‘ਕਿਆ ਮੇਰੀ ਸੋਨਮ ਗੁਪਤਾ ਬੇਵਫਾ ਹੈ’ ਫਿਲਮ ਦੇ ਵਿਰੋਧ ਵਿਚਾਲੇ ਜੱਸੀ ਗਿੱਲ ਨੇ ਦਿੱਤੀ ਸਫਾਈ

TeamGlobalPunjab
2 Min Read

ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦੀ ਫ਼ਿਲਮ ‘ਕਿਆ ਮੇਰੀ ਸੋਨਮ ਗੁਪਤਾ ਬੇਵਫਾ ਹੈ’ ਕੁਝ ਦਿਨ ਪਹਿਲਾਂ ਓ. ਟੀ. ਟੀ. ਪਲੇਟਫਾਰਮ ‘ਜ਼ੀ 5’ ’ਤੇ ਰਿਲੀਜ਼ ਹੋਈ ਹੈ। ਜਿਸ ਦੇ ਚਲਦਿਆਂ ਜੱਸੀ ਗਿੱਲ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੱਸੀ ਗਿੱਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਆਪਣੀ ਫਿਲਮ ਨੂੰ ਲੈ ਕੇ ਸਫਾਈ ਦਿੱਤੀ ਹੈ।

ਜੱਸੀ ਗਿੱਲ ਨੇ ਪੋਸਟ ਕਰਕੇ ਲਿਖਿਆ ਕਿ,’ ਮੈਂ ਇਹ ਗੱਲ ਸਾਫ ਕਰਨਾ ਚਾਹੁੰਦਾ ਹਾਂ ਕਿ ‘ਕਿਆ ਮੇਰੀ ਸੋਨਮ ਗੁਪਤਾ ਬੇਵਫਾ ਹੈ’ ਅੱਜ ਤੋਂ 2 ਸਾਲ ਪਹਿਲਾਂ (14.11.2019) ਨੂੰ ਸ਼ੂਟ ਹੋ ਕੇ ਪੂਰੀ ਹੋ ਗਈ ਸੀ ਅਤੇ ਇਹ ਫ਼ਿਲਮ ਮੈਂ ‘ਪੈੱਨ ਇੰਡੀਅਨ ਲਿਮਟਿਡ’ ਲਈ ਸ਼ੂਟ ਕੀਤੀ ਸੀ, ਯਾਨੀ ਕਿ ਇਸ ਦਾ ਕਾਨਟ੍ਰੈਕਟ ਮੇਰਾ ‘ਪੈੱਨ ਇੰਡੀਆ ਲਿਮਟਿਡ’ ਨਾਲ ਹੈ ਅਤੇ ਇਹ ਫ਼ਿਲਮ ਕਿਸ ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ ਜਾਂ ਹੋਈ, ਇਸ ’ਚ ਮੇਰਾ ਕੋਈ ਰੋਲ ਨਹੀਂ ਹੈ। ਇਸ ਪੋਸਟ ਨਾਲ ਜੱਸੀ ਗਿੱਲ ਨੇ ‘ਕਿਸਾਨ ਮਜਦੂਰ ਏਕਤਾ ਜਿੰਦਾਬਾਦ’ ਹੈਸ਼ਟੈਗ ਵੀ ਲਗਾਇਆ ਹੈ।

 

View this post on Instagram

 

- Advertisement -

A post shared by Jassie Gill (@jassie.gill)

ਅਸਲ ‘ਚ ਜੱਸੀ ਗਿੱਲ ਨੂੰ ਲੋਕ ਇਸ ਕਾਰਨ ਕਿਸਾਨ ਵਿਰੋਧੀ ਕਹਿ ਰਹੇ ਹਨ ਕਿਉਂਕਿ ਉਨ੍ਹਾਂ ਨੇ ਜ਼ੀ ਸਟੂਡੀਓਜ਼ ਨਾਲ ਫ਼ਿਲਮ ’ਚ ਕੰਮ ਕੀਤਾ ਹੈ। ਪਰ ਉਨ੍ਹਾਂ ਨੇ ਇਸ ਗੱਲ ਨੂੰ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਇਹ ਫ਼ਿਲਮ ‘ਪੈੱਨ ਇੰਡੀਆ ਲਿਮਟਿਡ’ ਲਈ ਸ਼ੂਟ ਕੀਤੀ ਸੀ।

Share this Article
Leave a comment