ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨਾਂ ਵਿਚਾਲੇ ਸਸਕੈਚਵਨ ‘ਚ ਕੋਵਿਡ-19 ਸਬੰਧੀ ਪਾਬੰਦੀਆਂ ਨੂੰ ਖਤਮ ਕਰਨ ਦਾ ਐਲਾਨ

TeamGlobalPunjab
2 Min Read

ਸਸਕੈਚਵਨ: ਇੱਕ ਪਾਸੇ ਓਟਵਾ ਦੇ ਵਿਚ ਵੈਕਸੀਨ ਲਾਜ਼ਮੀ ਕਰਨ ਦੀ ਖਿਲਾਫਤ ਕਰ ਰਹੇ ਟਰੱਕਰਸ ਦਾ ਪ੍ਰਦਰਸ਼ਨ ਹਾਲੇ ਰੁਕਣ ਦਾ ਨਾਮ ਨਹੀ ਲੈ ਰਿਹਾ। ਅਜਿਹੇ ‘ਚ ਸਸਕੈਚਵਨ ਦਾ ਵੈਕਸੀਨ ਪਾਸਪੋਰਟ ਤੇ ਵੈਕਸੀਨ ਮੈਂਡੇਟ ਖਤਮ ਕਰਨ ਦਾ ਐਲਾਨ ਕਰਕੇ ਬਲਦੀ ‘ਚ ਘਿਓ ਪਾਉਣ ਦਾ ਕੰਮ ਕਰ ਦਿੱਤਾ ਗਿਆ ਹੈ। ਸਸਕੈਚਵਿਨ ਨੇ ਫੈਸਲਾ ਲਿਆ ਹੈ ਕਿ ਸੂਬੇ ‘ਚ ਕੋਵਿਡ-19 ਸਬੰਧੀ ਪਾਬੰਦੀਆਂ ਨੂੰ ਖਤਮ ਕੀਤਾ ਜਾਵੇਗਾ।

ਪ੍ਰੀਮਿਅਰ ਸਕੌਟ ਮੋ ਨੇ ਜਾਣਕਾਰੀ ਦਿੱਤੀ ਹੈ ਕਿ ਸੂਬੇ ‘ਚ ਵੈਕਸੀਨ ਮੈਂਡੇਟ ਦਾ ਅੰਤ ਕੀਤਾ ਜਾ ਰਿਹਾ ਹੈ। ਸੂਬੇ ‘ਚ ਵੈਕਸੀਨ ਪਾਸਪੋਰਟ ਦੀ ਪਾਬੰਦੀ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਮਹੀਨੇ ਦੇ ਅਖੀਰ ਤੱਕ ਮਾਸਕ ਮੈਂਡੇਟ ਨੂੰ ਖਤਮ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਸਕੌਟ ਮੋ ਨੇ ਕਿਹਾ ਕਿ ਵੈਕਸੀਨ ਪਾਸਪੋਰਟ ਨੇ ਸੋਸਾਈਟੀ ਨੂੰ ਵੰਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਹੱਕ ਹੋਣਾ ਚਾਹੀਦਾ ਹੈ ਕਿ ਉਹ ਵੈਕਸੀਨ ਹਾਸਲ ਕਰਨੀ ਚਾਹੁੰਦੇ ਹਨ ਜਾਂ ਨਹੀਂ। ਸਕੌਟ ਮੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਇਸ ਹੱਕ ਦਾ ਮਾਣ ਰੱਖੇਗੀ।

ਦੂਜੇ ਪਾਸੇ ਓਟਵਾ ਦੇ ਹਲਾਤਾਂ ਦੇ ਮੱਦੇਨਜ਼ਰ ਵਿੰਡਸਰ, ਓਨਟਾਰਿਓ ਤੇ ਡਿਟਰੌਇਟ ਦਰਮਿਆਨ ਦੋਵਾਂ ਪਾਸਿਆਂ ਤੋਂ ਹੀ ਅੰਬੈਸਡਰ ਬ੍ਰਿਜ ਨੂੰ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਸੋਮਵਾਰ ਦੀ ਰਾਤ 8 ਵਜੇ ਡਿਟਰੌਇਟ ਤੇ ਵਿੰਡਸਰ ਦਰਮਿਆਨ ਸਭ ਤੋਂ ਵੱਡੇ ਲਾਂਘੇ ਤੱਕ ਕੈਨੇਡਾ ਤੇ ਅਮਰੀਕਾ ਤੋਂ ਪਹੁੰਚ ਨਹੀਂ ਸੀ ਕੀਤੀ ਜਾ ਰਹੀ। ਜਿਸ ਕਰਕੇ ਵਡੀ ਗਿਣਤੀ ‘ਚ ਟਰੈਫਿਕ ਜਾਮ ਹੋਇਆ ਤੇ ਲੋਕਾਂ ਨੂੰ ਰਾਹ ਬਦਲ ਕੇ ਆਉਣ ਦੀ ਅਪੀਲ ਕੀਤੀ ਗਈ।

ਇਸ ਪ੍ਰਦਰਸ਼ਨ ਦਾ ਕਾਰਨ ਇਕ ਪਾਸੇ ਟਰੂਡੋ ਸਰਕਾਰ ਦੀ ਖਿਲਾਫਤ ਹੋ ਰਹੀ ਹੈ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੇ ‘ਚ ਸਸਕੈਚਵਨ ਸਰਕਾਰ ਦਾ ਵੈਕਸੀਨ ਲਾਜ਼ਮੀ ਪ੍ਰਕਿਰਿਆ ‘ਤੇ ਪਾਬੰਦੀਆਂ ਨੂੰ ਖਤਮ ਕਰਨਾ ਟਰੂਡੋ ਪ੍ਰਤੀ ਰੋਸ ਹੋਰ ਵਧਾ ਸਕਦਾ ਹੈ, ਕਿਉਂਕਿ ਇਸ ਵੇਲੇ ਟਰੂਡੋ ਦੇ ਆਪਣੇ ਮੰਤਰੀ ਵੀ ਇਸ ਵੰਡ ਪਾਉਣ ਦੇ ਮੁਦੇ ਨੂੰ ਸੁਲਝਾਉਣ ਦੀ ਸਲਾਹ ਦੇ ਰਹੇ ਹਨ।

- Advertisement -

Share this Article
Leave a comment