ਸਭ ਤੋਂ ਅਮੀਰ ਅਮਰੀਕੀਆਂ ‘ਚ 7 ਭਾਰਤੀ, ਪੜ੍ਹੋ ਫੋਰਬਸ ਵੱਲੋਂ ਜਾਰੀ ਕੀਤੀ ਗਈ ਸੂਚੀ

TeamGlobalPunjab
2 Min Read

ਵਾਸਿੰਗਟਨ : ਫੋਰਬਸ ਵੱਲੋਂ ਅਮਰੀਕਾ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ‘ਚ ਸੱਤ ਭਾਰਤੀ-ਅਮਰੀਕੀ ਵਿਅਕਤੀਆਂ ਨੇ ਅਪਣੀ ਜਗ੍ਹਾ ਬਣਾਈ ਹੈ ਅਤੇ ਪਿਛਲੇ ਦੋ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਮਾਜ਼ਾਨ ਦੇ ਸੰਸਥਾਪਕ ਜੈਫ ਬਿਜੋਸ ਪਹਿਲੇ ਸਥਾਨ ‘ਤੇ ਕਾਬਜ ਹਨ।

ਫੋਰਬਸ ਵੱਲੋਂ ਜਾਰੀ ਨਵੀਂ ਸੂਚੀ ‘ਚ ਸਾਈਬਰ ਸਕਿਊਰਟੀ ਫਰਮ ਜ਼ੈਡਸਕੇਲਰ ਦੇ ਸੀਈਓ ਜੈ ਚੌਧਰੀ 6.9 ਅਰਬ ਦੀ ਕੁਲ ਸੰਪਤੀ ਨਾਲ 61ਵੇਂ ਸਥਾਨ ‘ਤੇ ਹਨ। ਉੱਥੇ ਹੀ ਸਿੰਫਨੀ ਤਕਨਾਲੋਜੀ ਗਰੁੱਪ ਦੇ ਸੰਸਥਾਪਕ ਅਤੇ ਚੇਅਰਮੈਨ ਰੋਮੇਸ਼ ਵਾਧਵਾਨੀ 3.4 ਅਰਬ ਦੀ ਸੰਪਤੀ ਨਾਲ 238ਵੇਂ ਸਥਾਨ ‘ਤੇ ਹਨ। ਇਸੇ ਤਰ੍ਹਾਂ ਆਨਲਾਈਨ ਰਿਟੇਲਰ ਵੇਅਫੇਅਰ ਦੇ ਸਹਿ-ਸੰਸਥਾਪਕ ਅਤੇ ਸੀਈਓ ਨੀਰਜ ਸ਼ਾਹ 2.8 ਅਰਬ ਦੀ ਸੰਪਤੀ ਨਾਲ 299ਵੇਂ ਸਥਾਨ ‘ਤੇ ਰਹੇ। ਸਿਲੀਕਾਨ ਵੈਲੀ ਵੈਂਚਰਜ਼ ਕੈਪਿਟਲ ਫਰਮ ਖੋਸਲਾ ਵੈਂਚਰਜ਼ ਦੇ ਸੰਸਥਾਪਕ ਵਿਨੋਦ ਖੋਸਲਾ 2.4 ਅਰਬ ਦੀ ਸੰਪਤੀ ਨਾਲ 353ਵੇਂ ਸਥਾਨ ‘ਤੇ ਹਨ। ਸ਼ੇਰਪਾਲੋ ਵੈਂਚਰਜ਼ ਦੇ ਪ੍ਰਬੰਧਕ ਕਵੀਤਰਕ ਰਾਮ ਸ਼੍ਰੀਰਾਮ 2.3 ਅਰਬ ਦੀ ਸੰਪਤੀ ਨਾਲ 359ਵੇਂ ਨੰਬਰ ‘ਤੇ ਅਤੇ ਵਰਕਡੇਅ ਦੇ ਸੀਈਓ ਅਤੇ ਸਹਿ-ਸੰਸਥਾਪਕ ਅਨਿਲ ਭੂਸਰੀ ਵੀ 2.3 ਅਰਬ ਦੀ ਸੰਪਤੀ ਨਾਲ 359ਵੇਂ ਸਥਾਨ  ‘ਤੇ ਹਨ।

ਫੋਰਬਸ ਵੱਲੋਂ ਜਾਰੀ ਕੀਤੀ ਗਈ 400 ਲੋਕਾਂ ਦੀ ਸੂਚੀ ‘ਚ ਪਿਛਲੇ ਦੋ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਮਾਜ਼ਾਨ ਦੇ ਸੰਸਥਾਪਕ ਜੈਫ ਬਿਜੋਸ 179 ਅਰਬ ਦੀ ਸੰਪਤੀ ਨਾਲ ਪਹਿਲੇ ਸਥਾਨ ‘ਤੇ ਕਾਬਜ ਹਨ। ਜਦਕਿ ਮਾਈਕ੍ਰੋਸਾਫਟ ਦੇ ਸੰਸਥਾਪਕ ਬਿੱਲ ਗੇਟਸ 111 ਅਰਬ ਦੀ ਸੰਪਤੀ ਨਾਲ ਦੂਜੇ ਨੰਬਰ ‘ਤੇ ਹਨ।

Share this Article
Leave a comment