ਔਰਤਾਂ ਦਾ ਮਾਨਸਿਕ ਤੇ ਸਰੀਰਕ ਸੰਤੁਲਨ ਵਿਗੜਨ ਦੇ ਕਾਰਨ!

TeamGlobalPunjab
3 Min Read

ਬਿੰਦੂ ਸਿੰਘ

ਇੱਕ ਸਰਵੇ ਮੁਤਾਬਕ ਔਰਤਾਂ ਵੱਲੋਂ ਘਰ ਤੇ ਕਿੱਤੇ ਵਿਚਕਾਰ ਕੰਮਕਾਜ ਦਾ ਤਾਲਮੇਲ ਬਿਠਾਉਣ ਤੇ ਖਰਾ ਉਤਰਨ ਦੇ ਹਲਾਤਾਂ ਚ ਉਨ੍ਹਾਂ ਨੂੰ ਕਈ ਮਾਨਸਿਕ ਤੇ ਸਰੀਰਕ ਪਰੇਸ਼ਾਨੀਆਂ ਤੇ ਤਕਲੀਫ਼ਾਂ ਚੋਂ ਲੰਘਣਾ ਪੈ ਰਿਹਾ ਹੈ। 32 ਤੋਂ 58 ਵਰ੍ਹੇ ਦੀ ਉਮਰ ਦੀਆਂ ਔਰਤਾਂ ਦਾ ਸੈਮਪਲ ਲੈ ਕੇ ਕੀਤੇ ਇਸ ਸਰਵੇ ਮੁਤਾਬਕ ਕਾਰਪੋਰੇਟ ਕਲਚਰ ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਕਈ ਤਕਲੀਫ਼ਾਂ ਤੇ ਬਿਮਾਰੀਆਂ ਨਾਲ ਜੂੰਝਣਾ ਪੈ ਰਿਹਾ ਹੈ ਜਿਸ ਵਿਚ ਮੋਟਾਪਾ , ਤਣਾਅ , ਤੇਜ਼ ਕਮਰਦਰਦ -ਪਿੱਠਦਰਦ , ਹਾਈਪਰ ਟੈਨਸ਼ਨ , ਹਾਈ ਕਲੇਸਟ੍ਰੋਲ , ਦਿਲ ਤੇ ਗੁਰਦੇ ਨਾਲ ਸੰਬੰਦਤ ਰੋਗ। ਇਸ ਦੇ ਨਾਲ ਹੀ ਔਰਤਾਂ ਨੂੰ ਮਾਹਵਾਰੀ ਨੂੰ ਲੈ ਕੇ ਤਕਲੀਫ਼ਾਂ ਵੀ ਵਧੇਰੇ ਵੇਖਣ ਚ ਆ ਰਹੀਆਂ ਹਨ।

ਇਸ ਦੀ ਸਭ ਤੋਂ ਵੱਡੀ ਵਜ੍ਹਾ ਔਰਤਾਂ ਦਾ ਆਪਣੇ ਆਪ ਵੱਲ ਧਿਆਨ ਨਾ ਦੇਣਾ ਮੰਨਿਆ ਜਾ ਰਿਹਾ ਹੈ। ਔਰਤਾਂ ਜ਼ਿਆਦਾ ਕਰਕੇ ਘਰ ਤੇ ਦਫ਼ਤਰ ਦੇ ਵਿਚ ਸਮੇਂ ਤੇ ਕੰਮ ਦੀਆਂ ਜਿੰਮੇਵਾਰੀਆਂ ਵਿੱਚ ਨੱਠ ਭੱਜ ਕਰਕੇ ਵਧੇਰੇ ਸਮੇਂ ਇੱਕ ਕੰਮ ਤੋਂ ਦੂਸਰੇ ਤੱਕ ਦੀ ਜੱਦੋਜਹਿਦ। ਇਹ ਜ਼ਰੂਰੀ ਹੈ ਕਿ ਔਰਤਾਂ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇ। ਇਸ ਤੋਂ ਵੀ ਵੱਧ ਜ਼ਰੂਰੀ ਹੈ ਕੇ ਔਰਤਾਂ ਆਪਣੇ ਆਪ ਲਈ ਸਮਾਂ ਵੀ ਜ਼ਰੂਰ ਕੱਢਣ।

