3 ਹਫ਼ਤਿਆਂ ਦੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਆਰਿਅਨ ਖ਼ਾਨ ਜੇਲ੍ਹ ‘ਚੋਂ ਹੋਇਆ ਰਿਹਾਅ

TeamGlobalPunjab
1 Min Read

ਮੁੰਬਈ: ਬਾਲੀਵੁੱਡ ਦੇ ਦਿੱਗਜ ਕਲਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਨੂੰ ਆਖਰਕਾਰ ਰਿਹਾਈ ਮਿਲ ਗਈ ਹੈ। ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਆਰਿਅਨ ਨੂੰ ਲੈਣ ਲਈ ਸ਼ਾਹਰੁਖ਼ ਤੇ ਗੌਰੀ ਦੋਵੇਂ ਪਹੁੰਚੇ ਸਨ। .

ਦਸ ਦਈਏ ਕਿ ਆਰਿਅਨ ਨੂੰ ਕਰੂਜ਼ ਡਰੱਗ ਮਾਮਲੇ ‘ਚ 2 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਜ਼ਮਾਨਤ ਲਈ ਕਾਫ਼ੀ ਸੰਘਰਸ਼ ਕੀਤਾ। ਆਖ਼ਰਕਾਰ ਬੰਬੇ ਹਾਈ ਕੋਰਟ ਨੇ ਵਿਸ਼ੇਸ਼ ਸ਼ਰਤਾਂ ਲਗਾਉਣ ਤੋਂ ਬਾਅਦ ਆਰਿਅਨ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰੀ ਦਿੱਤੀ।

Share this Article
Leave a comment