10ਵੀਂ ਤੇ ITI ਪਾਸ ਉਮੀਦਵਾਰਾਂ ਲਈ ਨਿਕਲੀਆਂ ਰੇਲਵੇ ਡਰਾਈਵਰ ਦੀਆਂ ਪੋਸਟਾਂ,ਹੁਣੇ ਕਰੋ ਅਪਲਾਈ

navdeep kaur
3 Min Read

ਨਿਊਜ਼ ਡੈਸਕ : ਹਰ ਵਿਅਕਤੀ ਨੌਕਰੀ ਦੀ ਭਾਲ ਵਿੱਚ ਹੈ। ਦੇਸ਼ ਵਿਦੇਸ਼ ਜਾਂਦਾ ਹੀ ਕੰਮ ਲਈ ਹੈ। ਦੱਸ ਦਿੰਦੇ ਹਾਂ ਕਿ 10 ਵੀਂ ਜਮਾਤ ਦੇ ਨਾਲ ITI ਕਰਨ ਵਾਲਿਆਂ ਲਈ ਸੁਨਿਹਰੀ ਮੌਕਾ ਹੈ। ਭਾਰਤੀ ਰੇਲਵੇ ਵਿੱਚ ਡਰਾਇਵਰ ਦੀ ਭਰਤੀ ਨਿਕਲੀ ਹੈ। ਭਾਰਤੀ ਰੇਲਵੇ ਨੇ ਉੱਤਰੀ ਪੱਛਮੀ ਰੇਲਵੇ (NWR) ਦੇ ਅਧੀਨ ‘ਅਸਿਸਟੈਂਟ ਲੋਕੋ ਪਾਇਲਟ’ ਦੀਆਂ ਪੋਸਟਾਂ ਕੱਢੀਆਂ ਹਨ। ਇਨ੍ਹਾਂ ਪੋਸਟਾਂ ‘ਤੇ ਨੌਕਰੀ ਕਰਨ ਦੇ ਚਾਹਵਾਨ ਹੋ, ਤਾਂ ਤੁਸੀਂ ਭਾਰਤੀ ਰੇਲਵੇ ਵਿਭਾਗ ਦੀ ਅਧਿਕਾਰਤ ਵੈੱਬਸਾਈਟ rrcjaipur.in ‘ਤੇ ਜਾ ਕੇ ਅਪਲਾਈ ਕਰ ਸਕਦੇ ਹੋ। ਇਸਦੇ ਇਲਾਵਾ ਸੰਬੰਧਿਤ ਵੈੱਬਸਾਈਟ ਤੋਂ ਤੁਸੀਂ ਭਰਤੀ ਸੰਬੰਧੀ ਨੋਟੀਫਿਕੇਸ਼ਨ ਤੇ ਹੋਰ ਜਾਣਕਾਰੀ ਵੀ ਦੇਖ ਸਕਦੇ ਹੋ। ਉੱਤਰੀ ਪੱਛਮੀ ਰੇਲਵੇ (NWR) ਦੀਆਂ ਸੰਬੰਧਿਤ ਪੋਸਟਾਂ ਲਈ ਅਪਲਾਈ ਹੋਣਾ 7 ਅਪ੍ਰੈਲ ਤੋਂ ਸ਼ੁਰੂ ਹੋ ਗਿਆ ਹੈ। ਇਸ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਮਿਤੀ 6 ਮਈ ਰੱਖੀ ਗਈ ਹੈ। ਯੋਗ ਤੇ ਚਾਹਵਾਨ ਉਮੀਦਵਾਰ 6 ਮਈ ਤੱਕ ਸੰਬੰਧਿਤ ਪੋਸਟਾਂ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਦੱਸ ਦਈਏ ਕਿ ਭਾਰਤੀ ਰੇਲਵੇ ਭਰਤੀ 2023 ਦੇ ਅਧੀਨ ‘ਅਸਿਸਟੈਂਟ ਲੋਕੋ ਪਾਇਲਟ’ ਦੀਆਂ ਅਸਾਮੀਆਂ ਲਈ ਕੁੱਲ 238 ਪੋਸਟਾਂ ਭਰੀਆਂ ਜਾਣੀਆਂ ਹਨ। ਇਸ ਭਰਤੀ ਤਹਿਤ ਉਮੀਦਵਾਰਾਂ ਦੀ ਚੋਣ ਆਮ ਵਿਭਾਗੀ ਪ੍ਰਤੀਯੋਗੀ ਪ੍ਰੀਖਿਆ (GDCE) ਦੇ ਆਧਾਰ ‘ਤੇ ਕੀਤੀ ਜਾਵੇਗੀ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਡਾਕੂਮੈਂਟ ਵੈਰੀਫ਼ਿਕੇਸ਼ਨ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਮੈਡੀਕਲ ਟੈਸਟ ਵੀ ਲਿਆ ਜਾਵੇਗਾ। ਇਸਦੇ ਨਾਲ ਹੀ ਇਸ ਭਰਤੀ ਦੇ ਅਧੀਨ ਭਰੀਆਂ ਜਾਣ ਵਾਲੀਆਂ ਪੋਸਟਾਂ ਦੇ ਲਈ ਉਮਰ ਸੀਮਾ ਤੇ ਵਿੱਦਿਅਕ ਯੋਗਤਾ ਵੀ ਨਿਰਧਾਰਿਤ ਕੀਤੀ ਗਈ ਹੈ। ਆਓ ਜਾਣਦੇ ਹਾਂ ਇਸ ਸੰਬੰਧੀ ਅਹਿਮ ਜਾਣਕਾਰੀ-
