਜ਼ਮੀਨਾਂ ਦਾ ਖਾਰਾਪਨ ਘੱਟ ਕਰਕੇ ਉਨ੍ਹਾਂ ਨੂੰ ਉਪਜਾਊ ਬਣਾਉਣ ਵਿੱਚ ਵੀ ਮਦੱਦਗਾਰ ਸਿਧ ਹੁੰਦੀ ਹੈ।

ਕਿਸਮ ਦੀ ਚੋਣ: ਜੌਆਂ ਦੀਆਂ ਕਿਸਮਾਂ ਦੀ ਚੋਣ ਉਨ੍ਹਾਂ ਤੋਂ ਤਿਆਰ ਹੋਣ ਵਾਲੇ ਉਤਪਾਦਨਾਂ ਦੇ ਆਧਾਰ ‘ਤੇ ਕੀਤੀ ਜਾਣੀ ਚਾਹੀਦੀ ਹੈ।

ਮਨੁੱਖੀ ਖੁਰਾਕ ਲਈ ਸਿਫ਼ਾਰਿਸ਼ ਕਿਸਮ

- Advertisement -

ਪੀ ਐਲ 891: ਇਹ ਦੋ ਕਤਾਰਾਂ ਵਾਲੀ, ਮਧਰੀ, ਸਖ਼ਤ ਤਣੇ ਵਾਲੀ ਅਤੇ ਖੜ੍ਹਵੇਂ ਪੱਤਿਆਂ ਵਾਲੀ ਬਿਨ੍ਹਾ ਛਿਲਕੇ ਵਾਲੀ ਕਿਸਮ ਹੈ। ਇਸ ਕਿਸਮ ਵਿੱਚ 4% ਬੀਟਾ ਗਲੁਕਨ (-ਗਲੁਚÀਨ) ਅਤੇ 12% ਪ੍ਰੋਟੀਨ ਹੈ ।ਇਸ ਕਿਸਮ ਵਿੱਚ ਪੀਲੀ ਅਤੇ ਭੂਰੀ ਕੂੰਗੀ ਅਤੇ ਝੁਲਸ ਰੋਗ ਦੇ ਮੁੱਖ ਪੈਥੋਟਾਈਪ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਇਹ ਕਿਸਮ 144 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਔਸਤਨ ਝਾੜ 16.8 ਕੁਇੰਟਲ ਪ੍ਰਤੀ ਏਕੜ ਦਿੰਦੀ ਹੈ।ਇਹ ਕਿਸਮ ਮਨੁੱਖੀ ਖ਼ੁਰਾਕ ਲਈ ਵਰਤੀ ਜਾਂਦੀ ਹੈ।
ਫ਼ੀਡ ਲਈ ਸਿਫ਼ਾਰਿਸ਼ ਕਿਸਮਾਂ

ਪੀ ਐਲ 807: ਇਹ ਛੇ ਕਤਾਰਾਂ ਵਾਲੀ, ਮੱਧਰੀ, ਸਖ਼ਤ ਤਣੇ ਵਾਲੀ ਅਤੇ ਖੜ੍ਹਵੇਂ ਪੱਤਿਆਂ ਵਾਲੀ ਕਿਸਮ ਹੈ। ਇਸ ਦੇ ਸਿੱਟੇ ਸੰਘਣੇ ਅਤੇ ਦਾਣੇ ਮੱਧਮ ਅਕਾਰ ਦੇ ਅਤੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ। ਇਸ ਕਿਸਮ ਵਿੱਚ ਪੀਲੀ ਅਤੇ ਭੂਰੀ ਕੂੰਗੀ, ਸਿੱਟਿਆਂ ਦੀ ਕਾਂਗਿਆਰੀ, ਝੁਲਸ ਰੋਗ ਅਤੇ ਧਾਰੀਆਂ ਦੇ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਇਹ ਕਿਸਮ 137 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਔਸਤਨ ਝਾੜ 17.2 ਕੁਇੰਟਲ ਪ੍ਰਤੀ ਏਕੜ ਦਿੰਦੀ ਹੈ।
ਪੀ ਐਲ 426: ਇਹ ਛੇ ਕਤਾਰਾਂ ਵਾਲੀ, ਮਧਰੀ, ਸਖ਼ਤ ਤਣੇ ਵਾਲੀ ਅਤੇ ਨਾ ਢਹਿਣ ਵਾਲੀ ਕਿਸਮ ਹੈ।ਇਸ ਦੇ ਦਾਣੇ ਮੋਟੇ ਅਤੇ ਪਤਲੀ ਛਿੱਲ ਵਾਲੇ ਹੁੰਦੇ ਹਨ।ਇਸ ਦੇ ਸਿੱਟੇ ਸੰਘਣੇ ਅਤੇ ਖੜਵੇਂ ਹੁੰਦੇ ਹਨ।ਇਸ ਵਿੱਚ ਪੀਲੀ ਕੂੰਗੀ, ਸਿੱਟਿਆਂ ਦੀ ਕਾਂਗਿਆਰੀ ਅਤੇ ਬੰਦ ਕਾਂਗਿਆਰੀ ਰੋਗਾਂ ਦਾ ਟਾਕਰਾ ਕਰਨ ਦੀ ਕਾਫੀ ਹੱਦ ਤੱਕ ਸਮਰੱਥਾ ਹੈ।ਇਸ ਕਿਸਮ ਵਿੱਚ ਤੇਲੇ ਦਾ ਕਾਫ਼ੀ ਹਮਲਾ ਹੁੰਦਾ ਹੈ ਅਤੇ ਇਹ ਧਾਰੀਆਂ ਦੇ ਰੋਗ ਨੂੰ ਸਹਿਣ ਦੀ ਘੱਟ ਸਮਰੱਥਾ ਰੱਖਦੀ ਹੈ।ਇਹ ਕਿਸਮ 124 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਔਸਤਨ ਝਾੜ 14.0 ਕੁਇੰਟਲ ਪ੍ਰਤੀ ਏਕੜ ਦਿੰਦੀ ਹੈ।

ਮਾਲਟ ਬਣਾਉਣ ਲਈ ਜੌਆਂ ਦੀਆਂ ਕਿਸਮਾਂ:

ਡੀ ਡਬਲਿਊ ਆਰ ਯੂ ਬੀ 52: ਇਹ ਦੋ ਕਤਾਰਾਂ ਵਾਲੀ ਕਿਸਮ ਹੈ ਜੋ ਕਿ ਖਾਸ ਕਰਕੇ ਬੀਅਰ ਉਦਯੋਗ ਲਈ ਬਹੁਤ ਲਾਹੇਵੰਦ ਹੈ। ਇਸ ਦਾ ਔਸਤਨ ਕੱਦ 101 ਸੈਂਟੀਮੀਟਰ ਹੈ। ਇਸ ਦੇ ਸਿੱਟੇ ਸੰਘਣੇ, ਖੜ੍ਹਵੇਂ ਅਤੇ ਤੀਰ ਦੇ ਆਕਾਰ ਵਾਲੇ ਦਰਮਿਆਨੇ ਕਸੀਰਾਂ ਵਾਲੇ ਹੁੰਦੇ ਹਨ। ਇਸਦੇ ਦਾਣੇ ਮੋਟੇ, ਸਖ਼ਤ ਅਤੇ ਹਲਕੇ ਪੀਲੇ ਰੰਗ ਦੇ ਪਤਲੀ ਛਿੱਲ ਵਾਲੇ ਹਨ। ਇਸ ਕਿਸਮ ਨੂੰ ਪੀਲੀ ਅਤੇ ਭੂਰੀ ਕੂੰਗੀ, ਸਿੱਟਿਆਂ ਦੀ ਕਾਂਗਿਆਰੀ, ਬੰਦ ਕਾਂਗਿਆਰੀ ਅਤੇ ਝੁਲਸ ਰੋਗ ਘੱਟ ਲੱਗਦੇ ਹਨ।ਇਹ ਕਿਸਮ 140 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 17.3 ਕੁਇੰਟਲ ਪ੍ਰਤੀ ਏਕੜ ਹੈ।

