ਟਰੂਡੋ ਨੇ ਕੋਰੋਨਾ ਦੀ ਦਵਾਈ ਦੀ ਖੋਜ ਲਈ ਜਾਰੀ ਕੀਤੇ 12.5 ਲੱਖ ਡਾਲਰ

TeamGlobalPunjab
2 Min Read

ਓਟਾਵਾ:- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਲੜਣ ਲਈ ਹਰ ਤਰਾਂ ਦੀ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਹਾਲ ਹੀ ਵਿਚ ਟਰੂਡੋ ਨੇ ਐਲਾਨ ਕੀਤਾ ਹੈ ਕਿ ਸਰਕਾਰ ਕੋਰੋਨਾ ਵਾਇਰਸ ਦੀ ਬਿਮਾਰੀ ਦੀ ਦਵਾਈ ਖੋਜ ਲਈ 12.5 ਲੱਖ ਡਾਲਰ ਖ੍ਰਚ ਕਰੇਗੀ। ਇਸਦੇ ਲਈ ਵੈਨਕੁਵਰ ਫਾਰਮਾ ਕੰਪਨੀ ਦੀ ਸਹਾਇਤਾ ਲਈ ਜਾਵੇਗੀ। ਕਾਬਿਲੇਗੌਰ ਹੈ ਕਿ ਇਸ ਬਿਮਾਰੀ ਦਾ ਖਾਤਮਾ ਕਰਨ ਲਈ ਵਿਸ਼ਵ ਦੇ ਸਾਰੇ ਹੀ ਵਿਗਿਆਨੀ ਜੀਅ ਤੋੜ ਮਿਹਨਤ ਕਰ ਰਹੇ ਹਨ ਪਰ ਹਾਲੇ ਤੱਕ ਸਫਲਤਾ ਕਿਸੇ ਨੂੰ ਵੀ ਪ੍ਰਾਪਤ ਨਹੀਂ ਹੋਈ। ਹਾਲ ਹੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਬਿਆਨ ਦਿਤਾ ਹੈ ਕਿ ਇਸ ਸਾਲ ਦੇ ਅੰਤ ਤੱਕ ਇਸ ਬਿਮਾਰੀ ਦਾ ਖਾਤਮਾ ਕਰਨ ਲਈ ਵੈਕਸਿਨ ਤਿਆਰ ਕਰ ਲਈ ਜਾਵੇਗੀ। ਇਸਤੋਂ ਬਾਅਦ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਇਹ ਵੈਕਸਿਨ ਕਿੰਨੀ ਮਾਤਰਾ ਵਿਚ ਤਿਆਰ ਕੀਤੀ ਜਾਵੇਗੀ? ਕੀ ਇਸਦੀ ਪਹੁੰਚ ਆਮ ਲੋਕਾਂ ਤੱਕ ਕਿੰਨੀ ਕੁ ਜਲਦੀ ਹੋ ਜਾਵੇਗੀ? ਕੀ ਅਮਰੀਕਾ ਦੂਜੇ ਦੇਸ਼ਾਂ ਨੂੰ ਇਹ ਦਵਾਈ ਪਹੁੰਚਾਉਣ ਵਿਚ ਕਿੰਨੀ ਕੁ ਦਰਿਆਦਿਲੀ ਵਿਖਾਵੇਗਾ? ਇਹੀ ਸਵਾਲ ਭਾਰਤ ਲਈ ਜਾਂ ਹੋਰ ਦੇਸ਼ਾਂ ਲਈ ਵੀ ਲਾਗੂ ਹੁੰਦੇ ਹਨ। ਦੱਸਣਯੋਗ ਹੈ ਕਿ ਅੱਜ ਅਮਰੀਕਾ ਕੋਰੋਨਾ ਵਾਇਰਸ ਦੀ ਸਭ ਤੋਂ ਵੱਡੀ ਚਪੇਟ ਵਿਚ ਹੈ ਅਤੇ ਸਥਾਨ ਪਹਿਲਾ ਹੈ ਜਦੋਂ ਕਿ ਸਪੇਨ ਤੀਜੇ ਅਤੇ ਇਟਲੀ ਚੌਥੇ ਨੰਬਰ ਤੇ ਹੈ। ਜਦਕਿ ਕੈਨੇਡਾ 12ਵੇਂ ਅਤੇ ਭਾਰਤ 16ਵੇਂ ਤੋਂ 15ਵੇਂ ਸਥਾਨ ਤੇ ਆ ਗਿਆ ਹੈ।

Share this Article
Leave a comment