ਨਿਊਜਰਸੀ ਦੀ ਸੈਨੇਟ ਨੇ ‘1984 ਸਿੱਖ ਨਸਲਕੁਸ਼ੀ’ ਦੇ ਤੱਥ ਨੂੰ ਤਸਲੀਮ ਕਰਦਾ ਮਤਾ ਕੀਤਾ ਪ੍ਰਵਾਨ

TeamGlobalPunjab
3 Min Read

ਨਿਊ ਜਰਸੀ:  ਅਮਰੀਕਾ ਦੇ ਸੂਬੇ ਨਿਊ ਜਰਸੀ ਦੀ ਸੈਨੇਟ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਤੱਥ ਨੂੰ ਤਸਲੀਮ ਕਰਦਾ ਮਤਾ ਪ੍ਰਵਾਨ ਕਰ ਲਿਆ ਹੈ। ਇਹ ਮਤਾ 6 ਜਨਵਰੀ 2022 ਨੂੰ ਸੈਨੇਟ ਵਿਚ ਪੇਸ਼ ਹੋਇਆ ਸੀ ਅਤੇ 10 ਜਨਵਰੀ 2022 ਨੂੰ ਸੈਨੇਟ ਵਲੋਂ ਇਸ ਨੂੰ ਪ੍ਰਵਾਨਗੀ ਦਿੱਤੀ ਗਈ। ਇਹ ਮਤਾ  ਸੈਨੇਟਰ ਸਟੀਵ ਸਵੀਨੀ ਨੇ  ਪਾਸ ਕੀਤਾ ਹੈ।

ਨਿਊਜਰਸੀ ਦੇ ਸਿੱਖਾਂ ਵਲੋਂ ਮਿਲ ਕੇ ਇਹ ਉਪਰਾਲਾ ਕੀਤਾ ਗਿਆ, ਜਿਸ ਵਿੱਚ ਖਾਸ ਤੌਰ ਤੇ ਹਰਜਿੰਦਰ ਸਿੰਘ ਪਾਈਨ, ਹਿੱਲ ਵਾਲੇ ਯਾਦਵਿੰਦਰ ਸਿੰਘ ਡਾ ਪ੍ਰਿਤਪਾਲ ਸਿੰਘ ਸਮੇਤ ਸਿੱਖ ਨੁਮਾਇੰਦਿਆਂ ਵੱਲੋਂ ਮਿਲ ਕੇ ਇਹ ਮਤਾ ਪਾਸ ਕਰਵਾਇਆ ਗਿਆ।

ਇਸ ਰੈਜੂਲੇਸ਼ਨ ਨੂੰ ਪਾਸ ਕਰਵਾਉਣ ਦਾ ਮੁੱਖ ਮਕਸਦ ਦੁਨੀਆਂ ਨੂੰ ਦੱਸਣਾ ਸੀ ਕਿ ਕਿਸ ਤਰ੍ਹਾਂ ਸਿੱਖਾਂ ਤੇ ਅਣਮਨੁੱਖੀ ਤਸ਼ੱਦਦ ਕੀਤੇ ਗਏ ਅਤੇ ਦੁਬਾਰਾ ਕਿਤੇ ਵੀ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ । ਜਾਣਕਾਰੀ ਮੁਤਾਬਕ ਯੂਐਸਏ ‘ਚ ਬੀਤੇ ਦਿਨੀਂ ਪੰਜ ਸਿੱਖਾਂ ਦੀ ਨੁਮਾਇੰਦਗੀ ਕੀਤੀ ਗਈ ਸੀ ਸਿੱਖ ਭਾਈਚਾਰੇ ਦੇ ਸਾਰੇ ਮਸਲਿਆਂ ਸਬੰਧੀ ਇਹ ਪੰਜ ਸਿੱਖ ਅਮੈਰੀਕਨ ਲੀਡਸ ਦੇ ਨਾਲ ਗੱਲਬਾਤ ਕਰਦੇ ਸਨ । ਉਨ੍ਹਾਂ ਹੀ ਪੰਜਾਂ ਸਿੱਖਾਂ ਵੱਲੋਂ ਸਿੱਖ ਜੈਨੋਸਾਈਡ ਬਿਲ ਪਾਸ ਕਰਵਾਇਆ ਗਿਆ ਹੈ ।

