BIG NEWS : ਪ੍ਰਸ਼ਾਂਤ ਕਿਸ਼ੋਰ ਨੇ ਚੋਣ ਪ੍ਰਬੰਧਕ ਦੇ ਤੌਰ ‘ਤੇ ਸਿਆਸਤ ਨੂੰ ਕਿਹਾ ਅਲਵਿਦਾ !

TeamGlobalPunjab
2 Min Read

ਨਿਊਜ਼ ਡੈੈੈੈਸਕ :  ਪੱਛਮੀ ਬੰਗਾਲ ਦੀ ਵੱਡੀ ਜਿੱਤ ਤੋਂ ਇਕਦਮ ਬਾਅਦ ਮੁੱਖਮੰਤਰੀ ਮਮਤਾ ਬੈਨਰਜੀ ਦੇ ਮੁੱਖ ਚੋਣ ਨੀਤੀਘਾੜੇ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਕੰਮ ਨੂੰ ਛੱਡਣ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਤੇ ਤਾਮਿਲਨਾਡੂ ਇਹਨਾਂ ਦੋਹਾਂ ਰਾਜਾਂ ਦੇ ਚੋਣ ਪ੍ਰਬੰਧਕ ਦੇ ਤੌਰ ਤੇ ਪੀ. ਕੇ. ਕੰਮ ਕਰ ਰਹੇ ਸੀ । ਉਹਨਾਂ ਕਿਹਾ ਕਿ ਉਹ ਇੰਡੀਅਨ ਪਾਲਿਟੀਕਲ ਐਕਸ਼ਨ ਕਮੇਟੀ (I- PAC ) ਦੇ ਮੁੱਖੀ ਦੇ ਤੌਰ ਤੇ ਵੀ ਆਪਣਾ ਕੰਮ ਛੱਡ ਰਹੇ ਹਨ ।

ਦੱਸਣ ਬਣਦਾ ਹੈ ਕਿ P.K. ਨੂੰ ਇਸ ਸਾਲ ਮਾਰਚ ਮਹੀਨੇ ਵਿੱਚ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਤੌਰ ਰਾਜਨੀਤਕ ਸਲਾਹਕਾਰ ਨਿਯੁਕਤ ਕੀਤਾ ਹੈ ਤੇ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022 ਨੇੜੇ ਆ ਰਹੀਆਂ ਹਨ ਤੇ ਇਸੇ ਦੇ ਮੱਦੇਨਜ਼ਰ ਪੀ.ਕੇ. ਨੂੰ ਪੰਜਾਬ ਲਿਆਂਦਾ ਗਿਆ ਹੈ।

ਉਹਨਾਂ ਨੇ ਕਿਹਾ ਕਿ ਉਹ ਸ਼ਾਇਦ ਕੁਝ ਹੋਰ ਕਰਨਾ ਚਾਹੁੰਦੇ ਹਨ ਪਰ ਇਸ ਬਾਰੇ ਉਹ ਬਾਅਦ ਵਿੱਚ ਵਿਚਾਰ ਕਰਨਗੇ, ਫਿਲਹਾਲ ਉਹਨਾਂ ਦਾ ਮਨ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਹੀ ਹੈ।

ਇਸ ਤੋਂ ਪਹਿਲਾਂ ਪਿਛਲੇ ਸਾਲ 21 ਦਸੰਬਰ ਨੂੰ ਟਵਿੱਟਰ ਤੇ ਕੀਤੀ ਇੱਕ ਪੋਸਟ ‘ਚ ਪੀ. ਕੇ.  ਨੇ ਇਹ ਦਾਅਵਾ ਕੀਤਾ ਸੀ ਕਿ ਪੱਛਮੀ ਬੰਗਾਲ ਚ’ ਬੀਜੇਪੀ ‘ਡਬਲ ਡਿਜਿਟ’ ਤੇ ਹੀ ਰਹੇਗੀ ਪਰ ਜੇਕਰ ਬੀਜੇਪੀ ਜਿਆਦਾ ਸੀਟਾਂ ਲੈਣ ‘ਚ ਸਫਲ ਹੁੰਦੀ ਹੈ ਤਾਂ ਉਹ ਚੋਣ ਨੀਤੀਘਾੜੇ ਦੇ ਕੰਮ ਨੂੰ ਛੱਡ ਜਾਣਗੇ।

- Advertisement -

Share this Article
Leave a comment