ਓਟਾਵਾ: ਦੋਂ ਵਿਅਕਤੀ ਓਮੀਕ੍ਰੋਨ ਪਾਜ਼ੀਟਿਵ, ਪਬਲਿਕ ਹੈਲਥ ਵੱਲੋਂ ਇਨ੍ਹਾਂ ਦੋਵਾਂ ਦੇ ਸੰਪਰਕ ‘ਚ ਆਉਣ ਵਾਲੇ ਹੋਰਨਾਂ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼

TeamGlobalPunjab
1 Min Read

ਓਂਟਾਰੀਓ: ਨਾਈਜੀਰੀਆ ਦਾ ਟਰਿੱਪ ਕਰਕੇ ਪਰਤੇ ਓਟਵਾ ਦੇ ਦੋ ਵਿਅਕਤੀ ਪਿੱਛੇ ਜਿਹੇ ਮਿਲੇ ਕੋਵਿਡ-19 ਦੇ ਨਵੇਂ ਵੇਰੀਐਂਟ ਓਮਿਕ੍ਰੋਨ ਨਾਲ ਪਾਜ਼ੀਟਿਵ ਪਾਏ ਗਏ ਹਨ। ਇਸ ਵੇਰੀਐਂਟ ਦੇ ਸੱਭ ਤੋਂ ਪਹਿਲੇ ਮਾਮਲੇ ਦੱਖਣੀ ਅਫਰੀਕਾ ਵਿੱਚ ਪਾਏ ਗਏ। ਇਹ ਜਾਣਕਾਰੀ ਓਨਟਾਰੀਓ ਹੈਲਥ ਅਧਿਕਾਰੀਆਂ ਵੱਲੋਂ ਦਿੱਤੀ ਗਈ।

ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਤੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ•ਕੀਰਨ ਮੂਰ ਨੇ ਇੱਕ ਸਾਂਝੇ ਬਿਆਨ ਵਿੱਚ ਆਖਿਆ ਕਿ ਦੋਵਾਂ ਮਰੀਜ਼ਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ । ਓਟਵਾ ਪਬਲਿਕ ਹੈਲਥ ਵੱਲੋਂ ਇਨ੍ਹਾਂ ਦੋਵਾਂ ਦੇ ਸੰਪਰਕ ਵਿੱਚ ਆਉਣ ਵਾਲੇ ਹੋਰਨਾਂ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਅਨੁਸਾਰ ਓਮਿਕ੍ਰੋਨ ਵੇਰੀਐਂਟ ਦੀਆਂ ਮਿਊਟੇਸ਼ਨਜ਼ ਚਿੰਤਾਜਨਕ ਹਨ। ਸ਼ੁਰੂਆਤੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਹੋਰਨਾਂ ਵੇਰੀਐਂਟਸ ਦੇ ਮੁਕਾਬਲੇ ਇਸ ਵੇਰੀਐਂਟ ਨਾਲ ਮੁੜ ਇਨਫੈਕਸ਼ਨ ਹੋਣ ਦਾ ਖਤਰਾ ਜ਼ਿਆਦਾ ਹੈ।

Share this Article
Leave a comment