ਪ੍ਰਤਾਪ ਬਾਜਵਾ ਦੀ ਕੈਪਟਨ ਨੂੰ ਖੁਲ੍ਹੀ ਚਿੱਠੀ, ਗੰਨਾ ਕਾਸ਼ਤਕਾਰਾਂ ਦੇ ਬਕਾਏ ਤੁਰੰਤ ਅਦਾ ਕੀਤੇ ਜਾਣ

TeamGlobalPunjab
1 Min Read

ਚੰਡੀਗੜ੍ਹ: ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਐਮ.ਪੀ. ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਇਕ ਹੋਰ ਚਿੱਠੀ ਲਿਖ਼ੀ ਹੈ। ਬਾਜਵਾ ਨੇ ਇਸ ਚਿੱਠੀ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਗੰਨਾ ਕਾਸ਼ਤਕਾਰਾਂ ਦੇ ਬਕਾਏ ਤੁਰੰਤ ਅਦਾ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਵਾਰ ਚਿੱਠੀ ਲਿਖ਼ਣ ਲੱਗਿਆ ਬਾਜਵਾ ਤਿੰਨ ਹੋਰ ਕਾਂਗਰਸ ਵਿਧਾਇਕਾਂ ਦੇ ਦਸਤਖ਼ਤ ਇਸ ਚਿੱਠੀ ’ਤੇ ਲੈਣ ਵਿਚ ਕਾਮਯਾਬ ਰਹੇ ਹਨ।

ਉਨ੍ਹਾਂ ਨੇ ਪੱਤਰ ‘ਚ ਲਿਖਿਆ ਪੰਜਾਬ ਦੇ ਲਗਭਗ ਸੱਤਰ ਹਜ਼ਾਰ ਉਨ੍ਹਾਂ ਗੰਨਾਂ ਕਾਸ਼ਤ ਕਿਸਾਨ ਪਰਿਵਾਰਾਂ ਵੱਲ ਦਿਵਾਉਣਾ ਚਾਹੁੰਦਾ ਹਾਂ ਜੋ ਪਿਛਲੇ ਦੋ ਸੀਜ਼ਨਾਂ ਦੇ ਉਨ੍ਹਾਂ ਵੱਲੋਂ ਵੇਚੇ ਹੋਏ ਗੰਨੇ ਦੀ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵੱਲੋਂ ਬਕਾਏ ਦੀ ਅਦਾਇਗੀ ਨਾ ਕਰਨ ਕਾਰਨ ਬਹੁਤ ਗੰਭੀਰ ਮਾਲੀ ਸੰਕਟ ਨਾਲ ਜੂਝ ਰਹੇ ਹਨ। ਮੇਰੀ ਜਾਣਕਾਰੀ ਮੁਤਾਬਿਕ ਪਿਛਲੇ ਦੋ ਸੀਜਨਾਂ 2018-19 (ਅਪ੍ਰੈਲ 2019 ਤੱਕ ) ਅਤੇ 2019-20 (ਅਪ੍ਰੈਲ 2020 ਤੱਕ ) ਲਗਭਗ 96.36 ਕਰੋੜ ਰੁਪਏ ਗੰਨਾਂ ਕਾਸ਼ਤਕਾਰਾਂ ਦੀ ਅਦਾਇਗੀ ਯੋਗ ਬਕਾਇਆ ਰਕਮ ਸਹਿਕਾਰੀ ਅਤੇ ਪ੍ਰਾਈਵੇਟ ਖੰਡ ਮਿੱਲਾਂ ਵੱਲ ਅਜੇ ਵੀ ਖੜੀ ਹੈ। 2019-20 ਸੀਜਨ ਦਾ ਬਕਾਇਆ (ਅਪ੍ਰੈਲ 2020 ਤੱਕ ) 585.12 ਕਰੋੜ ਰੁਪਏ ਬਣਦਾ ਹੈ । ਕੁੱਲ ਬਕਾਇਆ ਰਕਮ 681.48 ਰੁਪਏ ਕਿਸਾਨਾਂ ਦੀ ਦੇਣਯੋਗ ਰਹਿੰਦੀ ਹੈ, ਜਿਸ ਦਾ ਵੇਰਵਾ ਹੇਠ ਲਿਖੇ ਮੁਤਾਬਕ ਹੈ

- Advertisement -

https://www.facebook.com/MPPartapSBajwa/videos/2676490809305987/

Share this Article
Leave a comment