ਜ਼ਮੀਨ ਦੀ ਤਿਆਰੀ: ਜ਼ਮੀਨ ਪੱਧਰੀ, ਨਦੀਨ ਰਹਿਤ ਅਤੇ ਡਲਿਆ ਰਹਿਤ ਹੋਣੀ ਚਾਹੀਦੀ ਹੈ। ਮਿੱਟੀ ਦੀ ਕਿਸਮ ਦੇ ਹਿਸਾਬ ਨਾਲ ਜ਼ਮੀਨ ਨੂੰ ਦੋ ਵਾਰ ਤਵੀਆਂ ਅਤੇ ਇੱਕ ਵਾਰ ਹੱਲਾਂ ਨਾਲ ਵਾਹਣ ਤੋਂ ਬਾਅਦ ਸੁਹਾਗਾ ਫੇਰ ਦਿਉ।ਜੌਆਂ ਦੀ ਬਿਜਾਈ ਬਿਨ੍ਹਾਂ ਵਹਾਈ ਤੋਂ ਵੀ ਕੀਤੀ ਜਾ ਸਕਦੀ ਹੈ।ਜੇਕਰ ਖੇਤ ਵਿਚ ਨਦੀਨ ਹੋਣ ਤਾਂ ਬਿਨ੍ਹਾਂ ਵਹਾਈ ਦੀ ਬਿਜਾਈ ਵਾਲੇ ਖੇਤਾਂ ਲਈ 500 ਮਿ.ਲੀ ਗਰੈਮੋਕਸੋਨ 200 ਲਿਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ ਹਫ਼ਤਾ ਪਹਿਲਾਂ ਨਦੀਨਾਂ ਦੀ ਰੋਕਥਾਮ ਕਰ ਲਵੋ।
ਬਿਜਾਈ ਦਾ ਸਮਾਂ: ਬਿਜਾਈ ਸਮੇਂ ਸਿਰ ਕਰ ਲੈਣੀ ਚਾਹੀਦੀ ਹੈ। ਜ਼ਿਆਦਾ ਅਗੇਤੀ ਫ਼ਸਲ ਚੰਗੀ ਤਰ੍ਹਾਂ ਬੂਝਾ ਨਹੀਂ ਮਾਰਦੀ। ਪਿਛਤੀ ਬਿਜਾਈ ਨਾਲ ਫ਼ਸਲ ਦੇ ਝਾੜ ਤੇ ਮਾੜਾ ਅਸਰ ਪੈਂਦਾ। ਸੇਂਜੂ ਹਾਲਤਾਂ ਵਿੱਚ ਜੌਆਂ ਦੀ ਬਿਜਾਈ ਲਈ ਢੁੱਕਵਾਂ ਸਮਾਂ 15 ਅਕਤੂਬਰ ਤੋਂ 15 ਨਵੰਬਰ ਤੱਕ ਹੈ।ਪਰ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਜੌਂਆਂ ਦਾ ਝਾੜ ਚੰਗਾ ਆ ਜਾਂਦਾ ਹੈ।

- Advertisement -

ਬੀਜ ਦੀ ਮਾਤਰਾ ਅਤੇ ਸੋਧ: ਫੀਡ ਅਤੇ ਮਾਲਟ ਕਿਸਮਾਂ ਦੀ ਸੇਂਜੂ ਹਾਲਤਾਂ ਵਿੱਚ ਬਿਜਾਈ ਲਈ 35 ਕਿਲੋ ਪ੍ਰਤੀ ਏਕੜ ਬੀਜ ਦੀ ਸਿਫਾਰਸ਼ ਕੀਤੀ ਜਾਂਦੀ ਹੈ।ਜਦੌਂਕਿ ਮਨੁੱਖੀ ਖ਼ੁਰਾਕ ਲਈ ਵਰਤੀ ਜਾਣ ਵਾਲੀ ਕਿਸਮ ਪੀ ਐੱਲ 891 ਲਈ 50ਕਿਲੋ ਪ੍ਰਤੀ ਏਕੜ ਬੀਜ ਵਰਤਨ ਦੀ ਸਲਾਹ ਦਿੱਤੀ ਜਾਂਦੀ ਹੈ। ਬੀਜ ਦੀ ਖਰੀਦ ਭਰੋਸੇਮੰਦ ਸਰੋਤ ਤੋਂ ਕਰਨੀ ਚਾਹੀਤੀ ਹੈ ਤਾਂ ਜੋ ਬੀਜ ਇੱਕ ਸਾਰ ਵਧੀਆ ਗੁਣਵੱਤਾ, ਦੂਸਰੀਆਂ ਫ਼ਸਲਾਂ/ਕਿਸਮਾਂ ਦੇ ਬੀਜ ਅਤੇ ਨਦੀਨਾਂ ਰਹਿਤ ਹੋਵੇ। ਬੀਜ ਤੋਂ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਧਾਰੀਆਂ ਦਾ ਰੋਗ ਅਤੇ ਕਾਂਗਿਆਰੀ ਦੀ ਰੋਕਥਾਮ ਲਈ ਬੀਜ ਨੂੰ ਵੀਟਾਵੈਕਸ ਅਤੇ ਰੈਕਸਿਲ 1.5 ਗ੍ਰਾਮ ਦਵਾਈ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ।
ਬਿਜਾਈ ਦਾ ਢੰਗ: ਇਹ ਵੇਖਿਆ ਗਿਆ ਹੈ ਛਿੱਟੇ ਨਾਲ ਬਿਜਾਈ ਕਰਨ ਨਾਲ ਬੀਜ ਸਹੀ ਡੂੰਘਾਈ ਤੇ ਨਹੀਂ ਪੈਂਦਾ ਅਤੇ ਖੇਤ ਵਿੱਚ ਫ਼ਸਲ ਇਕਸਾਰ ਅਤੇ ਭਰਪੂਰ ਨਹੀਂ ਹੁੰਦੀ।ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਬਿਜਾਈ ਬੀਜ ਅਤੇ ਖਾਦਾਂ ਵਾਲੀ ਡਰਿੱਲ ਨਾਲ ਕਰਨ।ਬਿਜਾਈ ਸਮੇਂ ਕਤਾਰਾਂ ਵਿਚਕਾਰ ਫ਼ਾਸਲਾ 22.5 ਸੈਂ. ਮੀ ਹੋਣੀ ਚਾਹੀਦੀ ਹੈ।
ਖਾਦਾਂ ਦੀ ਵਰਤੋਂ: ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਖਾਦਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਮਿੱਟੀ ਦੀ ਪਰਖ ਜ਼ਰੂਰ ਕਰਵਾ ਲੈਣ।