ਸਲਮਾਨ ਖਾਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ

Rajneet Kaur
2 Min Read

ਕੋਲਕਾਤਾ : ਕੋਲਕਾਤਾ ਆਏ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ। ਸਲਮਾਨ ਦੇ ਨਾਲ ਉਨ੍ਹਾਂ ਦੇ ਜੀਜਾ ਆਯੂਸ਼ ਸ਼ਰਮਾ ਅਤੇ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ  ਮੌਜੂਦ ਸੀ।  ਮਮਤਾ ਨਾਲ ਮੁਲਾਕਾਤ ਤੋਂ ਬਾਅਦ ਸਲਮਾਨ ਮੀਡੀਆ ਨਾਲ ਗੱਲ ਕੀਤੇ ਬਿਨਾਂ ਸਿੱਧੀ ਈਸਟ ਬੰਗਾਲ ਕਲੱਬ ਦੀ ਗਰਾਊਂਡ ਲਈ ਰਵਾਨਾ ਹੋ ਗਏ ਜਿੱਥੇ ‘ਦਬੰਗ : ਦਿ ਟੂਰ ਰੀਲੋਡਿਡ’ ਨਾਮਕ ਮੈਗਾ ਲਾਈਵ ਸ਼ੋਅ ’ਚ ਪੇਸ਼ਕਸ਼ ਦੇਣਗੇ। ਇਸ ਕੰਸਰਟ ਤੋਂ ਪਹਿਲਾਂ ਸਲਮਾਨ ਖਾਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਸੀਐਮ ਮਮਤਾ ਬੈਨਰਜੀ ਦੇ ਘਰ ਦੇ ਬਾਹਰ ਨਜ਼ਰ ਆ ਰਹੇ ਹਨ।

ਸਲਮਾਨ ਖਾਨ ਨਾਲ ਫੋਟੋਆਂ ਪੋਸਟ ਕਰਦੇ ਹੋਏ ਮਮਤਾ ਬੈਨਰਜੀ ਨੇ ਕੈਪਸ਼ਨ ‘ਚ ਲਿਖਿਆ ਕਿ ਅੱਜ ਆਪਣੇ ਨਿਵਾਸ ‘ਤੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਜੀ ਨਾਲ ਮਿਲ ਕੇ ਅਤੇ ਗੱਲਬਾਤ ਕਰਕੇ ਬਹੁਤ  ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ  ਸਾਡੇ ਸਿਨੇਮਾ ਜਗਤ ਤੋਂ ਲੈ ਕੇ ਕਲਾ, ਸਮਾਜ ਅਤੇ ਲੋਕਾਂ ਦੇ ਵਿਕਾਸ ਤੱਕ ਦੇ ਵਿਸ਼ਿਆਂ ‘ਤੇ ਗੱਲਬਾਤ ਹੋਈ। ਆਪਣੇ ਰੁਝੇਵਿਆਂ ਦੇ ਦੌਰਾਨ ਇਸ ਮੁਲਾਕਾਤ ਲਈ ਸਮਾਂ ਕੱਢਣ ਲਈ ਮੈਂ ਉਨ੍ਹਾਂ ਦਾ ਨਿਮਰਤਾ ਸਹਿਤ ਧੰਨਵਾਦ ਕਰਦੀ ਹਾਂ। ਮੈਂ ਕਾਮਨਾ ਕਰਦੀ ਹਾਂ ਕਿ ਉਹ ਚੰਗੀ ਸਿਹਤ ਨਾਲ ਸਫਲਤਾ ਦੀਆਂ ਪੌੜੀਆਂ ਚੜਦੇ ਰਹਿਣ। ਮੈਂ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ।

ਸ਼ੁੱਕਰਵਾਰ ਦੇਰ ਰਾਤ ਕੋਲਕਾਤਾ ਪਹੁੰਚੇ ਸਲਮਾਨ ਮਮਤਾ ਨੂੰ ਮਿਲਣ ਸ਼ਨਿਚਰਵਾਰ ਸ਼ਾਮ ਕਾਲੀਘਾਟ ਇਲਾਕੇ ਵਿਚ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ। ਸਖ਼ਤ ਸੁਰੱਖਿਆ ਘੇਰੇ ’ਚ ਪਹੁੰਚੇ ਸਲਮਾਨ ਦਾ ਮਮਤਾ ਨੇ ਸ਼ਾਲ ਦੇ ਕੇ ਸਵਾਗਤ ਕੀਤਾ। ਸਲਮਾਨ ਨੇ ਵੀ ਗੱਡੀ ’ਚੋਂ ਉੱਤਰਦੇ ਹੀ ਹੱਥ ਜੋੜ ਕੇ ਮਮਤਾ ਦਾ ਧੰਨਵਾਦ ਕੀਤਾ।ਦਸ ਦਈਏ ਕਿ  ਸਲਮਾਨ ਤੇ ਮਮਤਾ ਦੀ ਇਹ ਪਹਿਲੀ ਮੁਲਾਕਾਤ ਹੈ। ਇਥੇ ਇਕ ਮੈਗਾ ਸ਼ੋਅ ਲਈ ਆਏ ਸਲਮਾਨ ਨੇ ਖੁਦ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਮੰਗਿਆ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment