Bigg Boss OTT 2: ਜੰਗਲ ‘ਚ ਫਸਣਗੇ ਬਿੱਗ ਬੌਸ ਵਾਸੀ, ਸਲਮਾਨ ਲਗਾਉਣਗੇ ਕਲਾਸ

Prabhjot Kaur
2 Min Read

ਨਿਊਜ਼ ਡੈਸਕ: ‘ਬਿੱਗ ਬੌਸ OTT 2’ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਅਤੇ ਹਾਲ ਹੀ ‘ਚ ਇਸ ਰਿਐਲਿਟੀ ਸ਼ੋਅ ਦੇ ਮੇਕਰਸ ਨੇ ਇਸ ਦੀ ਤਰੀਕ ਦਾ ਐਲਾਨ ਕੀਤਾ ਹੈ।  ਮਨੋਰੰਜਨ ਜਗਤ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਨੇ ਹੋਸਟ ਵਜੋਂ ਸ਼ੋਅ ਵਿੱਚ ਆਪਣੀ ਐਂਟਰੀ ਦੀ ਪੁਸ਼ਟੀ ਕਰ ਦਿੱਤੀ ਹੈ ਅਤੇ ਇਸ ਨਾਲ ਦਰਸ਼ਕਾਂ ਵਿੱਚ ਉਤਸ਼ਾਹ ਵੀ ਕਈ ਗੁਣਾ ਵਧ ਗਿਆ ਹੈ।

ਆਰਟ ਡਾਇਰੈਕਟਰ ਓਮੰਗ ਕੁਮਾਰ ਪਿਛਲੇ ਕਈ ਸਾਲਾਂ ਤੋਂ ਬਿੱਗ ਬੌਸ ਦੇ ਸੈੱਟਾਂ ਨੂੰ ਡਿਜ਼ਾਈਨ ਕਰ ਰਹੇ ਹਨ ਅਤੇ ਇਸ ਸਾਲ ਸੈੱਟ ਵੱਖਰਾ ਹੋਣ ਵਾਲਾ ਹੈ। ਓਮੰਗ ਕੁਮਾਰ ਨੇ ਦੱਸਿਆ “ਅਸੀਂ ਪਿਛਲੇ ਸਾਲ ਕੀਤੇ ਗਏ ਕਿਸੇ ਵੀ ਕੰਮ ਨੂੰ ਦੁਹਰਾਉਣ ਦੇ ਬਿਲਕੁਲ ਖਿਲਾਫ ਹਾਂ। ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ OTT ਦਾ ਸੈੱਟ ਬਿੱਗ ਬੌਸ ਹਿੰਦੀ, ਬਿਗ ਬੌਸ ਮਰਾਠੀ, ਬਿਗ ਬੌਸ ਮਲਿਆਲਮ ਤੋਂ ਵੱਖਰਾ ਹੋਣਾ ਚਾਹੀਦਾ ਹੈ। ਕਿਉਂਕਿ ਇਹ OTT ‘ਤੇ ਹੈ, ਇਸਦਾ ਇੱਕ ਵੱਖਰਾ ਸੁਆਦ ਹੈ, ਅਤੇ ਇਹ 24 ਘੰਟੇ ਚੱਲਦਾ ਹੈ।

ਓਮੰਗ ਨੇ ਦੱਸਿਆ ਕਿ, ‘ਬਿੱਗ ਬੌਸ ਓਟੀਟੀ 2 ਪਿਛਲੀ ਵਾਰ ਨਾਲੋਂ ਬਹੁਤ ਵੱਖਰਾ ਹੈ। ਫ਼ਿਲਹਾਲ, ਮੈਂ ਸਿਰਫ਼ ਇੰਨਾ ਹੀ ਕਹਿ ਸਕਦਾ ਹਾਂ ਕਿ ਸੈੱਟ ਬਹੁਤ ਸੁੰਦਰ ਹੈ, ਅਤੇ ਮੈਂ ਤੁਹਾਨੂੰ ਜਲਦੀ ਹੀ ਦਿਖਾਵਾਂਗਾ।’

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -
Share this Article
Leave a comment