ਆਖਿਰ ਰਾਖੀ ਸਾਵੰਤ ਨੇ ਮਾਫੀ ਮੰਗ ਲਈ

TeamGlobalPunjab
1 Min Read

ਬਠਿੰਡਾ : ਹੈਦਰਾਬਾਦ ਰੇਪ ਕੇਸ ਤੋਂ ਬਾਅਦ ਵਿਵਾਦਾਂ ‘ਚ ਘਿਰੀ ਰਾਖੀ ਸਾਵੰਤ ਨੇ ਅੱਜ ਸੋਸ਼ਲ ਮੀਡੀਆ ਜਰੀਏ ਮਾਫੀ ਮੰਗ ਲਈ ਹੈ। ਜੀ ਹਾਂ ਰਾਖੀ ਸਾਵੰਤ ਨੇ ਮਾਫੀ ਮੰਗਦਿਆਂ ਕਿਹਾ ਕਿ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਅਤੇ ਇਸ ਲਈ ਉਹ ਮਾਫੀ ਮੰਗਦੀ ਹੈ। ਰਾਖੀ ਨੇ ਕਿਹਾ ਕਿ ਹੈਦਰਾਬਾਦ ਅਤੇ ਦਿੱਲੀ ਵਿੱਚ ਜੋ ਕਾਂਢ ਹੋਇਆ ਉਸ ਵਿੱਚ ਡਰਾਇਵਰ ਸ਼ਾਮਲ ਸਨ। ਇਸ ਲਈ ਉਸ ਤੋਂ ਅਜਿਹੀ ਗਲਤੀ ਹੋਈ ਹੈ।  ਰਾਖੀ ਨੇ ਨਾਲ ਹੀ ਸਫਾਈ ਦਿੰਦਿਆਂ ਇਹ ਵੀ ਕਿਹਾ ਕਿ ਸਾਰੇ ਡਰਾਵਿਰ ਇੱਕੋ ਜਿਹੇ ਨਹੀਂ ਹੁੰਦੇ ਅਤੇ ਉਹ ਡਰਾਇਵਰਾਂ ਸਮੇਤ ਉਨ੍ਹਾਂ ਦੇ ਪਰਿਵਾਰਾਂ ਤੋਂ ਵੀ ਮਾਫੀ ਮੰਗਦੀ ਹੈ।

ਕੀ ਹੈ ਪੂਰਾ ਮਾਮਲਾ ?

ਦੱਸ ਦਈਏ ਕਿ ਬੀਤੇ ਦਿਨੀਂ ਹੈਦਰਾਬਾਦ ਰੇਪ ਕੇਸ ਤੋਂ ਬਾਅਦ ਰਾਖੀ ਨੇ ਸੋਸ਼ਲ ਮੀਡੀਆ ਜਰੀਏ ਡਰਾਇਵਰਾਂ ‘ਤੇ ਗੰਭੀਰ ਦੋਸ਼ ਲਾਏ ਸਨ। ਜਿਸ ਤੋਂ ਬਾਅਦ ਡਰਾਇਵਰਾਂ ਵੱਲੋਂ ਰਾਖੀ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇੱਥੇ ਹੀ ਬੱਸ ਨਹੀਂ ਬਠਿੰਡਾ ਵਿੱਚ ਰਾਖੀ ਦਾ ਪੁਤਲਾ ਵੀ ਸਾੜਿਆ ਗਿਆ ਸੀ।

Share this Article
Leave a comment