ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ Robert Menendez

TeamGlobalPunjab
2 Min Read

ਅੰਮ੍ਰਿਤਸਰ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਅਮਰੀਕਾ ਦੀ ਸੈਨੇਟ ਇੱਕ ਮਤਾ ਲਿਆਉਣ ਜਾ ਰਹੀ ਹੈ । ਇਸੇ ਲੜੀ ‘ਚ ਅਮਰੀਕਾ ਦੀ ਨਿਊ ਜਰਸੀ ਤੋਂ  ਰਾਬਰਟ ਮੇਂਡੇਨੀਜ ਸੱਤ ਮੈਂਬਰਾਂ ਦੀ ਟੀਮ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ । ਜਿੱਥੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਦੇ ਅਧਿਕਾਰੀਆਂ ਤੋਂ ਸਿੱਖ ਧਰਮ ਅਤੇ ਸ੍ਰੀ ਹਰਿਮੰਦਰ ਸਾਹਿਬ ਬਾਰੇ ਗਹਿਰਾਈ ਦੇ ਨਾਲ ਜਾਣਕਾਰੀ ਹਾਸਲ ਕੀਤੀ ਅਤੇ ਲੰਗਰ ਹਾਲ ‘ਚ ਜਾ ਕੇ ਲੰਗਰ ਦੀ ਵਿਵਸਥਾ ਅਤੇ ਉੱਥੇ ਵੱਡੀ ਗਿਣਤੀ ‘ਚ ਸੰਗਤ ਨੂੰ ਲੰਗਰ ਛੱਕਦਾ ਦੇਖ ਕੇ ਹੈਰਾਨੀ ਵੀ ਜਤਾਈ ।ਰਾਬਰਟ ਨੇ ਇਸ ਮੌਕੇ ‘ਤੇ ਮੀਡੀਆ ਦੇ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ ।

ਰਾਬਰਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ‘ਚ ਨਸਲੀ ਹਮਲਿਆਂ ਨਾਲ ਕਾਫੀ ਸਖਤੀ ਦੇ ਨਾਲ ਨਿਪਟਿਆ ਜਾ ਰਿਹਾ ਹੈ ਅਤੇ ਇਸ ਮਾਮਲੇ ‘ਚ ਜੋ ਦੋਸ਼ੀ ਹਨ ਉਨ੍ਹਾਂ ਦੇ ਨਾਲ ਸਖਤੀ ਵਰਤੀ ਜਾ ਰਹੀ ਹੈ। ਰਾਬਰਟ ਮੁਤਾਬਕ ਉਨ੍ਹਾਂ ਦਾ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਸਿੱਖਿਆ ਹੈ। ਇਸਦੇ ਨਾਲ ਹੀ ਰਾਬਰਟ ਨੇ ਬੀਤੇ ਦਿਨੀ ਅਮਰੀਕਾ ‘ਚ ਕਤਲ ਕੀਤੇ ਗਏ ਸਿੱਖ ਪੁਲਿਸ ਮੁਲਾਜ਼ਮ ਸੰਦੀਪ ਧਾਲੀਵਾਲ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਬਹੁਤ ਅਫਸੋਸ ਹੈ। ਰਾਬਰਟ ਨੇ ਸੰਦੀਪ ਦੇ ਪਰਿਵਾਰ ਦੇ ਨਾਲ ਦੁਖ ਸਾਂਝਾ ਕੀਤਾ। ਸ਼੍ਰੋਮਣੀ ਕਮੇਟੀ ਵਲੋਂ ਰਾਬਰਟ ਮੇਂਡੇਨੀਜ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।

Share this Article
Leave a comment