ਮੁੰਬਈ : ਇਕ ਪਾਸੇ ਕੋਰੋਨਾ ਮਹਾਮਾਰੀ ਦਾ ਕਹਿਰ ‘ਤੇ ਦੂਜੇ ਪਾਸੇ ਤੌਕਤੇ ਚੱਕਰਵਾਤ ਦੀ ਤਬਾਹੀ ਨੇ ਲੋਕਾਂ ਦੀਆਂ ਮੁਸੀਬਤਾਂ ਨੂੰ ਦੁੱਗਣਾ ਕਰ ਦਿਤਾ ਹੈ। ਚੱਕਰਵਾਤ ਨਾਲ ਹੋਈ ਤਬਾਹੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਸ ਤੂਫ਼ਾਨ ਨੇ ਕਈ ਸਟਾਰਜ਼ ਦੇ ਘਰ ਨੂੰ ਵੀ ਨੁਕਸਾਨ ਪਹੁੰਚਾਇਆ ਹੈ।
ਇਸ ਤੂਫ਼ਾਨ ਦੀ ਲਪੇਟ ‘ਚ ਬਾਲੀਵੁੱਡ ਦੀ ਡਰਾਮਾ ਕਵੀਨ ਤੇ ‘ਬਿੱਗ ਬੌਸ 14’ ਦੀ ਕੰਟੈਸਟੈਂਟ ਰਾਖੀ ਸਾਵੰਤ ਦਾ ਘਰ ਵੀ ਆਇਆ ਹੈ। ਉਸ ਨੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਇਕ ਵੀਡੀਓ ਸ਼ੇਅਰ ਕੀਤਾ ਜਿਸ ਵਿਚ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੇਖੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਉਨ੍ਹਾਂ ਦੀ ਬਾਲਕੋਨੀ ਦੀ ਛੱਤ ਡਿੱਗ ਗਈ, ਜਿਸ ਨੂੰ ਲੈ ਕੇ ਉਹ ਚਿੰਤਾ ‘ਚ ਹੈ।ਰਾਖੀ ਨੇ ਕਿਹਾ ਕਿ ‘ਮੇਰੇ ਘਰ ਦੀ ਛੱਤ ਟੁੱਟ ਗਈ, ਟੈਰੇਸ ਨਹੀਂ। ਪੂਰੀ ਛੱਤ ਬਣਾਈ ਸੀ। ਬਾਲਕੋਨੀ ਦੀ। ਮੈਂ ਪਰੇਸ਼ਾਨ ਹਾਂ, ਬਹੁਤ ਦੁਖੀ ਹਾਂ। ਪੂਰਾ ਦਿਨ ਛੱਤ ਤੋਂ ਪਾਣੀ ਡਿੱਗਦਾ ਰਿਹਾ ਤੇ ਮੈਂ ਬਾਲਟੀ ਭਰ-ਭਰ ਕੇ ਘਰ ਤੋਂ ਪਾਣੀ ਕੱਢਦੀ ਰਹੀ। ਇਸਲ ਈ ਪੂਰਾ ਦਿਨ ਘਰ ਤੋਂ ਮੈਂ ਬਾਹਰ ਹੀ ਨਹੀਂ ਨਿਕਲੀ, ਬਹੁਤ ਅਪਸੈਟ ਹਾਂ।’
ਰਾਖੀ ਸਾਵੰਤ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਤੇ ਫੈਨਜ਼ ਲਗਾਤਾਰ ਕੁਮੈਂਟ ਕਰ ਆਪਣੀ ਪ੍ਰਤਿਕਿਰਿਆ ਦੇ ਰਹੇ ਹਨ।