- Advertisement -

ਤੁਹਾਨੂੰ ਦੱਸ ਦਈਏ ਕਿ ਅਮਰੀਕਾ ਬੈਠਾ ਸਾਡਾ ਸਿੱਖ ਭਾਈਚਾਰਾ ਆਪਣੀ ਕੌਮ ਦੇ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਤੱਤਪਰ ਤਿਆਰ ਰਹਿੰਦਾ ਹੈ । ਸਾਨੂੰ ਮਾਣ ਹੈ ਕਿ ਪੰਜਾਬੀਆਂ ਵੱਲੋਂ ਬਾਹਰਲੇ ਮੁਲਕਾਂ ‘ਚ ਜਾ ਕੇ ਰਾਜਨੀਤੀਕ ਮਸਲਿਆਂ ਚ ਵੀ ਵਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਸ਼ਾਇਦ ਇਸੇ ਕਰਕੇ ਉਨ੍ਹਾਂ ਦੀ ਸੈਨੇਟ ਤੱਕ ਪਹੁੰਚ ਹੁੰਦੀ ਹੈ ਤੇ ਇਹ ਪਹੁੰਚ ਹੀ ਦਰਸਾਉਂਦੀ ਹੈ ਕਿ ਅਮੈਰੀਕਨ ਲੀਡਰਜ਼ ਨਾਲ ਪੰਜਾਬੀਆਂ ਦੀ ਸਾਂਝ ਬਹੁਤ ਵਧੀਆ ਬਣਦੀ ਜਾ ਰਹੀ ਹੈ ਇਸੇ ਲਈ ਉਨ੍ਹਾਂ ਵੱਲੋਂ ਸਿੱਖ ਭਾਈਚਾਰੇ ਦੇ ਮਸਲਿਆਂ ਨੂੰ ਸਮਝ ਕੇ ਵਿਚਾਰ ਕੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਅਤੇ ਅੱਗੇ ਤੋਂ ਅਜਿਹਾ ਵਰਤਾਰਾ ਨਾ ਵਾਪਰੇ ਉਸ ਲਈ ਮਤੇ ਪਾਸ ਕੀਤੇ ਜਾਂਦੇ ਹਨ ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕੈਲੀਫੋਰਨੀਆ, ਕਨੈਕਟੀਕਟ ਅਤੇ ਪੈਨਸਿਲਵੇਨੀਆ ਵਿੱਚ ਵੀ ਅਜਿਹੇ ਹੀ ਮਤੇ ਪਾਸ ਕੀਤੇ ਗਏ ਹਨ। ਕਨੈਕਟੀਕਟ ਵਿਧਾਨ ਸਭਾ ਨੇ ਇਹ ਕਾਨੂੰਨ ਵੀ ਬਣਾ ਦਿੱਤਾ ਹੈ ਕਿ ਹਰ ਸਾਲ 1 ਨਵੰਬਰ ਨੂੰ ਪੂਰੇ ਸੂਬੇ ‘ਚ ਸਿੱਖ ਨਸਲਕੁਸ਼ੀ ਯਾਦ ਦਿਹਾੜਾ ਮਨਾਇਆ ਜਾਵੇਗਾ। ਇਸ ਤੋਂ ਇਲਾਵਾ ਭਾਰਤ ‘ਚ ਦਿੱਲੀ ਦੀ ਰਾਜ ਵਿਧਾਨ ਸਭਾ ਨੇ ਵੀ 1984 ਸਿੱਖ ਨਸਲਕੁਸ਼ੀ ਦੇ ਤੱਥ ਨੂੰ ਮਾਨਤਾ ਦਿੰਦੇ ਹੋਏ ਇੱਕ ਮਤਾ ਪਾਸ ਕੀਤਾ ਜਾ ਚੁੱਕਿਆ ਹੈ।

ਮਤੇ ਦੀ ਕਾਪੀ:

- Advertisement -
Share this Article
Leave a comment