‘ਕੰਚਨਾ 3’ ਫੇਮ ਦੀ ਰੂਸੀ ਅਦਾਕਾਰਾ ਅਲੈਗਜ਼ੈਂਡਰਾ ਜਾਵੀ ਗੋਆ ਵਿੱਚ ਪਾਈ ਗਈ ਮ੍ਰਿਤਕ , ਚੇਨਈ ਦੇ ਫੋਟੋਗ੍ਰਾਫਰ ਦੀ ਕੀਤੀ ਜਾਏਗੀ ਜਾਂਚ

TeamGlobalPunjab
2 Min Read

ਗੋਆ : ਗੋਆ  ‘ਚ  ਦੋ ਰੂਸੀ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ 24 ਸਾਲਾ ਅਲੈਗਜ਼ੈਂਡਰਾ ਜਾਵੀ (Alexandra Javi) ਵਜੋਂ ਹੋਈ ਹੈ ।

ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਗੋਆ ਪੁਲਿਸ 24 ਸਾਲਾ ਰੂਸੀ ਅਭਿਨੇਤਰੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਰੂਸੀ ਕੌਂਸਲੇਟ ਦੀ ਮਨਜ਼ੂਰੀ ਦੀ ਉਡੀਕ ਕਰ ਰਹੀ ਹੈ, ਜੋ ਪਿਛਲੇ ਹਫਤੇ ਉੱਤਰੀ ਗੋਆ ਜ਼ਿਲ੍ਹੇ ਵਿੱਚ ਉਸ ਦੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਈ ਗਈ ਸੀ।

“ਕੰਚਨਾ 3” ਸਮੇਤ ਕੁਝ ਤਮਿਲ ਫਿਲਮਾਂ ਵਿੱਚ ਕੰਮ ਕਰਨ ਵਾਲੀ ਅਲੈਗਜ਼ੈਂਡਰਾ ਜਾਵੀ ਸ਼ੁੱਕਰਵਾਰ ਦੀ ਉੱਤਰੀ ਗੋਆ ਦੇ ਸਿਓਲੀਮ ਵਿਲੇਜ  ਵਿੱਚ ਆਪਣੇ ਕਿਰਾਏ ਦੇ ਫਲੈਟ ਵਿੱਚ ਲਾਸ਼ ਪੱਖੇ ਨਾਲ ਲਟਕਦੀ ਮਿਲੀ ਸੀ। ਗੋਆ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਅਲੈਗਜ਼ੈਂਡਰਾ ਦੇ ਬੁਆਏਫ੍ਰੈਂਡ ਦੇ ਬਿਆਨ ਦਰਜ ਕੀਤੇ ਗਏ ਹਨ। ਬੁਆਏਫ੍ਰੈਂਡ ਵੀ ਅਲੈਗਜ਼ੈਂਡਰਾ ਦੇ ਨਾਲ ਫਲੈਟ ਵਿੱਚ ਰਹਿੰਦਾ ਸੀ। ਘਟਨਾ ਦੇ ਸਮੇਂ ਪ੍ਰੇਮੀ ਫਲੈਟ ਵਿੱਚ ਨਹੀਂ ਸੀ।ਪੁਲਿਸ ਨੂੰ ਲਾਸ਼ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣੀ ਅਜੇ ਬਾਕੀ ਹੈ।

- Advertisement -

ਇਸ ਦੌਰਾਨ ਰੂਸੀ ਕੌਂਸਲੇਟ ਦੇ ਵਕੀਲ ਵਿਕਰਮ ਵਰਮਾ ਨੇ ਪੁਲਿਸ ਨੂੰ ਅਲੈਗਜ਼ੈਂਡਰਾ ਦੀ ਮੌਤ ਵਿੱਚ ਚੇਨਈ ਦੇ ਇੱਕ ਫੋਟੋਗ੍ਰਾਫਰ ਦੀ “ਸੰਭਾਵਿਤ ਭੂਮਿਕਾ” ਦੀ ਜਾਂਚ ਕਰਨ ਦੀ ਅਪੀਲ ਕੀਤੀ।ਅਲੈਗਜ਼ੈਂਡਰ ਨੇ ਦੋਸ਼ ਲਾਇਆ ਕਿ ਉਹ ਫੋਟੋਗ੍ਰਾਫਰ ਨੂੰ ਜਿਨਸੀ ਸ਼ੋਸ਼ਣ ਲਈ ਬਲੈਕਮੇਲ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਨੇ 2019 ਵਿੱਚ ਚੇਨਈ ਵਿੱਚ ਫੋਟੋਗ੍ਰਾਫਰ ਦੇ ਖਿਲਾਫ ਜਿਨਸੀ  ਸ਼ੋਸ਼ਣ  ਦੀ ਸ਼ਿਕਾਇਤ ਦਰਜ ਕਰਵਾਈ ਸੀ।

ਪੁਲਿਸ ਨੂੰ ਸ਼ੱਕ ਹੈ ਕਿ ਅਲੈਗਜ਼ੈਂਡਰ ਨੇ ਖੁਦਕੁਸ਼ੀ ਕੀਤੀ ਹੋ ਸਕਦੀ ਹੈ, ਪਰ ਜਾਂਚਕਰਤਾ ਫਿਲਹਾਲ ਪੋਸਟਮਾਰਟਮ ਰਿਪੋਰਟ ਆਉਣ ਦੀ ਉਡੀਕ ਕਰ ਰਹੇ ਹਨ। ਗੋਆ ਪੁਲਿਸ ਨੇ ਰੂਸੀ ਦੂਤਾਵਾਸ ਨੂੰ ਪੋਸਟਮਾਰਟਮ ਦੀਆਂ ਕਾਨੂੰਨੀ ਰਸਮਾਂ ਪੂਰੀਆਂ ਕਰਨ ਲਈ ਇੱਕ ਰਸਮੀ ਵਫਦ ਭੇਜਣ ਲਈ ਕਿਹਾ ਹੈ, ਕਿਉਂਕਿ ਅਲੈਗਜ਼ੈਂਡਰ ਕੋਲ ਪੋਸਟਮਾਰਟਮ ਲਈ ਲੋੜੀਂਦੇ ਦਸਤਾਵੇਜ਼ਾਂ ‘ਤੇ ਦਸਤਖਤ ਕਰਨ ਵਾਲਾ ਕੋਈ ਨਹੀਂ ਹੈ।

Share this Article
Leave a comment