ਸਟੇਜ਼ ਦੇ ਨਾਂ ‘ਤੇ 12 ਕਰੋੜ ਦਾ ਕੀਤਾ ਹੈ ਸ਼੍ਰੋਮਣੀ ਕਮੇਟੀ ਨੇ ਘਪਲਾ : ਰਣਜੀਤ ਸਿੰਘ

TeamGlobalPunjab
2 Min Read

ਅੰਮ੍ਰਿਤਸਰ  : ਜਿਸ ਦਿਨ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਹੈ ਉਸੇ ਦਿਨ ਤੋਂ ਹੀ ਨਵਜੋਤ ਸਿੰਘ ਸਿੱਧੂ ਪੰਜਾਬੀਆਂ ਦੇ ਹੀਰੋ ਬਣੇ ਹੋਏ ਹਨ। ਇੱਥੇ ਹੀ ਬੱਸ ਨਹੀਂ ਲੋਕਾਂ ਵੱਲੋਂ ਬੈਨਰ ਲਗਾ ਕੇ ਵੀ ਸਿੱਧੂ  ਦੇ ਸਿਰ ਇਸ ਦਾ ਸਿਹਰਾ ਸਜਾਇਆ ਜਾ ਰਿਹਾ ਹੈ। ਪਰ ਇਸੇ ਹੀ ਮਾਹੌਲ ‘ਚ ਜਿਹੜੀ ਵੱਡੀ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ ਟਕਸਾਲੀ ਅਕਾਲੀ ਦਲ ਵੱਲੋਂ ਨਾ ਸਿਰਫ ਸਿੱਧੂ ਅੱਗੇ ਪਾਰਟੀ ‘ਚ ਆਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਬਲਕਿ  ਸਵਾਗਤ ਕਰਨ  ਦੀ ਗੱਲ ਵੀ ਕਹਿ ਦਿੱਤੀ ਹੈ।

ਜੀ ਹਾਂ ਇਹ ਬਿਲਕੁਲ ਸੱਚ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਪੱਤਰਕਾਰ ਸੰਮੇਲਨ ਕੀਤਾ ਗਿਆ ਸੀ। ਜਿਸ ਦੌਰਾਨ ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਜੇਕਰ ਸਿੱਧੂ ਉਨ੍ਹਾਂ ਦੀ ਪਾਰਟੀ ‘ਚ ਸ਼ਾਮਲ ਹੋਣ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਕਰਨਗੇ।  ਇਸ ਤੋਂ ਇਲਾਵਾ ਟਕਸਾਲੀ ਆਗੂਆਂ ਨੇ ਸ਼੍ਰੋਮਣੀ ਕਮੇਟੀ ਆਗੂਆਂ ਨੂੰ ਵੀ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਜਿਹੜੀ 12 ਕਰੋੜ ਰੁਪਏ ਦੀ ਸਟੇਜ਼ ਲਗਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਅਜਿਹਾ ਤਾਂ ਉੱਥੇ ਕੁਝ ਵੀ ਨਹੀਂ ਸੀ ਕਿਉਂਕਿ ਉਹ ਇੱਕ ਮਾਮੂਲੀ ਸਟੇਜ਼ ਸੀ ‘ਤੇ ਇਹ 12 ਕਰੋੜ ਰੁਪਏ ਦਾ ਉਨ੍ਹਾਂ ਵੱਲੋਂ ਘਪਲਾ ਕੀਤਾ ਗਿਆ ਹੈ। ਇੱਥੇ ਹੀ ਬੱਸ ਨਹੀਂ ਬ੍ਰਹਮਪੁਰਾ ਨੇ ਇਹ ਵੀ ਕਹਿ ਦਿੱਤਾ ਕਿ ਸ਼੍ਰੋਮਣੀ ਕਮੇਟੀ ਵਿੱਚ ਸਾਰੇ ਚੋਰ ਡਾਕੂ ਇਕੱਠੇ ਹੋਏ ਹਨ।

Share this Article
Leave a comment