ਸਲਮਾਨ ਖਾਨ ਦੇ ਘਰ ਪਹੁੰਚਿਆ ਕੋਰੋਨਾ, ਇਸ ਖਾਸ ਸਖਸ਼ ਨੂੰ ਹੋਇਆ ਕੋਰੋਨਾ

TeamGlobalPunjab
2 Min Read

ਮੁੰਬਈ: ਕੋਰੋਨਾ ਇੱਕ ਵਾਰ ਫਿਰ ਪੈਰ ਪਸਾਰ ਰਿਹਾ ਹੈ। ਹਾਲ ਹੀ ‘ਚ ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਨੂੰ ਕੋਰੋਨਾ ਹੋਇਆ ਸੀ, ਜਿਸ ਤੋਂ ਬਾਅਦ ਹੁਣ ਬਾਲੀਵੁੱਡ ਦੇ ਗਲਿਆਰਿਆਂ ‘ਚੋਂ ਕਈ ਨਾਂ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਕੋਰੋਨਾ ਹੋ ਗਿਆ ਹੈ। ਕੋਰੋਨਾ ਦਾ ਕਹਿਰ ਹੁਣ ਸਲਮਾਨ ਖਾਨ ਦੇ ਘਰ ਵੀ ਪਹੁੰਚ ਗਿਆ ਹੈ ਅਤੇ ਘਰ ਦਾ ਇਕ ਖਾਸ ਮੈਂਬਰ ਇਸ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਦੇਸ਼ ਭਰ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਸੋਮਵਾਰ ਨੂੰ ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਆਈ ਸੀ।

ਹੁਣ ਖਬਰ ਹੈ ਕਿ ਸੋਹੇਲ ਖਾਨ ਅਤੇ ਸੰਜੇ ਕਪੂਰ ਦੀ ਪਤਨੀ ਯਾਨੀ ਸੀਮਾ ਖਾਨ ਅਤੇ ਮਹੀਪ ਕਪੂਰ ਵੀ ਕੋਵਿਡ 19 ਦਾ ਸ਼ਿਕਾਰ ਹੋ ਗਈਆਂ ਹਨ। ਦੱਸ ਦੇਈਏ ਕਿ ਸਲਮਾਨ ਖਾਨ ਦੇ ਛੋਟੇ ਭਰਾ ਸੋਹੇਲ ਖਾਨ ਦੀ ਪਤਨੀ ਸੀਮਾ ਖਾਨ ਦਾ ਘਰ ‘ਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸੰਜੇ ਕਪੂਰ ਨੇ ਵੀ ਆਪਣੀ ਪਤਨੀ ਦੇ ਕੋਰੋਨਾ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਮਹੀਪ ਨੂੰ ਕੋਰੋਨਾ ਹੋ ਗਿਆ ਹੈ ਪਰ ਉਸਦੇ ਮਾਮੂਲੀ ਲੱਛਣ ਹਨ। ਉਸਨੇ ਆਪਣੇ ਆਪ ਨੂੰ ਅਲੱਗ ਕਰ ਲਿਆ ਹੈ ਅਤੇ ਪੂਰੀ ਸਾਵਧਾਨੀ ਵਰਤ ਰਹੀ ਹੈ।

ਸੀਮਾ ਖਾਨ ਅਤੇ ਮਹੀਪ ਕਪੂਰ ਵਿਚਕਾਰ ਡੂੰਘੀ ਦੋਸਤੀ ਹੈ। ਦੋਵੇਂ ਅਕਸਰ ਇਕੱਠੇ ਪਾਰਟੀ ਦਾ ਆਨੰਦ ਲੈਂਦੇ ਨਜ਼ਰ ਆਉਂਦੇ ਹਨ। ਸੀਮਾ-ਮਹੀਪ ਤੋਂ ਪਹਿਲਾਂ ਕਰੀਨਾ ਅਤੇ ਅੰਮ੍ਰਿਤਾ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਸੀ। ਕਰੀਨਾ ਕਪੂਰ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਮੈ ਕੋਵਿਡ ਪਾਜ਼ੀਟਿਵ ਪਾਈ ਗਈ ਹਾਂ

Share this Article
Leave a comment