ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ – ਡਾ. ਰਾਬਿੰਦਰ ਨਾਥ ਸ਼ਰਮਾ ਦੀ ਹਮਾਇਤ ਦਾ ਐਲਾਨ

TeamGlobalPunjab
2 Min Read

 

ਚੰਡੀਗੜ੍ਹ (ਅਵਤਾਰ ਸਿੰਘ): ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿਚ ਡਾ. ਰਾਬਿੰਦਰ ਨਾਥ ਸ਼ਰਮਾ ਦੀ ਹਮਾਇਤ ਕਰਨ ਲਈ ਸਾਥੀ ਸੱਜਣ ਸਿੰਘ ਦੀ ਪ੍ਰਧਾਨਗੀ ਵਿਚ ਮੀਟਿੰਗ ਸੱਦੀ ਗਈ। ਡਾ. ਰਾਬਿੰਦਰ ਨਾਥ ਸ਼ਰਮਾ 16 ਮਈ 2021 ਨੂੰ ਗਰੈਜੂਏਟ ਹਲਕੇ ਲਈ ਹੋ ਰਹੀਆਂ ਚੋਣਾਂ ਦੇ ਉਮੀਦਵਾਰ ਹਨ। 1992 ਤੋਂ 6 ਵਾਰ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਰਹੇ ਡਾ. ਸ਼ਰਮਾ ਕਾਲਜ ਤੇ ਯੂਨੀਵਰਸਿਟੀ ਅਧਿਆਪਕਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦੀਆਂ ਮੰਗਾਂ ਲਈ ਸਦਾ ਲੜਦੇ ਰਹੇ ਹਨ। ਯਾਦ ਰਹੇ ਕਿ ਇਸ ਸਮੇਂ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਡਾ. ਸ਼ਰਮਾ ਅਤੇ ਉਨ੍ਹਾਂ ਦੇ ਹਮਖਿਆਲੀ ਸਾਥੀਆਂ ਦੀ ਪਹਿਲ ਕਦਮੀ ਨਾਲ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋ ਰਹੀਆਂ ਹਨ। ਡਾ. ਸ਼ਰਮਾ ਕਾਰਪੋਰੇਟ ਘਰਾਣਿਆਂ ਤੇ ਪਰਾਈਵੇਟ ਅਦਾਰਿਆਂ ਦੀ ਹਮਾਇਤੀ ਨਵੀਂ ਸਿੱਖਿਆ ਨੀਤੀ ਦੇ ਸਖ਼ਤ ਵਿਰੋਧੀ ਹਨ। ਮੀਟਿੰਗ ਵਿਚ ਸਮਾਜਿਕ, ਵਿਦਿਅਕ, ਸਾਹਿਤਕ, ਸਮਾਜ ਸੇਵੀ ਸੰਸਥਾਵਾਂ, ਮੁਲਾਜ਼ਮ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਚੋਂ ਡਾ. ਸੁਖਦੇਵ ਸਿੰਘ ਸਿਰਸਾ, ਡਾ. ਲਾਭ ਸਿੰਘ ਖੀਵਾ, ਪ੍ਰੋ. ਕੁਲਦੀਪ ਪੁਰੀ, ਪ੍ਰੋ. ਜਗਤਾਰ ਸਿੰਘ ਗਿੱਲ, ਪ੍ਰਿੰਸੀਪਲ ਸੁਰਜੀਤ ਸਿੰਘ ਭਾਗੋਮਾਜਰੀਆ, ਪ੍ਰੋ. ਸਰਬਜੀਤ ਸਿੰਘ, ਡਾ. ਅਮੀਰ ਸੁਲਤਾਨਾ, ਸੰਜੀਵਨ ਸਿੰਘ, ਡਾ. ਗੁਰਮੇਲ ਸਿੰਘ, ਖੁਸ਼ਹਾਲ ਸਿੰਘ ਨਾਗਾ, ਸਰਜੀਤ ਸਿੰਘ (ਸੀਨੀਅਰ ਵਕੀਲ), ਕਰਮ ਸਿੰਘ ਵਕੀਲ, ਡਾ. ਬਲਜੀਤ ਸਿੰਘ, ਹਰਦੀਪ ਸਿੰਘ, ਡਾ. ਹਰਜੀਤ ਸਿੰਘ, ਡਾ. ਅਵਤਾਰ ਸਿੰਘ ਪਤੰਗ, ਆਰ. ਐੱਲ ਮੋਦਗਿਲ, ਹਰਚੰਦ ਸਿੰਘ ਬਾਠ, ਸਰਦਾਰਾ ਸਿੰਘ ਚੀਮਾ, ਰਾਜ ਕੁਮਾਰ, ਦੇਵੀ ਦਿਆਲ ਸ਼ਰਮਾ, ਪ੍ਰੀਤਮ ਸਿੰਘ ਹੁੰਦਲ, ਦਿਲਦਾਰ ਸਿੰਘ, ਜਸਪਾਲ ਸਿੰਘ ਦੱਪਰ, ਰੰਜੀਵਨ ਸਿੰਘ, ਵਿੱਕੀ ਮਹੇਸਰੀ, ਰਮਿੰਦਰਪਾਲ ਸਿੰਘ, ਬਲਕਾਰ ਸਿੰਘ ਸਿੱਧੂ, ਦਲਜੀਤ ਸਿੰਘ, ਬਿਲਾਵਲ ਸਿੰਘ, ਸੁਚਿੰਤ ਥਿੰਦ, ਸ਼ਿੰਗਾਰਾ ਸਿੰਘ ਅਤੇ ਪ੍ਰਲਾਦ ਸਿੰਘ ਸ਼ਾਮਲ ਹੋਏ। ਹਾਜ਼ਰੀਨ ਨੇ ਡਾ. ਰਾਬਿੰਦਰ ਨਾਥ ਸ਼ਰਮਾ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਵਿਚ ਗਰੈਜੂਏਟ ਹਲਕੇ ਤੋਂ ਮਦਦ ਕਰਦੇ ਹੋਏ ਜਿਤਾਉਣ ਦਾ ਅਹਿਦ ਕੀਤਾ।

ਡਾ. ਰਾਬਿੰਦਰ ਨਾਥ ਸ਼ਰਮਾ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮਾਂ ਜਮਹੂਰੀਅਤ, ਧਾਰਮਿਕ-ਨਿਰਪੱਖਤਾ ਅਤੇ ਸਾਂਝੀਵਾਲਤਾ ਲਈ ਖਤਰਿਆਂ ਭਰਿਆ ਹੈ। ਦੇਸ਼ ਵਿਚ ਵਿਦਿਅਕ ਅਦਾਰਿਆਂ ਨੂੰ ਕਾਰਪੋਰੇਟ ਘਰਾਣੇ ਹਥਿਆਉਣ ਉਤੇ ਉਤਾਰੂ ਹਨ ਅਜਿਹੇ ਮੌਕੇ ਵਿਦਿਆਰਥੀਆਂ, ਮਾਪਿਆਂ ਅਤੇ ਯੂਨੀਵਰਸਿਟੀ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਨੀ ਮੇਰਾ ਫਰਜ਼ ਹੈ ਜੋ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ।

Share this Article
Leave a comment