ਚੋਣਾਂ ਤੋਂ ਪਹਿਲਾਂ ਸਿਰਸਾ ਡੇਰੇ ਆਉਣਗੇ ਰਾਮ ਰਹੀਮ! ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ, ਸਵਾਗਤ ਲਈ ਤਿਆਰੀਆਂ ਸ਼ੁਰੂ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਰਾਮ ਰਹੀਮ ਇਸ ਸਮੇਂ 21 ਦਿਨਾਂ ਦੀ ਫਰਲੋ ‘ਤੇ ਸੁਨਾਰੀਆ ਜੇਲ੍ਹ ਰੋਹਤਕ ਤੋਂ ਬਾਹਰ ਹੈ ਅਤੇ ਗੁਰੂਗ੍ਰਾਮ ਨਾਮਚਰਚਾ ਘਰ ‘ਚ ਸਖਤ ਪੁਲਿਸ ਸੁਰੱਖਿਆ ਹੇਠ ਰਹਿ ਰਿਹਾ ਹੈ। ਉਥੇ ਹੀ ਰਾਮ ਰਹੀਮ ਦੇ ਸਿਰਸਾ ਡੇਰੇ ‘ਚ ਆਉਣ ਦੀ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਡੇਰੇ ‘ਚ ਰਾਮ ਰਹੀਮ ਦੇ ਸਵਾਗਤ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।

ਉਥੇ ਹੀ ਚੋਣਾਂ ਦੇ ਮੌਜੂਦਾ ਮੌਜੂਦਾ ਮਾਹੌਲ ਵਿਚਾਲੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਚੁਣਾਵੀ ਜੋੜ-ਘਟਾਓ ਵਿੱਚ ਲੱਗੀਆਂ ਸਾਰੀਆਂ ਪਾਰਟੀਆਂ ਤੇ ਆਗੂਆਂ ਦੀਆਂ ਨਜ਼ਰਾਂ ਡੇਰਾ ਮੁਖੀ ਰਾਮ ਰਹੀਮ ਦੇ ਐਲਾਨ ‘ਤੇ ਟਿਕੀਆਂ ਹਨ। ਬੀਤੀ ਹਰ ਚੋਣਾਂ ਵਿੱਚ ਡੇਰਾ ਮੁੱਖੀ ਦਾ ਐਲਾਨ ਜਿੱਤ-ਹਾਰ ਦੇ ਖੇਡ ਵਿੱਚ ਬਹੁਤ ਬਦਲਾਅ ਲਿਆਂਦਾ ਰਿਹਾ ਹੈ। ਪੰਜਾਬ ਦੇ ਮਾਲਵਾ ਖੇਤਰ ਦੀਆਂ ਲਗਭਗ 69 ਸੀਟਾਂ ‘ਤੇ ਡੇਰਾ ਸੱਚਾ ਸੌਦਾ ਦਾ ਪ੍ਰਭਾਵ ਹੈ। ਸਾਰੇ ਆਗੂ ਵੋਟਾਂ ਦੀ ਰਾਜਨੀਤੀ ਲਈ ਸਿਰ ਝੁਕਾਉਣ ਲਈ ਡੇਰੇ ਵਿੱਚ ਪਹੁੰਚਦੇ ਰਹੇ ਹਨ।

ਰਾਮ ਰਹੀਮ ਪੱਤਰਕਾਰ ਛਤਰਪਤੀ ਅਤੇ ਰਣਜੀਤ ਕਤਲ ਕੇਸ ਸਣੇ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ। ਰਾਮ ਰਹੀਮ 2017 ਤੋਂ ਜੇਲ੍ਹ ਵਿੱਚ ਹੈ। ਇਸ ਦੌਰਾਨ ਉਸ ਨੂੰ ਇਕ ਵਾਰ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ 12 ਘੰਟਿਆਂ ਦੀ ਪੈਰੋਲ ਮਿਲੀ ਸੀ। ਉਸ ਨੇ ਤਿੰਨ ਵਾਰ ਪੈਰੋਲ ਲਈ ਅਰਜ਼ੀ ਦਿੱਤੀ ਸੀ, ਪਰ ਸਿਰਸਾ ਪ੍ਰਸ਼ਾਸਨ ਨੇ ਅਰਜ਼ੀ ਰੱਦ ਕਰ ਦਿੱਤੀ ਸੀ। ਹੁਣ 5 ਰਾਜਾਂ ਵਿੱਚ ਚੋਣਾਂ ਦੌਰਾਨ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment