ਢੀਂਡਸਿਆਂ ਦੀ ਰੈਲੀ ‘ਚ ਗਰਜੇ ਰਾਮੂਵਾਲੀਆ, ਸੁਖਬੀਰ ਦੀ ਰੈਲੀ ‘ਤੇ ਉਠਾਏ ਸਵਾਲ

TeamGlobalPunjab
2 Min Read

ਸੰਗਰੂਰ : ਅੱਜ ਸੰਗਰੂਰ ਵਿੱਚ ਢੀਂਡਸਾ ਪਰਿਵਾਰ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰੈਲੀ ਤੋਂ ਬਾਅਦ ਜਵਾਬੀ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਕਈ ਵੱਡੇ ਆਗੂ ਪਹੁੰਚੇ ਹੋਏ ਹਨ। ਇਸ ਦੌਰਾਨ ਬੋਲਦਿਆਂ ਸੀਨੀਅਰ ਆਗੂ ਬਲਵੰਤ ਸਿੰਘ ਰਾਮੂਵਾਲਿਆਂ ਨੇ ਆਪਣਾ ਭਾਸ਼ਣ ਸ਼ੁਰੂ ਕਰਦਿਆਂ ਹੀ ਅਕਾਲੀਆਂ ‘ਤੇ ਹੱਲਾ ਬੋਲ ਦਿੱਤਾ। ਉਨ੍ਹਾਂ ਰੈਲੀ ‘ਚ ਮੌਜੂਦ ਲੋਕਾਂ ਨੂੰ ਕਿਹਾ ਕਿ ਅਜਿਹੀ ਫਤਹਿ ਬੁਲਾਓ ਜਿਸ ਨਾਲ ਬਾਦਲ ਪਿਓ ਪੁੱਤਰ ਮੰਜੇ ਵਿੱਚ ਡਿੱਗ ਜਾਣ। ਉਨ੍ਹਾਂ ਹੱਲਾ ਬੋਲਦਿਆਂ ਕਿਹਾ ਕਿ ਸੁਖਬੀਰ ਬਾਦਲ ਦੀ ਰੈਲੀ ‘ਚ ਜਿਹੜਾ ਇਕੱਠ ਹੋਇਆ ਸੀ ਉਹ ਢੋਇਆ ਗਿਆ ਸੀ ਪਰ ਜਿਹੜਾ ਇਕੱਠ ਢੀਂਡਸਿਆਂ ਦੀ ਰੈਲੀ ਵਿੱਚ ਹੋਇਆ ਹੈ ਇਹ ਇਕੱਠ ਢੋਇਆ ਨਹੀਂ ਬਲਕਿ ਹੋਇਆ ਹੈ ਭਾਵ ਲੋਕ ਆਪ ਚੱਲ ਕੇ ਆਏ ਹਨ।

ਬਲਵੰਤ ਸਿੰਘ ਰਾਮੂਵਾਲੀਆ ਨੇ ਦੋਸ਼ ਲਾਇਆ ਕਿ ਉਸ ਰੈਲੀ ਦੌਰਾਨ ਲੋਕ ਪੈਸੇ ਲੈ ਕੇ ਆਏ ਸਨ ਅਤੇ ਫਕਾਰੇ ਮਾਰਦੇ ਹਨ ਪਰ ਅੱਜ ਢੀਂਡਸਿਆਂ ਦੀ ਰੈਲੀ ਵਿੱਚ ਜਿਹੜੇ ਲੋਕ ਆਏ ਹਨ ਇਹ ਜੈਕਾਰੇ ਮਾਰਦੇ ਹਨ। ਇਸ ਦੇ ਨਾਲ ਹੀ ਰਾਮੂਵਾਲੀਆ ਨੇ ਬੋਲਦਿਆਂ ਪੰਜ ਵਾਰ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਵੀ ਕਈ ਗੰਭੀਰ ਦੋਸ਼ ਲਾਏ। ਰਾਮੂਵਾਲੀਆ ਨੇ ਕਿਹਾ ਕਿ ਸਾਲ 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਤੇ ਇਨ੍ਹਾਂ ਨੂੰ ਮਾਫੀ ਮੰਗਣੀ ਪੈਣੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਆਪਣਾ ਆਹੁਦਾ ਛੱਡ ਦੇਣਗੇ ਜੇਕਰ ਸੁਖਬੀਰ  ਸਿੰਘ ਬਾਦਲ ਬਿਨਾਂ ਕਿਧਰੋਂ ਦੇਖਿਆ ਦਸ ਗੁਰੂ ਸਾਹਿਬਾਨਾਂ, ਪੰਜ ਤਖਤਾਂ ਅਤੇ ਪੰਜ ਪਿਆਰਿਆਂ ਦੇ ਨਾਮ ਲਿਖ ਦੇਵੇ।

https://youtu.be/814zOOwaHG0

Share this Article
Leave a comment