ਸ਼ੂਗਰ ਦੇ ਮਰੀਜ਼ਾਂ ਲਈ ਬੇਹੱਦ ਗੁਣਕਾਰੀ ਕੱਚੇ ਕੇਲੇ ,ਜਾਣੋ ਹੋਰ ਕੀ ਹਨ ਫਾਇਦੇ

navdeep kaur
3 Min Read

ਨਿਊਜ਼ ਡੈਸਕ: ਸਿਹਤਮੰਦ ਰਹਿਣਾ ਬਹੁਤ ਹੱਦ ਤਕ ਆਪਣੇ ਆਪ ’ਤੇ ਹੀ ਨਿਰਭਰ ਕਰਦਾ ਹੈ। ਜੇਕਰ ਮਨ ਵਿੱਚ ਚੰਗੇ ਵਿਚਾਰ ਲਿਆਂਦੇ ਜਾਣ ਮਨ ਤਾਂ ਅਰੋਗ ਰਹਿੰਦਾ ਹੀ ਹੈ ਜਿਸ ਨਾਲ ਬੰਦਾ ਪ੍ਰਸੰਨ ਤੇ ਅਰੋਗ ਰਹਿੰਦਾ ਹੈ। ਪਰ ਦੂਜੇ ਪਾਸੇ ਜੇਕਰ ਬੰਦਾ ਹਰ ਵੇਲੇ ਆਪਣੇ ਆਪ ਨੂੰ ਭੈੜੇ ਵਿਚਾਰਾਂ ਵਿੱਚ ਡੋਬੀ ਰੱਖੇ ਤਾਂ ਮਨ ਰੋਗੀ ਹੋ ਕੇ ਤਨ ਨੂੰ ਵੀ ਰੋਗ ਲਾ ਦਿੰਦਾ ਹੈ। ਮਨ ਦੀ ਅਵਸਥਾ ਆਪ-ਮੁਹਾਰੇ ਹੀ ਸੁਰਗਾਂ ਵਿੱਚ ਨਰਕ ਤੇ ਨਰਕਾਂ ਵਿੱਚ ਸੁਰਗ ਦੇ ਦ੍ਰਿਸ਼ ਖਾ ਸਕਦੀ ਹੈ। ਇਹ ਸਾਬਤ ਹੋ ਚੁੱਕਾ ਹੈ ਕਿ ਸਰੀਰਕ ਪੱਖੋਂ ਦੁਖੀਆਂ ਨਾਲੋਂ ਮਾਨਸਿਕ ਨਾਲ ਆਤਮਘਾਤ ਕਰਨ ਵਾਲਿਆਂ ਦੀ ਗਿਣਤੀ ਵੱਧ ਕਿ ਕਰੀਬਨ ਹਜ਼ਾਰਾਂ ਵਿੱਚ ਹੈ। ਜੇਕਰ ਅਸੀਂ ਖ਼ੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਰੀਰਕ ਪੱਖੋਂ ਸਿਹਤਮੰਦ ਹੋਣਾ ਜ਼ਰੂਰੀ ਹੈ ਤੇ ਸਰੀਰਕ ਪੱਖੋਂ ਅਸੀਂ ਤਾਂ ਹੀ ਸੁਖਾਲੇ ਹੋ ਸਕਦੇ ਹਾਂ ਜੇਕਰ ਮਨ ਵੀ ਸਿਹਤਮੰਦ ਤੇ ਨਿਰੋਗ ਹੋਵੇ। ਥੋੜ੍ਹੀ ਜਿਹੀ ਮਾਨਸਿਕ ਅਸ਼ਾਂਤੀ ਵੀ ਜੀਵਨ ਦੇ ਮੁਹਾਂਦਰੇ ਨੂੰ ਸਵਾਰਥ ਤੇ ਬੇਪਰਵਾਹੀ ਵੱਲ ਮੋੜ ਦਿੰਦੀ ਹੈ। ਦੱਸ ਦਿੰਦੇ ਹਾਂ ਕਿ ਜੇਕਰ ਤੁਸੀ ਸ਼ੂਗਰ ਦੇ ਮਰੀਜ਼ ਹੋ ਤਾਂ ਕੱਚੇ ਕੇਲੇ ਖਾਣਾ ਸ਼ੁਰੂ ਕਰ ਦਿਓ। ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਕੇਲੇ ਵਿਚ ਫ਼ਾਈਬਰ ਦੀ ਚੰਗੀ ਮਾਤਰਾ ਮਿਲ ਜਾਂਦੀ ਹੈ। ਅਜਿਹੇ ਵਿੱਚ ਰੋਜ਼ਾਨਾ ਇਕ ਕੇਲੇ ਦਾ ਸੇਵਨ ਕਰਨਾ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ।
– ਕੱਚਾ ਕੇਲਾ ਤੁਹਾਡੇ ਦਿਲ ਦੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਮਿਲਣ ਵਾਲੇ ਫ਼ਾਈਬਰ ਦੀ ਚੰਗੀ ਮਾਤਰਾ ਸਰੀਰ ਵਿਚ ਵਧੇ ਹੋਏ ਕੈਲੇਸਟਰੋਲ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੁੰਦਾ ਹੈ, ਜੋ ਤੁਹਾਡੇ ਦਿਲ ਨੂੰ ਸਿਹਤਮੰਦ ਬਣਾਉਂਦਾ ਹੈ। ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਪੱਕੇ ਕੇਲੇ ਨੂੰ ਦੁੱਧ ਦੇ ