ਹੁਣ ਪਾਰਟੀ ‘ਮਮਤਾ ਬੈਨਰਜੀ ਦੇ ਹੱਥ ’ਚ ਨਹੀਂ’ ਰਹੀ :ਤ੍ਰਿਵੇਦੀ

TeamGlobalPunjab
1 Min Read

ਨਵੀਂ ਦਿੱਲੀਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਦਿਨੇਸ਼ ਤ੍ਰਿਵੇਦੀ ਨੇ ਰਾਜ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦੇਣ ਤੋਂ ਬਾਅਦ ਤ੍ਰਿਵੇਦੀ ਨੇ ਕਿਹਾ ਕਿ ਉਹ ਪਾਰਟੀ ’ਚ ਘੁਟਣ ਮਹਿਸੂਸ ਕਰ ਰਹੇ ਸਨ ਤੇ ਹੁਣ ਪਾਰਟੀ ‘ਮਮਤਾ ਬੈਨਰਜੀ ਦੇ ਹੱਥ ’ਚ ਨਹੀਂ’ ਰਹੀ। ਲੋਕ ਸਭਾ ’ਚ ਦੋ ਦਿਨ ਪਹਿਲਾਂ ਤ੍ਰਿਵੇਦੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀ ਸ਼ਲਾਘਾ ਵੀ ਕੀਤੀ ਸੀ।

ਜ਼ਿਕਰਯੋਗ ਹੈ ਕਿ ਸਦਨ ’ਚ ਬਜਟ ’ਤੇ ਚਰਚਾ ਦੌਰਾਨ ਤ੍ਰਿਵੇਦੀ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਅਸਤੀਫ਼ਾ ਚੇਅਰਮੈਨ ਨੂੰ ਸੌਂਪ ਦਿੱਤਾ ਤੇ ਉਨ੍ਹਾਂ ਇਸ ਨੂੰ ਸਵੀਕਾਰ ਕਰ ਲਿਆ।

Share this Article
Leave a comment