500 ਰੁਪਏ ਦੇ ਨੋਟ ਨੂੰ ਲੈ ਕੇ RBI ਨੇ ਜਾਰੀ ਕੀਤੀ ਨਵੀਂ ਗਾਈਡਲਾਈਨ

Rajneet Kaur
2 Min Read

ਨਿਊਜ਼ ਡੈਸਕ: ਭਾਰਤੀ ਰਿਜ਼ਰਵ ਬੈਂਕ (RBI) ਨੇ 500 ਰੁਪਏ ਦੇ ਨੋਟ ਨੂੰ ਲੈ ਕੇ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਦੇਸ਼ ਭਰ ‘ਚ ਨੋਟਬੰਦੀ ਤੋਂ ਬਾਅਦ 500 ਅਤੇ 2000 ਰੁਪਏ ਦੇ ਨੋਟਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। 100, 200, 500 ਅਤੇ 2000 ਰੁਪਏ ਦੇ ਨੋਟ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੇ ਜਾਂਦੇ ਹਨ। ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਅਸੀਂ ਏ.ਟੀ.ਐਮ ਤੋਂ ਪੈਸੇ ਕਢਵਾਉਣ ਜਾਂਦੇ ਹਾਂ ਤਾਂ ਕਈ ਵਾਰ ਫਟੇ-ਫਟੇ ਨੋਟ ਮਿਲ ਜਾਂਦੇ ਹਨ। ਅਜਿਹੇ ‘ਚ ਲੋਕ ਪਰੇਸ਼ਾਨ ਹੋ ਜਾਂਦੇ ਹਨ ਅਤੇ ਉਹ ਨੋਟ ਕਿਤੇ ਵੀ ਨਹੀਂ ਜਾਂਦੇ ਪਰ ਹੁਣ ਤੁਸੀਂ ਅਜਿਹੇ ਨੋਟ ਆਸਾਨੀ ਨਾਲ ਬਦਲ ਸਕਦੇ ਹੋ।

ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਤੁਸੀਂ ਆਪਣੀ ਨੇੜਲੀ ਸ਼ਾਖਾ ‘ਚ ਜਾ ਕੇ ਅਜਿਹੇ ਨੋਟ ਬਦਲ ਸਕਦੇ ਹੋ। ਇਸ ਦੇ ਨਾਲ ਹੀ RBI ਨੇ 500 ਰੁਪਏ ਦੇ ਨੋਟਾਂ ਦੀ ਪਛਾਣ ਕਰਨ ਲਈ ਇੱਕ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਪਿਛਲੇ ਕੁਝ ਦਿਨਾਂ ਤੋਂ ਨੋਟਾਂ ਨੂੰ ਲੈ ਕੇ ਕਈ ਵਾਇਰਲ ਖਬਰਾਂ ਆ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਆਰਬੀਆਈ ਨੇ ਇਸ ਦੀ ਪਛਾਣ ਦਾ ਤਰੀਕਾ ਦੱਸਿਆ ਹੈ।

ਜੇਕਰ ਤੁਹਾਡਾ ਨੋਟ ਕਿਨਾਰੇ ਤੋਂ ਵਿਚਕਾਰ ਤੱਕ ਫਟਿਆ ਹੋਇਆ ਹੈ, ਤਾਂ ਇਹ ਅਯੋਗ ਹੈ।

 ਜੇਕਰ ਨੋਟ ਬਹੁਤ ਗੰਦਾ ਹੈ ਜਾਂ ਉਸ ਵਿੱਚ ਮਿੱਟੀ ਹੈ, ਤਾਂ ਇਸ ਨੂੰ ਅਯੋਗ ਮੰਨਿਆ ਜਾਵੇਗਾ।

- Advertisement -

 ਜੇਕਰ ਨੋਟ ਕਈ ਵਾਰ ਜ਼ਿਆਦਾ ਵਰਤੋਂ ਕਾਰਨ ਖਰਾਬ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਅਨਫਿਟ ਮੰਨਿਆ ਜਾਂਦਾ ਹੈ।

ਇਸ ਤੋਂ ਇਲਾਵਾ ਨੋਟ ‘ਚ ਗ੍ਰਾਫਿਕ ਬਦਲਾਅ ਨੂੰ ਵੀ ਅਣਫਿੱਟ ਮੰਨਿਆ ਜਾਵੇਗਾ। 

ਨੋਟ ਦਾ ਰੰਗ ਫਿੱਕਾ ਹੋਣ ‘ਤੇ ਵੀ ਇਸ ਨੂੰ ਅਨਫਿੱਟ ਮੰਨਿਆ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment