ਕੇਜਰੀਵਾਲ ਆਪਣੇ ਜਨਮਦਿਨ ਮੌਕੇ ਲੋਕਾਂ ਤੋਂ ਲੈਣਗੇ ਇਹ ਅਨੋਖਾ ਗਿਫਟ !

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਵਾਇਰਸ ਦਾ ਸਭ ਤੋਂ ਤੇਜ਼ ਪ੍ਰਸਾਰ ਦੇਖਣ ਨੂੰ ਮਿਲਿਆ। ਹੁਣ ਦਿੱਲੀ ਸਰਕਾਰ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਨੇ ਕਾਫੀ ਹੱਦ ਤੱਕ ਇਸ ਦੇ ਪ੍ਰਸਾਰ ਦੇ ਉੱਪਰ ਕਾਬੂ ਪਾ ਲਿਆ ਹੈ। ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਨਮਦਿਨ ਹੈ। ਕੋਰੋਨਾ ਕਾਲ ਵਿਚਾਲੇ ਅਰਵਿੰਦ ਕੇਜਰੀਵਾਲ ਲੋਕਾਂ ਤੋਂ ਅਨੋਖਾ ਗਿਫਟ ਲੈਣ ਜਾ ਰਹੇ ਹਨ।

ਕੇਜਰੀਵਾਲ ਨੇ ਕਿਹਾ ਕਿ ਕੱਲ੍ਹ ਮੇਰਾ ਜਨਮਦਿਨ ਹੈ, ਪਰ ਇਸ ਵਾਰ ਮੈਂ ਆਪਣਾ ਬਰਥਡੇ ਨਹੀਂ ਮਨਾ ਰਿਹਾ ਹਾਂ, ਇਸ ਵਾਰ ਮੈਂ ਕੇਕ ਵੀ ਨਹੀਂ ਵੰਡਾਂਗਾ। ਪਰ ਮੈਨੂੰ ਇੱਕ ਗਿਫ਼ਟ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਜਿਹੜੇ ਲੋਕ ਮੈਨੂੰ ਗਿਫਟ ਦੇਣਾ ਚਾਹੁੰਦੇ ਹਨ, ਉਹ ਜ਼ਰੂਰਤਮੰਦਾਂ ਨੂੰ ਆਕਸੀਮੀਟਰ ਦਾਨ ਕਰ ਸਕਦੇ ਹਨ। ਜਾਂ ਫਿਰ ਪਿੰਡਾਂ, ਹਲਕੇ ਜ਼ਿੰਮੇਵਾਰੀ ਲੈ ਸਕਦੇ ਹਨ। ਇਹ ਗਿਫਟ ਮੇਰੇ ਲਈ ਸਭ ਤੋਂ ਸ਼ਾਨਦਾਰ ਹੋਵੇਗਾ।

ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਅਸੀਂ ਪਿੰਡ-ਪਿੰਡ ਵਿੱਚ ਇੱਕ ਆਕਸੀਮੀਟਰ ਕੇਂਦਰ ਬਣਾਵਾਂਗੇ। ਜਿਸ ਨਾਲ ਲੋਕਾਂ ਨੂੰ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ਾਂ ਨੂੰ ਸਾਹ ਲੈਣ ਚ ਤਕਲੀਫ ਹੋ ਰਹੀ ਹੈ ਉਹ ਜਲਦ ਹੀ ਕੇਂਦਰ ‘ਚ ਸੰਪਰਕ ਕਰ ਸਕਦੇ ਹਨ। ਜਿਸ ਤੋਂ ਬਾਅਦ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਕੇਜਰੀਵਾਲ ਨੇ ਅਪੀਲ ਕੀਤੀ ਹੈ ਕਿ ਸਾਰੇ ਲੋਕ ਜ਼ਿਆਦਾ ਤੋਂ ਜ਼ਿਆਦਾ ਆਕਸੀਮੀਟਰ ਡੋਨੇਟ ਕਰਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੁੱਖ ਮੰਤਰੀਆਂ ਨਾਲ ਕੋਰੋਨਾ ਮਾਹਾਂਮਾਰੀ ‘ਤੇ ਕੀਤੀ ਬੈਠਕ ‘ਚ ਦਿੱਲੀ ਦੀ ਚਰਚਾ ਕਰ ਚੁੱਕੇ ਹਨ। ਨਰਿੰਦਰ ਮੋਦੀ ਨੇ ਕਿਹਾ ਸੀ ਕਿ ਬਾਕੀ ਸੂਬਿਆਂ ਨੂੰ ਵੀ ਕੋਰੋਨਾ ‘ਤੇ ਕਾਬੂ ਪਾਉਣ ਲਈ ਦਿੱਲੀ ਸਰਕਾਰ ਦੀ ਰਣਨੀਤੀ ਵਾਂਗ ਕੰਮ ਕਰਨਾ ਚਾਹੀਦਾ ਹੈ।

- Advertisement -

Share this Article
Leave a comment