Home / North America / ਪੀਐੱਮ ਮੋਦੀ ਤੇ ਇਮਰਾਨ ਨਾਲ ਫ਼ੋਨ ‘ਤੇ ਗੱਲਬਾਤ ਤੋਂ ਬਾਅਦ ਟਰੰਪ ਨੇ ਟਵੀਟ ਕਰ ਕਿਹਾ, ‘ਸਥਿਤੀ ਗੰਭੀਰ’
Trump rings Imran-Modi

ਪੀਐੱਮ ਮੋਦੀ ਤੇ ਇਮਰਾਨ ਨਾਲ ਫ਼ੋਨ ‘ਤੇ ਗੱਲਬਾਤ ਤੋਂ ਬਾਅਦ ਟਰੰਪ ਨੇ ਟਵੀਟ ਕਰ ਕਿਹਾ, ‘ਸਥਿਤੀ ਗੰਭੀਰ’

Trump rings Imran-Modi ਜੰਮੂ – ਕਸ਼ਮੀਰ ਤੋਂ ਧਾਰਾ 370 ਹਟਾਣ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੇ ਵਿੱਚ ਤਣਾਅ ਦੇ ਚਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਾਲ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਤੋਂ ਬਾਅਦ ਟਰੰਪ ਨੇ ਪਾਕਿਸਤਾਨ ਦੇ ਪੀਐੱਮ ਇਮਰਾਨ ਖਾਨ ਨਾਲ ਗੱਲ ਕਰ ਕੇ ਇੱਕ ਬਾਰ ਫਿਰ ਸਰਹੱਦ ਤੋਂ ਪਾਰ ਅੱਤਵਾਦ ਦਾ ਮੁੱਦਾ ਚੱਕਿਆ। ਮਿਲੀ ਜਾਣਕਾਰੀ ਮੁਤਾਬਕ ਨਰਿੰਦਰ ਮੋਦੀ ਤੇ ਟਰੰਪ ਵਿਚਾਲੇ ਲਗਭਗ ਅੱਧਾ ਘੰਟਾ ਫ਼ੋਨ ’ਤੇ ਗੱਲਬਾਤ ਹੋਈ। ਖਬਰਾਂ ਅਨੁਸਾਰ ਦੋਵਾਂ ਆਗੂਆਂ ਦਰਮਿਆਨ ਦੁਵੱਲੇ ਅਤੇ ਖੇਤਰੀ ਮਾਮਲਿਆਂ ਉੱਤੇ ਲੰਮੀ ਗੱਲਬਾਤ ਹੋਈ। ਟਰੰਪ ਨੇ ਭਾਰਤ ਤੇ ਪਾਕਿ ਦੇ ਪ੍ਰਧਾਨ ਮੰਤਰੀਆਂ ਨੂੰ ਕਸ਼ਮੀਰ ਮਾਮਲੇ ‘ਚ ਖੇਤਰ ‘ਚ ਤਨਾਅ ਘੱਟ ਕਰਨ ਦੀ ਅਪੀਲ ਕੀਤੀ। ਟਰੰਪ ਨੇ ਟਵੀਟ ਕਰ ਕਸ਼ਮੀਰ ਦੀ ਸਥਿਤੀ ਨੂੰ ‘ਗੰਭੀਰ’ ਦੱਸਿਆ। ਟਰੰਪ ਨੇ ਕੱਲ੍ਹ ਪੀਐਮ ਮੋਦੀ ਨਾਲ ਗੱਲ ਕਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਵੀ ਗੱਲ ਕੀਤੀ ਅਤੇ ਉਨ੍ਹਾਂ ਨੇ ਭਾਰਤ ਖਿਲਾਫ ਸੰਭਲਕੇ ਬਿਆਨਬਾਜ਼ੀ ਕਰਨ ਨੂੰ ਕਿਹਾ। Read Also: ਗੂਗਲ ਇਮਰਾਨ ਖਾਨ ਨੂੰ ਦੱਸ ਰਿਹੈ ਭਿਖਾਰੀ, ਭੜਕੇ ਪਾਕਿ ਪ੍ਰਧਾਨ ਮੰਤਰੀ ਨੇ ਭੇਜ ਤਾ ਕਨੂੰਨੀ ਨੋਟਿਸ ਡੋਨਾਲਡ ਟਰੰਪ ਨੇ ਟਵੀਟ ‘ਚ ਲਿਖਿਆ ਕਿ ਦੋ ਚੰਗੇ ਦੋਸਤਾਂ, ਭਾਰਤ ਦੇ ਪੀਐਮ ਮੋਦੀ ਅਤੇ ਪਾਕਿ ਪੀਐਮ ਇਮਰਾਨ ਨਾਲ ਵਪਾਰਕ, ਰਾਜਨਿਤਿਕ ਸਾਂਝ ਅਤੇ ਸਭ ਤੋਂ ਵੱਧ ਮਹੱਤਪੂਰਨ ਭਾਰਤ ਤੇ ਪਾਕਿ ਦੇ ਕਸ਼ਮੀਰ ‘ਚ ਤਣਾਅ ਨੂੰ ਘੱਟ ਕਰਨ ਬਾਰੇ ਗੱਲ ਕੀਤੀ”। ਉਨ੍ਹਾਂ ਲਿਖੀਆ, “ਗੰਭੀਰ ਸਥਿਤੀ, ਪਰ ਚੰਗੀ ਗੱਲਬਾਤ”। ਉੱਥੇ ਹੀ ਪੀਐਮ ਮੋਦੀ ਨੇ ਟਰੰਪ ਨਾਲ ਪਾਕਿ ਬਾਰੇ ਗੱਲ ਕੀਤੀ ਤੇ ਕਿਹਾ ਕਿ ਪਾਕਿਸਤਾਨ ਦੀ ਭਾਰਤ ਵਿਰੋਧੀ ਗਤੀਵਿਧੀਆਂ ਕਾਰਨ ਖੇਤਰ ਚ ਸ਼ਾਂਤੀ ਨੂੰ ਖ਼ਤਰਾ ਹੈ, ਭਾਰਤ ਅਜਿਹੀਆਂ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਟਰੰਪ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਲਦ ਹੀ ਭਾਰਤ ਦੇ ਵਣਜ ਮੰਤਰੀ ਅਤੇ ਅਮਰੀਕੀ ਪ੍ਰਸ਼ਾਸਨ ਵਿਚਾਲੇ ਗੱਲਬਾਤ ਹੋਵੇਗੀ ਅਤੇ ਦੁਵੱਲੇ ਵਪਾਰ ਨੂੰ ਅੱਗੇ ਵਧਾਉਣਗੇ। ਡੋਨਲਡ ਟਰੰਪ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਨਾਂ ਪਾਕਿਸਤਾਨ ਦਾ ਨਾਮ ਲਏ ਕਿਹਾ ਕਿ ਖਿੱਤੇ ਦੇ ਕੁਝ ਨੇਤਾਵਾਂ ਵੱਲੋਂ ਭਾਰਤ ਵਿਰੁੱਧ ਹਿੰਸਾ ਲਈ ਭੜਕਾਉਣਾ ਅਤੇ ਬਿਆਨਬਾਜ਼ੀ ਕਰਨਾ ਸ਼ਾਂਤੀ ਦੇ ਅਨੁਕੂਲ ਨਹੀਂ ਹੈ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਅੱਤਵਾਦ ਅਤੇ ਹਿੰਸਾ ਮੁਕਤ ਵਾਤਾਵਰਣ ਬਣਾਉਣ ਅਤੇ ਸਰਹੱਦ ਪਾਰ ਤੋਂ ਅੱਤਵਾਦ ਨੂੰ ਰੋਕਣ ਦੀ ਵਿਸ਼ੇਸ਼ਤਾ ਉੱਤੇ ਜ਼ੋਰ ਦਿੱਤਾ। Trump rings Imran-Modi

Check Also

ਅਮਰੀਕਾ ‘ਚ ਚਾਕੂ ਮਾਰ ਕੇ ਤਿੰਨ ਲੋਕਾਂ ਦਾ ਕਤਲ

ਨਿਊਜ਼ ਡੈਸਕ: ਅਮਰੀਕਾ ਦੇ ਟੈਕਸਸ ਵਿੱਚ ਇੱਕ ਵਿਅਕਤੀ ਨੇ ਇੱਕ ੧੩ ਸਾਲਾ ਲੜਕੀ ਸਣੇ ਤਿੰਨ …

Leave a Reply

Your email address will not be published. Required fields are marked *