ਯੋਗਤਾ -:
ਰੇਲਵੇ ਵਿਭਾਗ ਦੀਆਂ ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਕੋਲੋ 10 ਕੀਤੀ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਮੀਦਵਾਰ ਕੋਲ ਮਾਨਤਾ ਪ੍ਰਾਪਤ ਬੋਰਡ ਵੱਲੋਂ ਪ੍ਰਾਪਤ ਫਿਟਰ, ਇਲੈਕਟ੍ਰੀਸ਼ੀਅਨ, ਇੰਸਟਰੂਮੈਂਟ ਮਕੈਨਿਕ, ਮੇਨਟੇਨੈਂਸ ਮਕੈਨਿਕ, ਮਕੈਨਿਕ (ਰੇਡੀਓ ਅਤੇ ਟੀਵੀ), ਇਲੈਕਟ੍ਰੋਨਿਕਸ ਮਕੈਨਿਕ, ਮਕੈਨਿਕ (ਮੋਟਰ ਵਹੀਕਲ), ਵਾਇਰਮੈਨ, ਟਰੈਕਟਰ ਮਕੈਨਿਕ ਦਾ ITI ਸਰਟੀਫਿਕੇਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮਕੈਨੀਕਲ, ਇਲੈਕਟਰੀਕਲ, ਇਲੈਕਟਰੋਨਿਕਸ ਜਾਂ ਆਟੋਮੋਬਾਈਲ ਇੰਜੀਨੀਅਰਿੰਗ ਵਿਚ ਡਿਪਲੋਮਾ ਹੋਣਾ ਲਾਜ਼ਮੀ ਹੈ।
ਉਮਰ ਹੱਦ -:
ਭਾਰਤੀ ਰੇਲਵੇ ਭਰਤੀ 2023 ਦੇ ਅਧੀਨ ਭਰੀਆਂ ਜਾਣ ਵਾਲੀਆਂ ‘ਅਸਿਸਟੈਂਟ ਲੋਕੋ ਪਾਇਲਟ’ ਦੀਆਂ ਪੋਸਟਾਂ ਲਈ ਵੱਖ ਵੱਖ ਕੈਟਾਗਰੀ ਦੇ ਲੋਕਾਂ ਲਈ ਉਮਰ ਸੀਮਾ ਵੀ ਵੱਖੋ ਵੱਖਰੀ ਨਿਰਧਾਰਿਤ ਕੀਤੀ ਗਈ ਹੈ। ਇਸ ਦੇ ਲਈ ਜਰਨਲ ਉਮੀਦਵਾਰਾਂ ਲਈ ਉਮਰ ਸੀਮਾ 42 ਸਾਲ, OBC ਉਮੀਦਵਾਰਾਂ ਲਈ ਉਮਰ ਸੀਮਾ 45 ਸਾਲ ਅਤੇ SC/ST ਉਮੀਦਵਾਰਾਂ ਲਈ ਉਮਰ ਸੀਮਾ 47 ਸਾਲ ਨਿਰਧਾਰਿਤ ਕੀਤੀ ਗਈ ਹੈ।
ਫ਼ੀਸ -: ਦੱਸ ਦਈਏ ਕਿ ‘ਅਸਿਸਟੈਂਟ ਲੋਕੋ ਪਾਇਲਟ’ ਪੋਸਟਾਂ ਅਪਲਾਈ ਕਰਨ ਵਾਲੇ ਉਮੀਦਵਾਰਾਂ ਤੋਂ ਕਿਸੇ ਵੀ ਤਰ੍ਹਾਂ ਦੀ ਫ਼ੀਸ ਨਹੀਂ ਲਈ ਜਾਵੇਗੀ। ਚਾਹਵਾਨ ਤੇ ਯੋਗ ਉਮੀਦਵਾਰ ਬਿਲਕੁਲ ਮੁਫ਼ਤ ਅਪਲਾਈ ਕਰ ਸਕਦੇ ਹਨ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

 

Share this Article
Leave a comment