ਅਫ਼ਗ਼ਾਨਿਸਤਾਨ ‘ਚ ਸੁਰੱਖਿਆ ਬਲਾਂ ਅਤੇ ਤਾਲਿਬਾਨ ਦਰਮਿਆਨ ਤਿੱਖਾ ਸੰਘਰਸ਼, ਅਫ਼ਗ਼ਾਨ ਫੌਜ ਨੇ ਮਾਰੇ 572 ਤਾਲਿਬਾਨੀ

TeamGlobalPunjab
2 Min Read

ਕਾਬੁਲ : ਅਫ਼ਗਾਨਿਸਤਾਨ ‘ਚ ਤਾਲਿਬਾਨ ਪੇਂਡੂ ਖੇਤਰਾਂ ‘ਤੇ ਕਬਜ਼ੇ ਤੋਂ ਬਾਅਦ ਹੁਣ ਸੂਬਾਈ ਰਾਜਧਾਨੀਆਂ ‘ਤੇ ਵੀ ਤੇਜ਼ੀ ਨਾਲ ਕਬਜ਼ੇ ਕਰ ਰਿਹਾ ਹੈ। ਲਗਾਤਾਰ ਤੀਜੇ ਦਿਨ ਤਾਲਿਬਾਨ ਨੇ ਤੀਜੀ ਸੂਬਾਈ ਰਾਜਧਾਨੀ ‘ਤੇ ਵੀ ਕਬਜ਼ਾ ਕਰ ਲਿਆ। ਉਸ ਦੇ ਅੱਤਵਾਦੀ ਕੁੰਦੁਜ ‘ਤੇ ਕਬਜ਼ਾ ਕਰਨ ‘ਚ ਕਾਮਯਾਬ ਹੋ ਗਏ ਹਨ। ਇਕ ਹੋਰ ਸੂਬਾਈ ਰਾਜਧਾਨੀ ‘ਤੇ ਕਬਜ਼ੇ ਲਈ ਜ਼ਬਰਦਸਤ ਸੰਘਰਸ਼ ਚੱਲ ਰਿਹਾ ਹੈ।

ਅਫ਼ਗਾਨ ਫ਼ੌਜ ਤਾਲਿਬਾਨ ਦਾ ਕਬਜ਼ਾ ਹਟਾਉਣ ਲਈ ਤਾਬੜਤੋੜ ਹਵਾਈ ਹਮਲੇ ਕਰ ਰਹੀ ਹੈ। ਸ਼ਬਰਗਾਨ ‘ਚ 200 ਅੱਤਵਾਦੀਆਂ ਦੇ ਮਾਰੇ ਜਾਣ ਦੇ ਨਾਲ ਹੀ ਫ਼ੌਜ ਨੇ ਪੂਰੇ ਅਫ਼ਗਾਨਿਸਤਾਨ ‘ਚ 572 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ।

 

 

- Advertisement -

 

ਤਾਲਿਬਾਨ ਨੇ ਪਹਿਲਾਂ ਹੀ ਜੌਜਾਨ ਸੂਬੇ ਦੀ ਰਾਜਧਾਨੀ ਸ਼ਬਰਗਾਨ ਤੇ ਨਿਮਰੁਜ ਦੀ ਰਾਜਧਾਨੀ ਜਰੰਜ ‘ਤੇ ਕਬਜ਼ਾ ਕਰ ਲਿਆ ਹੈ। ਹੁਣ ਕੁੰਦੁਜ ਸ਼ਹਿਰ ‘ਤੇ ਵੀ ਉਸ ਦਾ ਕਬਜ਼ਾ ਹੋ ਗਿਆ ਹੈ। ਇਸ ਲੜਾਈ ‘ਚ ਤਾਲਿਬਾਨ ਅੱਤਵਾਦੀਆਂ ਨੇ ਕਈ ਨਾਗਰਿਕਾਂ ਦੀ ਵੀ ਹੱਤਿਆ ਕਰ ਦਿੱਤੀ।

- Advertisement -

 

ਸ਼ਬਰਗਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਮਰੀਕੀ ਫ਼ੌਜ ਦੇ ਬੀ52 ਜੰਗੀ ਜਹਾਜ਼ਾਂ ਨੇ ਤਾਬੜਤੋੜ ਹਵਾਈ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ‘ਚ 200 ਅੱਤਵਾਦੀ ਮਾਰੇ ਗਏ, ਇਨ੍ਹਾਂ ਦੇ ਸੌ ਤੋਂ ਵੱਧ ਵਾਹਨ ਨਸ਼ਟ ਹੋ ਗਏ।

ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਮੁਤਾਬਕ ਪਿਛਲੇ 24 ਘੰਟੇ ‘ਚ ਵੱਖ-ਵੱਖ ਸੂਬਿਆਂ ‘ਚ ਫ਼ੌਜ ਨੇ 572 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਫ਼ੌਜ ਦੇ ਹਮਲੇ ‘ਚ 309 ਅੱਤਵਾਦੀ ਜ਼ਖ਼ਮੀ ਹੋਏ ਹਨ। ਏਪੀ ਮੁਤਾਬਕ ਹੇਲਮੰਦ ਸੂਬੇ ‘ਚ ਹਵਾਈ ਹਮਲੇ ‘ਚ ਇਕ ਸਕੂਲ ਤੇ ਕਲੀਨਿਕ ਵੀ ਨੁਕਸਾਨੇ ਗਏ ਹਨ।

ਰਾਇਟਰ ਮੁਤਾਬਕ ਕੁੰਦੁਜ ‘ਚ ਸਰਕਾਰੀ ਇਮਾਰਤਾਂ ‘ਤੇ ਤਾਲਿਬਾਨ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ ਹੈ। ਇਸ ਤੋਂ ਇਲਾਵਾ ਸਰ ਏ ਪੋਲ ਸ਼ਹਿਰ ਦੀਆਂ ਸਰਕਾਰੀ ਇਮਾਰਤਾਂ ‘ਚ ਵੀ ਤਾਲਿਬਾਨ ਅੱਤਵਾਦੀ ਵੜ ਗਏ ਹਨ।

Share this Article
Leave a comment