ਤਰਸੇਮ ਜੱਸੜ ਦੀ ਫਿਲਮ ‘ਮਸਤਾਨੇ’ ਦੀ ਪਹਿਲੀ ਝਲਕ ਆਈ ਸਾਹਮਣੇ, ਜਲਦ ਹੋਵੇਗੀ ਰਿਲੀਜ਼

Prabhjot Kaur
1 Min Read

ਚੰਡੀਗੜ੍ਹ: ਪੰਜਾਬੀ ਫਿਲਮ ਨਿਰਮਾਤਾ ਅੱਜਕੱਲ੍ਹ ਫਿਲਮਾਂ ‘ਚ ਸ਼ਾਨਦਾਰ ਕੰਮ ਕਰ ਰਹੇ ਹਨ। ਚਾਹੇ ਫਿਲਮ ਦੀ ਘੋਸ਼ਣਾ ਹੋਵੇ, ਟ੍ਰੇਲਰ ਹੋਵੇ ਜਾਂ ਪੂਰੀ ਫਿਲਮ, ਉਹ ਜਾਣਦੇ ਹਨ ਕਿ ਆਪਣੇ ਕੰਮ ਤੇ ਕਹਾਣੀ ਦੇ ਨਾਲ ਦਰਸ਼ਕਾਂ ਨੂੰ ਕਿਵੇਂ ਉਤਸ਼ਾਹਿਤ ਕਰਨਾ ਹੈ। ਹਾਲ ਹੀ ਵਿੱਚ ‘ਮਸਤਾਨੇ’ ਦੇ ਨਿਰਮਾਤਾਵਾਂ ਨੇ ਸੁਰਖੀਆਂ ਵਿੱਚ ਆਪਣਾ ਨਾਮ ਜੋੜਿਆ ਹੈ। ਟੀਮ ਨੇ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਹੈ, ਜਿਸਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਫਿਲਮ ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਤੇ ਬਨਿੰਦਰ ਬੰਨੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਫਿਲਮ ਨੂੰ ਵਹਿਲੀ ਜਨਤਾ ਫ਼ਿਲਮਜ਼ ਤੇ ਓਮਜੀ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਗਿਆ ਹੈ ਤੇ ਸ਼ਰਨ ਆਰਟਸ ਦੁਆਰਾ ਲਿਖਿਤ ਤੇ ਨਿਰਦੇਸ਼ਿਤ ਕੀਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment