ਫਿਲਮ “ਕਲੀ ਜੋਟਾ” ਨੇ ਆਪਣੇ ਦਮ ‘ਤੇ ਰਚਿਆ ਇੱਕ ਵਖਰਾ ਇਤਿਹਾਸ

Rajneet Kaur
1 Min Read

ਚੰਡੀਗੜ੍ਹ : “ਕਲੀ ਜੋਟਾ” ਦੀ ਕਮਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਸਟਾਰਰ ਮਸ਼ਹੂਰ ਫਿਲਮ “ਕਲੀ ਜੋਟਾ” ਨੇ ਆਪਣੇ ਦਮ ‘ਤੇ ਇੱਕ ਵੱਖਰਾ ਇਤਿਹਾਸ ਰਚ ਦਿੱਤਾ ਹੈ।

ਫਿਲਮ ਦੀ ਕਹਾਣੀ ਨੂੰ ਦਰਸ਼ਕਾਂ ਵੱਲੋਂ ਕਾਫੀ ਸਕਾਰਾਤਮਕ ਫੀਡਬੈਕ ਮਿਲ ਰਿਹਾ ਹੈ, ਜਿਸਦੇ ਸਦਕਾ ਇਹ ਫਿਲਮ ਪੰਜਾਬੀ ਸਿਨੇਮਾ ਦੀ ਸੁਪਰਹਿੱਟ ਫ਼ਿਲਮਾਂ ਵਿੱਚੋਂ ਇੱਕ ਬਣ ਚੁੱਕੀ ਹੈ। ਪੰਜਵੇਂ ਹਫਤੇ ਦੇ ਵਿਚ ਪਹੁੰਚਦੇ ਹੋਏ ਫ਼ਿਲਮ ਨੇ 180 ਸਿਨੇਮਾਘਰਾਂ ‘ਚ ਹਰ ਦਿਨ 617 ਸ਼ੋਅ ਦੇ ਨਾਲ ਦਰਸ਼ਕਾਂ ਦੇ ਵਿੱਚ ਆਪਣਾ ਉਤਸ਼ਾਹ ਨਹੀਂ ਘਟਣ ਦਿੱਤਾ, ਅਤੇ ਇੰਨਾ ਹੀ ਨਹੀਂ ਹੁਣ ਦਰਸ਼ਕਾਂ ਲਈ ਇਸ ਫ਼ਿਲਮ ਲਈ ਟਿਕਟ ਦੀ ਕੀਮਤ 112 ਰੁਪਏ ਕਰ ਦਿੱਤੀ ਗਈ ਹੈ।

ਫਿਲਮ ਬਾਰੇ ਗੱਲ ਕਰੀਏ ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ, ਅਤੇ VH ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ। ਫਿਲਮ ਵਿਜੈ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਅਤੇ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment