ਚੰਨੀ ਦੇ ਭਾਣਜੇ ਨੂੰ ਬੋਰੀਆਂ ‘ਚ ਪਾ ਕੇ ਕੁੱਟਿਆ ਜਾ ਰਿਹੈ, ਗਰੀਬ ਦੇ ਘਰ ਪੈਸੇ ਰੱਖ ਕੇ ਫਸਾਇਆ ਗਿਆ: ਬਿੱਟੂ

TeamGlobalPunjab
2 Min Read

ਅੰਮ੍ਰਿਤਸਰ: ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਅੱਜ ਅੰਮ੍ਰਿਤਸਰ ਪੁੱਜੇ, ਜਿੱਥੇ ਮੀਡੀਆ ਦੇ ਨਾਲ ਰੂ-ਬ-ਰੂ ਹੁੰਦੇ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਹੌਟ ਸੀਟ ਪੂਰਬੀ ਹਲਕੇ ਦੀ ਬਣੀ ਹੋਈ ਹੈ। ਬਿੱਟੂ ਨੇ ਕਿਹਾ ਬਹੁਤ ਹੀ ਦੁੱਖ ਦੀ ਗੱਲ ਹੈ ਬੀਜੇਪੀ ਨੇ ਈ.ਡੀ. ਤੇ ਸੀਬੀਆਈ ਦਾ ਡਰ ਲੋਕਾਂ ਵਿੱਚ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਉਮੀਦਵਾਰ ਬੀਜੇਪੀ ਨੇ ਖੜੇ ਕੀਤੇ ਹਨ ਉਨ੍ਹਾਂ ਨੂੰ ਕੇਂਦਰ ਦੀ ਫੋਰਸ ਦਿੱਤੀ ਹੋਈ ਹੈ। ਭਾਜਪਾ ਦੀ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿਸ ਤੋਂ ਖ਼ਤਰਾ ਹੈ।

ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਕਿਹਾ ਕਿ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਹਨੀ ਨੂੰ ਵੀ ਜਾਣ ਬੁਝ ਕੇ ਟਾਰਗੇਟ ਕੀਤਾ ਗਿਆ। ਉਨ੍ਹਾਂ ਕਿਹਾ ਈਡੀ ਵਲੋਂ ਹਨੀ ਨਾਲ ਬੋਰੀਆਂ ‘ਚ ਪਾ ਕੇ ਕੁੱਟਮਾਰ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਨਾ ਚੱਲ ਸਕੇ ਕਿਹੜਾ ਈਡੀ ਦਾ ਅਧਿਕਾਰੀ ਕੁੱਟਮਾਰ ਕਰ ਰਿਹਾ ਹੈ। ਉਸ ਦਾ ਠੰਡ ਦੇ ਵਿੱਚ ਬੁਰਾ ਹਾਲ ਹੈ ਨਾਂ ਉਸ ‘ਤੇ ਕੰਬਲ ਤੇ ਨਾ ਹੀ ਕੋਈ ਰਜਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਵਲੋਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਫੇਲ੍ਹ ਹੋਣ ਦਾ ਬਦਲਾ ਚਰਨਜੀਤ ਚੰਨੀ ਤੋਂ ਲਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਾਰੀਆਂ ਗੱਲਾਂ ਬਣਾ ਕੇ ਮੀਡੀਆ ਨੂੰ ਲੀਕ ਕੀਤੀਆਂ ਗਈਆਂ ਅਤੇ ਉਸ ਗਰੀਬ ਦੇ ਘਰ ਪੈਸੇ ਰੱਖ ਕੇ ਫੋਟੋਆਂ ਖਿੱਚ ਕੇ ਵਾਇਰਲ ਕੀਤੀਆਂ। ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕਿ ਚਾਰ ਸਾਲ ਪਹਿਲਾਂ ਚੰਨੀ ਮੰਤਰੀ ਸਨ, ਉਸ ਸਮੇਂ ਕਿਉਂ ਨਹੀਂ ਈਡੀ ਦੀ ਰੇਡ ਹੋਈ ਤੇ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੇ ਮੰਤਰੀਆਂ ‘ਤੇ ਈਡੀ ਦੇ ਰੇਡ ਕਿਉਂ ਕੀਤੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment