1 ਅਕਤੂਬਰ ਨੂੰ ਇੰਨ੍ਹਾਂ ਨਿਯਮਾਂ ‘ਚ ਹੋਵੇਗਾ ਬਦਲਾਅ

Rajneet Kaur
2 Min Read

ਨਿਊਜ਼ ਡੈਸਕ: 1 ਅਕਤੂਬਰ ਤੋਂ ਕਈ ਨਿਯਮ ਬਦਲਣ ਵਾਲੇ ਹਨ। ਇਨ੍ਹਾਂ ‘ਚੋਂ ਕੁਝ ਬਦਲਾਅ ਅਜਿਹੇ ਹਨ ਜਿਨ੍ਹਾਂ ਦਾ ਸਿੱਧਾ ਅਸਰ ਤੁਹਾਡੀ ਜੇਬ ਨੂੰ ਹੋਵੇਗਾ। ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਹਾਨੂੰ ਇੰਨ੍ਹਾਂ ਬਦਲਾਅ ਬਾਰੇ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਹੈ। ਅਸੀਂ ਤੁਹਾਨੂੰ ਅਕਤੂਬਰ ਵਿੱਚ ਹੋਣ ਵਾਲੇ ਇਨ੍ਹਾਂ ਬਦਲਾਵਾਂ ਬਾਰੇ ਦੱਸਾਂਗੇ, ਤਾਂ ਜੋ ਤੁਹਾਨੂੰ ਕਿਸੇ ਕਿਸਮ ਦੀ  ਦਿਕਤ ਨਾ ਆਵੇ।

ਦੋ ਹਜ਼ਾਰ ਰੁਪਏ ਦਾ ਨੋਟ ਬੰਦ ਹੋ ਗਿਆ ਹੈ। ਤੁਹਾਨੂੰ ਇਸਨੂੰ 30 ਸਤੰਬਰ ਤੋਂ ਪਹਿਲਾਂ ਬੈਂਕ ਵਿੱਚ ਬਦਲਣਾ ਚਾਹੀਦਾ ਹੈ। 1 ਅਕਤੂਬਰ ਤੋਂ ਜੇਕਰ ਤੁਹਾਡੇ ਕੋਲ 2000 ਰੁਪਏ ਦਾ ਨੋਟ ਹੈ ਤਾਂ ਤੁਸੀਂ ਇਸ ਨੂੰ ਬਦਲ ਨਹੀਂ ਸਕੋਗੇ। 30 ਸਤੰਬਰ 2023 ਨੋਟ ਬਦਲਣ ਦਾ ਆਖਰੀ ਦਿਨ ਹੋਵੇਗਾ। ਇਸ ਤੋਂ ਬਾਅਦ 2000 ਰੁਪਏ ਦਾ ਨੋਟ ਅਵੈਧ ਹੋ ਜਾਵੇਗਾ।

ਤੇਲ ਕੰਪਨੀਆਂ ਵੱਲੋਂ LPG ਤੋਂ ਇਲਾਵਾ CNG -PNG ਦੀਆਂ ਕੀਮਤਾਂ ਵਿੱਚ ਤਬਦੀਲੀ ਕੀਤੀ ਜਾਂਦੀ ਹੈ। ਆਮ ਤੌਰ ‘ਤੇ, ਹਰ ਮਹੀਨੇ ਦੇ ਪਹਿਲੇ ਦਿਨ ਏਅਰ ਫਿਊਲ (ATF) ਦੀਆਂ ਦਰਾਂ ਬਦਲਦੀਆਂ ਹਨ। ਇਸ ਵਾਰ ਵੀ ਸੰਭਾਵਨਾ ਹੈ ਕਿ CNG -PNG ਦੇ ਨਾਲ ਏਟੀਐਫ ਦੀਆਂ ਕੀਮਤਾਂ ਵੀ ਬਦਲ ਸਕਦੀਆਂ ਹਨ।

ਵਿਦੇਸ਼ ਜਾਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਅਹਿਮ ਖਬਰ ਹੈ। 1 ਅਕਤੂਬਰ ਤੋਂ ਵਿਦੇਸ਼ ਯਾਤਰਾ ਮਹਿੰਗੀ ਹੋਣ ਜਾ ਰਹੀ ਹੈ। 1 ਅਕਤੂਬਰ ਤੋਂ 7 ਲੱਖ ਰੁਪਏ ਤੱਕ ਦੇ ਟੂਰ ਪੈਕੇਜਾਂ ਲਈ ਤੁਹਾਨੂੰ 5 ਫੀਸਦੀ TCX ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਇਲਾਵਾ 7 ਲੱਖ ਰੁਪਏ ਤੋਂ ਵੱਧ ਦੇ ਟੂਰ ਪੈਕੇਜਾਂ ਲਈ 20 ਫੀਸਦੀ TCS ਦਾ ਭੁਗਤਾਨ ਕਰਨਾ ਹੋਵੇਗਾ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਟ੍ਰੈਵਲ ਬਜਟ ਦੀ ਸਹੀ ਯੋਜਨਾ ਬਣਾਓ।

- Advertisement -

30 ਸਤੰਬਰ ਤੱਕ, ਤੁਹਾਨੂੰ ਆਪਣੀ ਪੀਪੀਐਫ, ਪੋਸਟ ਆਫਿਸ ਸੇਵਿੰਗ ਸਕੀਮ ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਨੂੰ ਆਧਾਰ ਨਾਲ ਲਿੰਕ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ 1 ਅਕਤੂਬਰ ਤੋਂ ਤੁਹਾਡਾ ਖਾਤਾ ਫ੍ਰੀਜ਼ ਕੀਤਾ ਜਾ ਸਕਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment