ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਦੀ ਨਹੀਂ ਹੋਵੇਗੀ ਸੀਬੀਆਈ ਜਾਂਚ, SC ਨੇ ਖਾਰਜ ਕੀਤੀ ਪਟੀਸ਼ਨ

TeamGlobalPunjab
1 Min Read

ਮੁੰਬਈ: ਬਾਲੀਵੁੱਡ ਦੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਮਾਮਲੇ ਨੂੰ ਮੁੰਬਈ ਪੁਲਿਸ ਤੋਂ ਲੈ ਕੇ ਸੀਬੀਆਈ ਨੂੰ ਸੌਂਪੇ ਜਾਣ ਦੀ ਮੰਗ ਕਰਨ ਵਾਲੀ ਪੀਆਈਐਲ ਨੂੰ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਖਾਰਜ ਕਰ ਦਿੱਤਾ।

 

ਚੀਫ ਜਸਟਿਸ ਐਸ ਏ ਬੋਬੜੇ, ਜਸਟਿਸ ਏ ਐਸ ਬੋਪੰਨਾ ਅਤੇ ਵੀ ਰਾਮਾ ਸੁਬਰਮਣੀਅਮ ਦੀ ਬੈਂਚ ਨੇ ਕਿਹਾ, ਮੁੰਬਈ ਪੁਲਿਸ ਨੂੰ ਉਸ ਦਾ ਕੰਮ ਕਰਨ ਦੇਣਾ ਚਾਹੀਦਾ ਹੈ ਅਤੇ ਜੇਕਰ ਕੁੱਝ ਹੈ ਤਾਂ ਫਿਰ ਬੰਬੇ ਹਾਈ ਕੋਰਟ ਵਿੱਚ ਮੰਗ ਦਰਜ ਕੀਤੀ ਜਾਣੀ ਚਾਹੀਦੀ ਹੈ। ਅਲਕਾ ਪ੍ਰਿਆ ਵਲੋਂ ਸੁਪਰੀਮ ਕੋਰਟ ਵਿੱਚ ਦਰਜ ਕੀਤੀ ਗਈ ਮੰਗ ਵਿੱਚ ਕਿਹਾ ਗਿਆ ਸੀ ਕਿ ਸੁਸ਼ਾਂਤ ਮਾਮਲੇ ਦੀ ਜਾਂਚ ਨੂੰ ਸੀਬੀਆਈ ਨੂੰ ਸੌਂਪ ਦੇਣਾ ਚਾਹੀਦਾ ਹੈ।

ਸੁਣਵਾਈ ਦੌਰਾਨ ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ, ਜੇਕਰ ਤੁਹਾਡੇ ਕੋਲ ਕੁੱਝ ਠੋਸ ਹੈ ਤਾਂ ਫਿਰ ਬੰਬੇ ਹਾਈ ਕੋਰਟ ਜਾਓ। ਦਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਖੁਦਕੁਸ਼ੀ ਕਰ ਲਈ ਸੀ। ਉਹ ਦੁਪਹਿਰ ਨੂੰ ਮੁੰਬਈ ਸਥਿਤ ਆਪਣੇ ਫਲੈਟ ਵਿੱਚ ਪੱਖੇ ਨਾਲ ਲਟਕਦੇ ਹੋਏ ਪਾਏ ਗਏ ਸਨ। ਇਸ ਤੋਂ ਬਾਅਦ ਹੀ ਮੁੰਬਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

- Advertisement -

Share this Article
Leave a comment