ਰਾਖੀ ਸਾਵੰਤ ਨੂੰ ਮੁੰਬਈ ਪੁਲਿਸ ਨੇ ਲਿਆ ਹਿਰਾਸਤ ‘ਚ

Prabhjot Kaur
2 Min Read

ਨਿਊਜ਼ ਡੈਸਕ: ਡਰਾਮਾ ਕੁਈਨ ਵੱਜੋਂ ਜਾਣੀ ਜਾਂਦੀ ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਨੂੰ ਮੁੰਬਈ ਦੀ ਅੰਬੋਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਾਖੀ ਨੇ ਅੱਜ ਦੁਪਹਿਰ 3 ਵਜੇ ਆਪਣੀ ਡਾਂਸ ਅਕੈਡਮੀ ਦੀ ਸ਼ੁਰੂਆਤ ਕਰਨੀ ਸੀ, ਜਿੱਥੇ ਉਸਨੇ ਆਪਣੇ ਪਤੀ ਆਦਿਲ ਖਾਨ ਦੁਰਾਨੀ ਨਾਲ ਸਾਂਝੇਦਾਰੀ ਕਰਨੀ ਸੀ।

ਦੱਸ ਦੇਈਏ ਕਿ ਰਾਖੀ ਸਾਵੰਤ ਨੂੰ ਸ਼ਰਲਿਨ ਚੋਪੜਾ ਵਲੋਂ ਪਿਛਲੇ ਸਾਲ ਦਰਜ ਕਰਵਾਈ ਗਈ ਐਫਆਈਆਰ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ। ਰਾਖੀ ਦੀ ਗ੍ਰਿਫਤਾਰੀ ਦਾ ਦਾਅਵਾ ਅਦਾਕਾਰਾ ਸ਼ਰਲਿਨ ਚੋਪੜਾ ਨੇ ਕੀਤਾ ਹੈ। ਇਹ ਜਾਣਕਾਰੀ ਅਦਾਕਾਰਾ ਸ਼ਰਲਿਨ ਚੋਪੜਾ ਨੇ ਖੁਦ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।


ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਮੁਸਲਿਮ ਹੋਣ ਅਤੇ ਆਪਣੇ ਬੁਆਏਫ੍ਰੈਂਡ ਆਦਿਲ ਨਾਲ ਵਿਆਹ ਕਰਨ ਨੂੰ ਲੈ ਕੇ ਸੁਰਖੀਆਂ ‘ਚ ਹੈ ਪਰ ਇਸ ਦੌਰਾਨ ਇਹ ਖ਼ਬਰ ਵਾਇਰਲ ਹੋ ਰਹੀ ਹੈ ਕਿ ਰਾਖੀ ਸਾਵੰਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਮੁੰਬਈ ਦੀ ਅੰਬੋਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਅੰਬੋਲੀ ਪੁਲਿਸ ਨੇ ਰਾਖੀ ਸਾਵੰਤ ਨੂੰ ਗ੍ਰਿਫਤਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਨੇ ਕਿਹਾ ਹੈ ਕਿ ਰਾਖੀ ਸਾਵੰਤ ਨੂੰ ਸਿਰਫ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

Share this Article
Leave a comment