ਭਾਵੇ ਕਿ ਸਾਡਾ ਦੇਸ਼ ਪਹਿਲਾਂ ਨਾਲੇ ਕਾਫੀ ਤਰੱਕੀ ਕਰ ਗਿਆ ਹੈ ਪਰ ਅਜੇ ਵੀ ਔਰਤਾਂ ਦੇ ਹਲਾਤਾਂ ਚ ਕੋਈ ਜ਼ਿਆਦਾ ਫ਼ਰਕ ਵੇਖਣ ਨੂੰ ਨਹੀਂ ਮਿਲਦਾ। ਠੀਕ ਹੈ ਕਿ ਔਰਤਾਂ ਨੂੰ ਕੰਮ ਕਾਜ , ਨੌਕਰੀ ਕਰਨ ਤੇ ਪੜ੍ਹਨ ਲਿਖਣ ਦੇ ਰਸਤੇ ਮਿਲ ਗਏ ਹਨ ਪਰ ਅਜੇ ਵੀ ਘਰ ਦੇ ਅੰਦਰ ਰਸੋਈ ਤੋਂ ਲੈ ਕੇ ਘਰ ਦੇ ਹਰੇਕ ਵੱਡੇ ਛੋਟੇ ਕੰਮ ਦੀ ਜਿੰਮੇਵਾਰੀ ਔਰਤ ਨੂੰ ਹੀ ਪੂਰੀ ਕਰਨੀ ਹੁੰਦੀ ਹੈ ਤੇ ਇਹ ਪਰਿਵਾਰਾਂ ਵੱਲੋਂ ਵੀ ਮੰਨਿਆ ਹੀ ਜਾਂਦਾ ਹੈ। ਇਸ ਤਰੀਕੇ ਔਰਤ ਨੂੰ ਜ਼ਿਆਦਾ ਲੋਕਾਂ ਪ੍ਰਤੀ ਪੂਰਨ ਤਰੀਕੇ ਜ਼ਿਮੇਵਾਰੀ ਦਾ ਇਹਸਾਸ ਕਰਵਾਇਆ ਜਾਂਦਾ ਹੈ।

- Advertisement -

ਕਿੱਤੇ ਦੀ ਜਗ੍ਹਾ ਜਾਂ ਸਥਾਨ ਤੇ ਵੀ ਔਰਤਾਂ ਨੂੰ ਕਾਬਲੀਅਤ ਹੋਣ ਦੇ ਬਾਵਜੂਦ ਘੱਟ ਤਰਜ਼ੀਹ ਦਿੱਤੇ ਜਾਣ ਦੇ ਕਈ ਕਿੱਸੇ ਸੁਣੇ ਜਾ ਸਕਦੇ ਹਨ। ਜਿਸ ਨਾਲ ਕਈ ਵਾਰ ਆਤਮ ਵਿਸ਼ਵਾਸ ਚ ਕਮੀ ਦਾ ਇਹਸਾਸ ਹੁੰਦਾ ਹੈ ਤੇ ਇਹ ਵਤੀਰਾ ਭਾਵਨਾਤਮਕ ਮਾਰ ਵੀ ਕਰਦਾ ਹੈ। ਕਈ ਔਰਤਾਂ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੇ ਵੱਧ ਕਾਬਲ ਤੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕੰਮਕਾਜ ਦੀ ਥਾਂ ਤੇ ਪੂਰਾ ਫ਼ਾਇਦਾ ਨਹੀਂ ਹੁੰਦਾ।

ਔਰਤਾਂ ਨੂੰ ਆਪਣੀ ਸਿਹਤ ਦਾ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ ਤੇ ਇਸ ਦੇ ਨਾਲ ਹੀ ਘਰ ਤੇ ਬਾਹਰ ਨਾ ਕਹਿਣ ਦੀ ਆਦਤ ਵੀ ਬਣਾਉਣ ਦੀ ਜ਼ਰੂਰਤ ਹੈ। ਆਪਣੇ ਆਲੇ ਦੁਆਲੇ ਨੂੰ ਸਵਾਲ ਕਰਨ ਤੇ ਘਰ ਚ ਕੰਮ ਦੀ ਜ਼ਿਮੇਵਾਰੀ ਪਰਿਵਾਰਕ ਲੋਕਾਂ ਨਾਲ ਵੰਡਣ ਦਾ ਹਿਰਕ ਵੀ ਕਰਨ ਦੀ ਲੋੜ ਹੈ। ਆਪਣੇ ਆਪ ਨੂੰ ਸੰਤੁਲਤ ਰੱਖਣ ਲਈ ਆਪਣੇ ਨਿੱਜੀ ਸ਼ੋੌਕ ਜੋ ਦਿਮਾਗ ਤੇ ਸਰੀਰ ਨੂੰ ਤੰਦਰੁਸਤੀ ਦੇਣ , ਉਨ੍ਹਾਂ ਨੂੰ ਵੀ ਪੂਰਾ ਕਰਨ ਲਈ ਵੱਕਤ ਕੱਢਣਾ ਬਹੁਤ ਲਾਜ਼ਮੀ ਹੈ।

Share this Article
Leave a comment