ਖਾਦਾਂ ਦੀ ਘੱਟ ਵਰਤੋਂ ਨਾਲ ਫ਼ਸਲ ਕੰਮਜ਼ੋਰ ਹੋ ਸਕਦੀ ਹੈ ਅਤੇ ਵੱਧ ਵਰਤੋਂ ਨਾਲ ਫ਼ਸਲ ਡਿੱਗ ਪੈਂਦੀ ਹੈ ਜਿਸ ਨਾਲ ਪੈਦਾਵਾਰ ਅਤੇ ਕੁਆਲਟੀ ਤੇ ਮਾੜਾ ਅਸਰ ਪੈਂਦਾ ਹੈ। ਖਾਦਾਂ ਵਿੱਚ 55 ਕਿਲੋ ਯੂਰੀਆ, 27 ਕਿਲੋਗਰਾਮ ਡੀ ਏ ਪੀ ਜਾਂ 75 ਕਿਲੋ ਸੁਪਰ ਫਾਸਫੋਰਟ ਅਤੇ 10 ਕਿਲੋ ਮਿਊਰੇਟ ਆਫ ਪੁਟਾਸ਼ ਪ੍ਰਤੀ ਕਿਲੋ ਪਾਉ।ਜੇ ਫਾਸਫੇਰਸ ਲਈ ਡੀ ਏ ਪੀ ਵਰਤ ਰਹੇ ਹੋ ਤਾ ਯੂਰੀਆ ਦੀ ਮਾਤਰਾ 10 ਕਿਲੋ ਪ੍ਰਤੀ ਕਿੱਲਾ ਘਟਾ ਦਵੋ।ਸਾਰੀਆਂ ਖਾਦਾਂ ਬਿਜਾਈ ਦੇ ਸਮੇਂ ਹੀ ਪਾਓ।ਚੰਗਾ ਝਾੜ ਪ੍ਰਾਪਤ ਕਰਨ ਲਈ ਯੂਰੀਆ ਰੌਣੀ ਤੋਂ ਫੋਰਨ ਪਹਿਲਾਂ ਪਾਓ।
ਸਿੰਚਾਈ: ਜੌਂਆਂ ਨੂੰ ਆਮ ਤੌਰ ਤੇ ਘੱਟ ਪਾਣੀਆਂ ਦੀ ਲੋੜ ਹੂੰਦੀ ਹੈ। ਪੰਜਾਬ ਦੇ ਦੱਖਣੀ-ਪੱਛਮੀ ਜ਼ਿਲ੍ਹਿਆਂ ਵਿੱਚ ਦੋ ਪਾਣੀਆਂ ਦੀ ਲੋੜ ਪੈਂਦੀ ਹੈ। ਪਹਿਲਾਂ ਪਾਣੀ ਪੰਜ ਤੋਂ ਛੇ ਹਫਤੇ ਅਤੇ ਦੂਸਰਾ ਪਾਣੀ, ਪਹਿਲੇ ਪਾਣੀ ਤੌਂ ਪੰਜ ਤੋਂ ਸੱਤ ਹਫਤੇ ਬਾਅਦ ਲਗਾਓ।ਬਾਕੀ ਜ਼ਿਲ੍ਹਿਆਂ ਵਿੱਚ ਇੱਕ ਹੀ ਪਾਣੀ ਬਿਜਾਈ ਦੇ ਪੰਜ ਤੋਂ ਛੇ ਹਫਤੇ ਬਾਅਦ ਦੇਣਾ ਚਾਹੀਦਾ ਹੈ।
ਵਾਢੀ: ਪਕਣ ਤੋਂ ਬਾਅਦ ਜੌਂ ਜਲਦੀ ਹੀ ਕੱਟ ਲੈਣੇ ਚਾਹੀਦੇ ਹਨ ਨਹੀਂ ਤਾਂ ਫ਼ਸਲ ਪਕਣ ਤੋਂ ਬਾਅਦ ਜਲਦੀ ਡਿਗ ਪੈਂਦੀ ਹੈ ਅਤੇ ਦਾਣੇ ਕਿਰ ਜਾਂਦੇ ਹਨ। ਵਾਢੀ ਵੇਲੇ ਕੰਬਾਇਨ ਦੀ ਸਪੀਡ ਐਡਜੈਸਟ ਕਰਨ ਨਾਲ ਦਾਣੇ ਟੁਟਦੇ ਨਹੀਂ ਹਨ ਅਤੇ ਛਿਲਕਾ ਵੀ ਠੀਕ ਰਹਿਂਦਾ ਹੈ। ਮਾਲਟ ਵਾਲੀਆਂ ਕਿਸਮਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ ਤਾਂਕਿ ਉਹਨਾਂ ਦਾ ਛਿਲਕਾ ਨਾ ਉਤਰੇ ਅਤੇ ਦਾਣੇ ਨਾ ਟੁਟਣ ਤਾਂ ਜੋ ਮੰਡੀ ਵਿੱਚ ਚੰਗਾ ਮੁਲ ਮਿਲ ਸਕੇ। ਜੌਆਂ ਦੀ ਕਾਸ਼ਤ ਲਈ ਕੀਤੀਆਂ ਗਈਆਂ ਇਨ੍ਹਾਂ ਸਿਫਾਰਸ਼ਾਂ ਨਾਲ ਇੱਕ ਭਰਭੂਰ ਅਤੇ ਚੰਗੀ ਫ਼ਸਲ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ।

ਸੰਪਰਕ : 98140-81108

Share this Article
Leave a comment