Breaking News
Saudi woman claiming to flee abuse by family

ਸਾਊਦੀ ਤੋਂ ਭੱਜੀ ਲੜਕੀ ਦੀ ਅਪੀਲ, ਮੈਨੂੰ ਵਾਪਸ ਨਾ ਭੇਜੋ, ਮੈਂ ਇਸਲਾਮ ਛੱਡਿਆ ਮੇਰਾ ਪਰਿਵਾਰ ਮੈਨੂੰ ਮਾਰ ਦਵੇਗਾ

ਬੈਂਕਾਕ : ਸਾਊਦੀ ਅਰਬ ਤੋਂ ਭੱਜੀ 18 ਸਾਲਾ ਲੜਕੀ ਨੂੰ ਬੈਂਕਾਕ ਏਅਰਪੋਰਟ ‘ਤੇ ਹਿਰਾਸਤ ‘ਚ ਰੱਖਿਆ ਗਿਆ ਹੈ ਏਅਰਪੋਰਟ ਪ੍ਰਸ਼ਾਸਨ ਉਸਨੂੰ ਵਾਪਸ ਭੇਜ ਸਕਦਾ ਹੈ। ਹਾਲਾਂਕਿ ਲੜਕੀ ਦੀ ਅਪੀਲ ਹੈ ਕਿ ਉਸਨੂੰ ਸਾਊਦੀ ਨਾ ਭੇਜਿਆ ਜਾਵੇ ਕਿਉਂਕਿ ਉਸ ਦਾ ਕਹਿਣਾ ਹੈ ਕਿ ਉਸਨੇ ਇਸਲਾਮ ਧਰਮ ਤਿਆਗ ਦਿੱਤਾ ਹੈ ਇਸ ਲਈ ਸਾਊਦੀ ਵਾਪਸ ਆਉਣ ‘ਤੇ ਪਰਿਵਾਰ ਉਸਦਾ ਕਤਲ ਕਰ ਸਕਦਾ ਹੈ।

ਲੜਕੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਤੋਂ ਦੂਰ ਆਸਟ੍ਰੇਲੀਆ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਰਹਾਫ਼ ਮੁਹੰਮਦ ਅਲ ਕੁਨਨ ਨਾਮਕ ਲੜਕੀ ਨੇ ਇਲਜ਼ਾਮ ਲਾਇਆ ਕਿ ਸਾਊਦੀ ਦੇ ਅਧਿਕਾਰੀਆਂ ਨੇ ਉਸ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਗਿਆ ਹੈ ਜਦਕਿ ਬੈਕਾਂਕ ‘ਚ ਮੌਜੂਦ ਸਾਊਦੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੜਕੀ ਕੋਲ ਵਾਪਸੀ ਦਾ ਟਿਕਟ ਨਹੀਂ ਸੀ। ਇਸ ਲਈ ਉਸ ਨੂੰ ਰੋਕਿਆ ਗਿਆ ਹੈ।

ਮੁਹੰਮਦ ਅਲ ਕੂਨਨ ਨੇ ਦੱਸਿਆ ਕਿ ਉਸ ਨੇ ਹੁਣ ਇਸਲਾਮ ਤਿਆਗ ਦਿੱਤਾ ਤੇ ਉਸ ਨੂੰ ਡਰ ਹੈ ਕਿ ਹੁਣ ਜ਼ਬਰਦਸਤੀ ਸਾਊਦੀ ਲਿਜਾਇਆ ਜਾਏਗਾ ਜਿੱਥੇ ਉਸ ਦਾ ਪਰਿਵਾਰ ਉਸ ਨੂੰ ਕਤਲ ਕਰ ਦੇਵੇਗਾ।

ਰਹਾਫ਼ ਮੁਤਾਬਕ ਉਸ ਕੋਲ ਆਸਟਰੇਲੀਆ ਦਾ ਵੀਜ਼ਾ ਹੈ ਪਰ ਸਾਊਦੀ ਦੇ ਅਧਿਕਾਰੀ ਨੇ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਹੈ। ਬੈਂਕਾਕ ‘ਚ ਸਾਊਦੀ ਦੂਤਾਵਾਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਲੜਕੀ ਕੋਲ ਵਾਪਸੀ ਦਾ ਟਿਕਟ ਨਹੀਂ ਸੀ ਇਸ ਲਈ ਉਸ ਨੂੰ ਵਾਪਸ ਉਸ ਦੇ ਪਰਿਵਾਰ ਕੋਲ ਕੁਵੈਤ ਭੇਜਿਆ ਜਾਵੇਗਾ।

ਉੱਧਰ, ਰਹਾਫ਼ ਨੇ ਕਈ ਟਵੀਟ ਕੀਤੇ ਹਨ ਤੇ ਉਸ ਨੇ ਸੰਯੁਕਤ ਰਾਸ਼ਟਰ ਤੋਂ ਵੀ ਮਦਦ ਦੀ ਗੁਹਾਰ ਲਾਈ ਹੈ। ਉਸ ਦੇ ਸਮਰਥਨ ਵਿੱਚ ਸੋਸ਼ਲ ਮੀਡੀਆ ‘ਤੇ ਮੁਹਿੰਮ ਵੀ ਛਿੜ ਗਈ ਹੈ।

 

Check Also

ਬ੍ਰਿਟੇਨ: ਬ੍ਰਿਟਿਸ਼ ਸਾਂਸਦ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਤਾ ਸਖਤ ਸੰਦੇਸ਼

ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ‘ਤੇ ਬੰਦੀ ਸਿੰਘਾਂ ਦੀ …

Leave a Reply

Your email address will not be published. Required fields are marked *