Tiger 3 Trailer: ਸਲਮਾਨ ਦੀ ‘ਟਾਈਗਰ 3’ ਫ਼ਿਲਮ ਇਸ ਦਿਨ ਹੋਵੇਗੀ ਰਿਲੀਜ਼

Rajneet Kaur
2 Min Read

ਨਿਊਜ਼ ਡੈਸਕ:  ਸਲਮਾਨ ਖਾਨ ਦੀ ਫਿਲਮ ਟਾਈਗਰ 3 ਕਈ ਦਿਨਾਂ ਤੋਂ ਸੁਰਖੀਆਂ ਬਟੌਰ ਰਹੀ ਹੈ। ਪ੍ਰਸ਼ੰਸਕਾਂ ਵੱਲੋਂ ਸਲਮਾਨ ਦੀਆਂ ਪਹਿਲੀਆਂ ਦੋ ਫਿਲਮਾਂ ਨੂੰ ਵੀ ਨਿੱਘਾ ਪਿਆਰ ਦਿੱਤਾ ਗਿਆ ਸੀ। ਹੁਣ ਉਨ੍ਹਾਂ ਵੱਲੋਂ ਬੇਸਬਰੀ ਨਾਲ ਟਾਈਗਰ 3 ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਹਿਲੀਆਂ ਫਿਲਮਾਂ ‘ਚ ਸਲਮਾਨ ਅਤੇ ਕੈਟਰੀਨਾ ਦੀ ਜੋੜੀ ਨੂੰ ਬਹੁਤ ਪਿਆਰ ਦਿੱਤਾ ਗਿਆ ਸੀ। ਹੁਣ ਇਸ ਫਿਲਮ ‘ਚ ਵੀ ਉਹ ਦੋਵੇਂ ਇਕੱਠੇ ਨਜ਼ਰ ਆਉਣਗੇ।

ਇਸ ਦੌਰਾਨ ਹੀ ਪ੍ਰਸ਼ੰਸਕਾਂ ਦੇ ਉਤਸ਼ਾਹ ਨੂੰ ਬਰਕਰਾਰ ਰੱਖਣ ਲਈ ਨਿਰਮਾਤਾਵਾਂ ਨੇ ਟਾਈਗਰ 3 ਦੇ ਟ੍ਰੇਲਰ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਹ ਫਿਲਮ ਯਸ਼ਰਾਜ ਪ੍ਰੋਡਕਸ਼ਨ ਦੁਆਰਾ ਬਣਾਈ ਜਾ ਰਹੀ ਹੈ। ਫਿਲਮ ਐਕਸ਼ਨ ਅਤੇ ਡਰਾਮਾ  ਦਾ ਸੁਮੇਲ ਹੈ। ਦਰਸ਼ਕਾਂ ਨੂੰ ਇੱਕ ਵਾਰ ਫਿਰ ਟਾਈਗਰ ਅਤੇ ਜ਼ੋਇਆ ਦੀ ਕੈਮਿਸਟਰੀ ‘ਚ ਐਕਸ਼ਨ ਦੇਖਣ ਨੂੰ ਮਿਲ ਸਕਦਾ ਹੈ। ਪ੍ਰਸ਼ੰਸਕਾਂ ਨੇ ਸਲਮਾਨ ਖਾਨ ਨੂੰ ‘ਪਠਾਨ’ ‘ਚ ‘ਟਾਈਗਰ’ ਦੇ ਕਿਰਦਾਰ ‘ਚ ਕੈਮਿਓ ਕਰਦੇ ਦੇਖਿਆ ਸੀ। ਉਦੋਂ ਤੋਂ ਹੀ ਉਹ ਇਸ ਫਿਲਮ ਨੂੰ ਲੈ ਕੇ ਉਤਸ਼ਾਹਿਤ ਹਨ। ਇਸ ਫਿਲਮ ਦਾ ਟ੍ਰੇਲਰ ਇਸ ਮਹੀਨੇ ਰਿਲੀਜ਼ ਹੋਵੇਗਾ।

ਫਿਲਮ ‘ਚ ਸਲਮਾਨ ਦਾ ਵੱਖਰਾ ਰੋਲ ਦੇਖਣ ਨੂੰ ਮਿਲੇਗਾ। ਕੁਝ ਦਿਨ ਪਹਿਲਾਂ ਟਾਈਗਰਜ਼ ਮੈਸੇਜ ਰਿਲੀਜ਼ ਹੋਈ ਸੀ। ਜਿਸ ਵਿੱਚ ਇਹ ਦੇਖਿਆ ਗਿਆ ਹੈ ਕਿ ਟਾਈਗਰ ਤੇ ਦੇਸ਼ ਧ੍ਰੋਹੀ ਦਾ ਦੋਸ਼ ਲੱਗਣ ਤੋਂ ਬਾਅਦ ਉਹ ਆਪਣੇ ਆਪ ਨੂੰ ਬੇਕਸੂਰ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆਉਂਦਾ ਹੈ। ਇਹ ਫਿਲਮ ਹਿੰਦੀ ਭਾਸ਼ਾ ਤੋਂ ਇਲਾਵਾ ਤਾਮਿਲ ਅਤੇ ਤੇਲਗੂ ਭਾਸ਼ਾਵਾਂ ‘ਚ ਵੀ ਰਿਲੀਜ਼ ਹੋਵੇਗੀ। ਸਲਮਾਨ ਦੀ ਇਹ ਫਿਲਮ ਇਸ ਸਾਲ ਦਿਵਾਲੀ ‘ਤੇ ਸਿਨਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment