ਰੂਸ ਨੇ ਮਾਸਕੋ ‘ਚ ਤਾਇਨਾਤ ਅਮਰੀਕੀ ਉਪ ਰਾਜਦੂਤ ਨੂੰ ਕੱਢਿਆ, ਵਾਸ਼ਿੰਗਟਨ ਨੇ ਕਿਹਾ- ਦਿੱਤਾ ਜਾਵੇਗਾ ਢੁੱਕਵਾਂ ਜਵਾਬ

TeamGlobalPunjab
2 Min Read

ਮਾਸਕੋ- ਯੂਕਰੇਨ ਨਾਲ ਚੱਲ ਰਹੇ ਤਣਾਅ ਦਰਮਿਆਨ ਰੂਸ ਨੇ ਅਮਰੀਕੀ ਡਿਪਲੋਮੈਟਿਕ ਮਿਸ਼ਨ ਦੇ ਉਪ ਮੁਖੀ ਬਾਰਟ ਗੋਰਮੈਨ ਨੂੰ ਦੇਸ਼ ਤੋਂ ਕੱਢ ਦਿੱਤਾ ਹੈ। ਰੂਸ ਨੇ ਉਸ ਨੂੰ ਤੁਰੰਤ ਦੇਸ਼ ਛੱਡਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੰਨਿਆ ਜਾਂਦਾ ਹੈ ਕਿ ਰੂਸ ਯੂਕਰੇਨ ਸੰਕਟ ਦੇ ਵਿਚਕਾਰ ਉਸਦੀ ਭੂਮਿਕਾ ਤੋਂ ਖੁਸ਼ ਨਹੀਂ ਸੀ। ਅਮਰੀਕਾ ਨੇ ਵੀ ਕਿਹਾ ਹੈ ਕਿ ਉਹ ਰੂਸ ਦੀ ਇਸ ਹਰਕਤ ਦਾ ਮੂੰਹਤੋੜ ਜਵਾਬ ਦੇਵੇਗਾ। ਉਦੋਂ ਤੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅਮਰੀਕਾ ਰੂਸੀ ਡਿਪਲੋਮੈਟਾਂ ਨੂੰ ਵੀ ਦੇਸ਼ ਛੱਡਣ ਦਾ ਹੁਕਮ ਦੇ ਸਕਦਾ ਹੈ।

ਇੱਕ ਮਹੀਨਾ ਪਹਿਲਾਂ, ਅਮਰੀਕਾ ਨੇ ਰੂਸੀ ਦੂਤਾਵਾਸ ਵਿੱਚ ਤਾਇਨਾਤ 50 ਤੋਂ ਵੱਧ ਡਿਪਲੋਮੈਟਾਂ ਨੂੰ ਉਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਦੇਸ਼ ਛੱਡਣ ਦਾ ਨਿਰਦੇਸ਼ ਦਿੱਤਾ ਸੀ। ਅਮਰੀਕਾ ਨੇ ਉਪ ਰਾਜਦੂਤ ਨੂੰ ਕੱਢਣ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਾਸਕੋ ਵਿੱਚ ਅਮਰੀਕੀ ਦੂਤਾਵਾਸ ਨੇ ਕਿਹਾ ਕਿ ਵਾਸ਼ਿੰਗਟਨ ਨੇ ਇਸ ਕਦਮ ਨੂੰ ਗਲਤ ਮੰਨਿਆ ਹੈ ਕਿਉਂਕਿ ਉਨ੍ਹਾਂ ਦੇ ਅਧਿਕਾਰੀ ਕੋਲ ਤਿੰਨ ਸਾਲ ਦਾ ਵੀਜ਼ਾ ਸੀ।

ਅਮਰੀਕੀ ਦੂਤਾਵਾਸ ਨੇ ਇਹ ਵੀ ਕਿਹਾ ਕਿ ਬਾਰਟ ਗੋਰਮੈਨ ਨੂੰ ਰੂਸ ਵਿੱਚ ਤਾਇਨਾਤ ਹੋਏ ਤਿੰਨ ਸਾਲ ਤੋਂ ਵੱਧ ਸਮਾਂ ਨਹੀਂ ਹੋਇਆ ਹੈ। ਦੂਤਾਵਾਸ ਨੇ ਕਿਹਾ ਕਿ ਅਮਰੀਕਾ ਗੋਰਮੈਨ ਨੂੰ ਕੱਢਣ ਦਾ ਢੁਕਵਾਂ ਜਵਾਬ ਦੇਵੇਗਾ। ਅਮਰੀਕਾ ਅਤੇ ਰੂਸ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਕੂਟਨੀਤਕ ਸਬੰਧਾਂ ‘ਚ ਤਣਾਅ ਵਧਿਆ ਹੈ। ਅਮਰੀਕਾ ਨੇ ਕੁਝ ਮਹੀਨੇ ਪਹਿਲਾਂ ਨਿਊਯਾਰਕ ਅਤੇ ਮੈਰੀਲੈਂਡ ਵਿੱਚ ਦੋ ਰੂਸੀ ਡਿਪਲੋਮੈਟਿਕ ਕੰਪਾਊਂਡ ਬੰਦ ਕਰ ਦਿੱਤੇ ਸਨ।

ਇੰਨਾ ਹੀ ਨਹੀਂ ਅਮਰੀਕਾ ਨੇ ਰੂਸੀ ਡਿਪਲੋਮੈਟਾਂ ਨੂੰ ਵੀ ਦੇਸ਼ ‘ਚੋਂ ਕੱਢ ਦਿੱਤਾ ਸੀ। ਜਿਸ ਤੋਂ ਬਾਅਦ ਰੂਸ ਨੇ ਵੀ ਮਾਸਕੋ ਸਥਿਤ ਅਮਰੀਕੀ ਦੂਤਾਵਾਸ ਦੇ ਕਰਮਚਾਰੀਆਂ ਨੂੰ ਦੇਸ਼ ਛੱਡਣ ਦੇ ਨਿਰਦੇਸ਼ ਦਿੱਤੇ ਹਨ। ਅਮਰੀਕਾ ਅਤੇ ਰੂਸ ਵਿਚਾਲੇ ਤਾਜ਼ਾ ਤਣਾਅ ਯੂਕਰੇਨ ਨੂੰ ਲੈ ਕੇ ਹੈ। ਰੂਸ ਨੇ ਅਮਰੀਕਾ ਅਤੇ ਨਾਟੋ ਤੋਂ ਆਪਣੀ ਸੁਰੱਖਿਆ ਦੀ ਗਾਰੰਟੀ ਮੰਗੀ ਸੀ। ਹਾਲਾਂਕਿ ਦੋਵਾਂ ਨੇ ਰੂਸ ਦੀ ਮੰਗ ਨੂੰ ਠੁਕਰਾ ਦਿੱਤਾ ਅਤੇ ਯੂਕਰੇਨ ਦਾ ਸਮਰਥਨ ਕਰਨ ਦੀ ਗੱਲ ਕਹੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment