ਸਿੱਧੂ ਮੂਸੇ ਵਾਲੇ ਦੇ ਹੱਕ ‘ਚ ਆ ਕੇ ਬੁਰੇ ਫਸੇ ਢੱਡਰੀਆਂਵਾਲੇ, ਹੁਣ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਣਾ ਪਵੇਗਾ ਤਲਬ?

TeamGlobalPunjab
2 Min Read

ਅੰਮ੍ਰਿਤਸਰ : ਇੰਝ ਲਗਦਾ ਹੈ ਜਿਵੇਂ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਸਿੱਧੂ ਮੂਸੇ ਵਾਲੇ ਦੀ ਹਿਮਾਇਤ ‘ਚ ਆ ਕੇ ਬੁਰੇ ਫਸ ਗਏ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕੁਝ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਿਕਾਇਤ ਦਿੱਤੀ ਹੈ।

ਸਿੱਖ ਜਥੇਬੰਦੀਆਂ ਨੇ ਸ਼ਿਕਾਇਤ ਪੱਤਰ ਵਿੱਚ ਢੱਡਰੀਆਂਵਾਲਿਆਂ ਖਿਲਾਫ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਈ ਭਾਗੋ ਦੇ ਸਬੰਧ ਵਿੱਚ ਇਤਰਾਜ਼ਯੋਗ ਪ੍ਰਚਾਰ ਕੀਤਾ ਹੈ।

ਜਾਣਕਾਰੀ ਮੁਤਾਬਿਕ ਸੰਗਠਨਾ ਨੇ ਮੰਗ ਕੀਤੀ ਹੈ ਕਿ ਢੱਡਰੀਆਂ ਵਾਲਿਆਂ ਨੂੰ ਅਕਾਲ ਤਖਤ ਸਾਹਿਬ ‘ਤੇ ਤਲਬ ਕਰਕੇ ਇਸ ਮੁੱਦੇ ‘ਤੇ ਵਿਚਾਰ ਚਰਚਾ ਕੀਤੀ ਜਾਵੇ।

ਇੱਧਰ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਮਿਲੀ ਹੈ।

- Advertisement -

ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਚਾਰਕ ਨੂੰ ਸਿੱਖ ਇਤਹਾਸ ਨਾਲ ਛੇੜ ਛਾੜ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਇਸ ਸਬੰਧੀ 5 ਮੈਂਬਰੀ ਕਮੇਟੀ ਬਣਾ ਕੇ ਰਿਪੋਰਟ ਮੰਗੀ ਗਈ ਹੈ।

ਕੀ ਕਿਹਾ ਸੀ ਅਜਿਹਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ  –

ਦੱਸ ਦਈਏ ਕਿ ਭਾਈ ਸਾਹਿਬ ਨੇ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ ਸੀ ਕਿ, “ਸੰਤੋਖ ਸਿੰਘ ਵੱਲੋਂ ਰਚਿਤ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਮਾਈ ਭਾਗੋ ਬਾਰੇ ਬੜੀ ਹੀ ਅਪਮਾਨਿਤ ਟਿੱਪਣੀ ਕੀਤੀ ਹੈ।” ਉਨ੍ਹਾਂ ਕਿਹਾ ਕਿ, “ਪ੍ਰਚਾਰਕ ਇਸ ਗ੍ਰੰਥ ਦਾ 10-10 ਸਾਲ ਅਧਿਐਨ ਕਰਦੇ ਹਨ ਅਤੇ ਇਸ ਨੂੰ ਰੱਟਾ ਮਾਰਦੇ ਹਨ।”

ਉਨ੍ਹਾਂ ਦੋਸ਼ ਲਾਇਆ ਸੀ ਕਿ “ਅੱਜ ਸ਼੍ਰੋਮਣੀ ਕਮੇਟੀ ਭਾਈ ਸੰਤੋਖ ਸਿੰਘ ਦਾ ਜਨਮ ਦਿਨ ਮਨਾਉਣ ਹਰ ਸਾਲ ਕੈਥਲ ਜਾਂਦੀ ਹੈ”।

ਢੱਡਰੀਆਂ ਵਾਲਿਆਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਤੋਖ ਸਿੰਘ ਵੱਲੋਂ ਰਚਿਤ ਗ੍ਰੰਥ ‘ਤੇ ਇੱਕੋ ਜਿਹਾ ਰੁਮਾਲਾ ਵੀ ਪਾਇਆ ਜਾਂਦਾ ਹੈ ਅਤੇ ਉਸੇ ਗ੍ਰੰਥ ਵਿੱਚ ਇੰਨੀ ਅਪਮਾਨਿਤ ਟਿੱਪਣੀ ਕੀਤੀ ਗਈ ਹੈ।”

ਭਾਈ ਰਣਜੀਤ ਸਿੰਘ ਨੇ ਸਵਾਲ ਕੀਤਾ ਸੀ ਕਿ , “ਅੱਜ ਜੋ ਕਥਾਵਾਚਕ ਇਸ ਗ੍ਰੰਥ ਦਾ ਪ੍ਰਚਾਰ ਕਰ ਰਹੇ ਹਨ ਉਹ ਇਸ ਬਾਰੇ ਮਾਫੀ ਕਦੋਂ ਮੰਗਣਗੇ?”

- Advertisement -

ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਆਪਣੀ ਆਕੜ ਕਾਰਨ ਮਾਫੀ ਨਹੀਂ ਮੰਗਦੇ।”

Share this Article
Leave a comment