ਪੈਂਟਾਗਨ ਹਮਲੇ ਦੀ ਯੋਜਨਾ, ਗੁਪਤ ਨਕਸ਼ੇ ਕੀਤੇ ਸਨ ਸਾਂਝੇ , ਟਰੰਪ ‘ਤੇ ਲੱਗੇ 37 ਦੋਸ਼

Rajneet Kaur
3 Min Read

ਵਾਂਸ਼ਿਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਤੋਂ ਬਾਅਦ ਇਕ ਨਵੇਂ ਦੋਸ਼ਾਂ ਵਿਚ ਘਿਰਦੇ ਜਾ ਰਹੇ ਹਨ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਸ਼ੁੱਕਰਵਾਰ ਨੂੰ ਲਗਾਏ ਗਏ ਦੋਸ਼ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ‘ਪੈਂਟਾਗਨ ਹਮਲੇ ਦੀ ਯੋਜਨਾ’ ਅਤੇ ਫੌਜੀ ਕਾਰਵਾਈ ਨਾਲ ਜੁੜੇ ਗੁਪਤ ਨਕਸ਼ੇ ਨੂੰ ਕਿਸੇ ਹੋਰ ਨਾਲ ਸਾਂਝਾ ਕੀਤਾ ਸੀ। ਟਰੰਪ ਦੇ ਨਿਵਾਸ ਤੋਂ ਗੁਪਤ ਦਸਤਾਵੇਜ਼ਾਂ ਦੀ ਪ੍ਰਾਪਤੀ ਨਾਲ ਜੁੜੇ ਦੋਸ਼ਾਂ ਨੂੰ ਜਨਤਕ ਕੀਤਾ ਗਿਆ ਹੈ।

ਇਹ ਦਸਤਾਵੇਜ਼ ਨਿਆਂ ਵਿਭਾਗ ਦੁਆਰਾ ਟਰੰਪ ਵਿਰੁੱਧ ਅਪਰਾਧਿਕ ਕੇਸ ਦੀ ਪਹਿਲੀ ਅਧਿਕਾਰਤ ਪੁਸ਼ਟੀ ਹੈ। ਇਹ ਮਾਮਲਾ ਫਲੋਰੀਡਾ ਸਥਿਤ ਟਰੰਪ ਦੇ ਘਰ ਮਾਰ-ਏ-ਲਾਗੋ ਤੋਂ ਸੈਂਕੜੇ ਦਸਤਾਵੇਜ਼ਾਂ ਦੀ ਬਰਾਮਦਗੀ ਨਾਲ ਸਬੰਧਿਤ ਹੈ। ਜ਼ਿਕਰਯੋਗ ਹੈ ਕਿ  76 ਸਾਲਾ ਡੋਨਾਲਡ ਟਰੰਪ ਨੂੰ ਇਸ ਸਮੇਂ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦਾ ਸਭ ਤੋਂ ਸ਼ਕਤੀਸ਼ਾਲੀ ਉਮੀਦਵਾਰ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਜੋਅ ਬਾਇਡਨ ਲਈ ਸਖ਼ਤ ਚੁਣੌਤੀ ਵੀ ਦੱਸਿਆ ਜਾ ਰਿਹਾ ਹੈ।ਹਾਲਾਂਕਿ, ਇੱਕ ਤੋਂ ਬਾਅਦ ਇੱਕ ਦੋਸ਼ਾਂ ਵਿੱਚ ਫਸਣਾ ਉਨ੍ਹਾਂ ਦੀ ਉਮੀਦਵਾਰੀ ਲਈ ਵੱਡਾ ਝਟਕਾ ਹੈ। ਅਮਰੀਕੀ ਨਿਆਂ ਵਿਭਾਗ ਨੇ ਕਲਾਸੀਫਾਈਡ ਜਾਣਕਾਰੀ ਰੱਖਣ ਦੇ ਮਾਮਲੇ ਵਿੱਚ ਟਰੰਪ ਦੇ ਖਿਲਾਫ ਸੰਘੀ ਦੋਸ਼ਾਂ ਨੂੰ ਜਨਤਕ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਖਿਲਾਫ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ।

ਨਿਆਂ ਵਿਭਾਗ ਨੇ ਕਿਹਾ ਕਿ ਜਦੋਂ ਟਰੰਪ ਨੇ ਜਨਵਰੀ 2021 ਵਿੱਚ ਵ੍ਹਾਈਟ ਹਾਊਸ ਛੱਡਿਆ ਸੀ, ਤਾਂ ਉਹ ਆਪਣੇ ਨਾਲ ਪੈਂਟਾਗਨ, ਸੀਆਈਏ, ਰਾਸ਼ਟਰੀ ਸੁਰੱਖਿਆ ਏਜੰਸੀ ਅਤੇ ਹੋਰ ਖੁਫੀਆ ਏਜੰਸੀਆਂ ਦੀਆਂ ਉੱਚ ਵਰਗੀਕ੍ਰਿਤ ਫਾਈਲਾਂ ਲੈ ਗਏ ਸਨ। ਫਲੋਰੀਡਾ ਦੀ ਸੰਘੀ ਅਦਾਲਤ ਵਿੱਚ ਦਾਇਰ ਦੋਸ਼ਾਂ ਅਨੁਸਾਰ, ਟਰੰਪ ਨੇ ਫਲੋਰੀਡਾ ਵਿੱਚ ਆਪਣੇ ਮਾਰ-ਏ-ਲਾਗੋ ਨਿਵਾਸ ਅਤੇ ਕਲੱਬ ਵਿੱਚ ਖੁਫੀਆ ਦਸਤਾਵੇਜ਼ਾਂ ਨੂੰ ਅਸੁਰੱਖਿਅਤ ਰੱਖਿਆ ਸੀ। ਇਨ੍ਹਾਂ ਥਾਵਾਂ ‘ਤੇ ਹਜ਼ਾਰਾਂ ਮਹਿਮਾਨਾਂ ਦੇ ਨਾਲ ਵੱਡੇ ਸਮਾਜਿਕ ਸਮਾਗਮ ਨਿਯਮਤ ਤੌਰ ‘ਤੇ ਹੁੰਦੇ ਸਨ। ਦਸ ਦਈਏ ਕਿ  ਸਾਬਕਾ ਰਾਸ਼ਟਰਪਤੀ ‘ਤੇ ਜਾਣਬੁੱਝ ਕੇ ਰਾਸ਼ਟਰੀ ਰੱਖਿਆ ਜਾਣਕਾਰੀ ਨੂੰ ਰੋਕਣ, ਨਿਆਂ ਵਿਚ ਰੁਕਾਵਟ ਪਾਉਣ ਦੀ ਸਾਜ਼ਿਸ਼, ਝੂਠੇ ਦਸਤਾਵੇਜ਼ਾਂ ਨੂੰ ਛੁਪਾਉਣ ਅਤੇ ਝੂਠੇ ਬਿਆਨ ਦੇਣ ਸਮੇਤ 37 ਦੋਸ਼ ਲਗਾਏ ਗਏ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment