ਕਨੋਸ਼ : ਅਮਰੀਕਾ ਦੇ ਯੂਟਾ ਵਿਚ ਰੇਤਲੇ ਤੂਫ਼ਾਨ ਕਾਰਨ 20 ਵਾਹਨਾਂ ਦੇ ਇਕ-ਦੂਜੇ ਨਾਲ ਟਕਰਾਉਣ ਨਾਲ ਐਤਵਾਰ ਨੂੰ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ। ਇਕ ਪ੍ਰੈਸ ਰਿਲੀਜ਼ ਮੁਤਾਬਕ ਕਨੋਸ਼ ਸ਼ਹਿਰ ਕੋਲ ਅੰਤਰਰਾਸ਼ਟਰੀ 15 ‘ਤੇ ਇਹ ਹਾਦਸਾ ਹੋਇਆ। ਹਾਦਸੇ ਦੀ ਵਜ੍ਹਾ ਕਾਰਨ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਨ੍ਹਾਂ ਨੂੰ ਕਥਿਤ ਤੌਰ ‘ਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਤੂਫ਼ਾਨ ਦੀ ਰਫ਼ਤਾਰ 51 ਮੀਲ ਪ੍ਰਤੀ ਘੰਟੇ ਦੀ ਸੀ।ਹਾਈਵੇ ਪੈਟਰੋਲ ਨੇ ਕਿਹਾ ਕਿ ਤੇਜ਼ ਹਵਾਵਾਂ ਦੀ ਵਜ੍ਹਾ ਨਾਲ ਮਿੱਟੀ ਜਾਂ ਰੇਤਲੀ ਹਨੇਰੀ ਆਈ ਜਿਸ ਨਾਲ ਦ੍ਰਿਸ਼ ਘੱਟ ਹੋ ਜਾਣ ਦੀ ਵਜ੍ਹਾ ਨਾਲ ਗੱਡੀਆਂ ਆਪਸ ‘ਚ ਟਕਰਾਅ ਗਈਆਂ। ਜਿਸ ‘ਚ 7 ਲੋਕਾਂ ਦੀ ਮੌਤ ਹੋ ਗਈ।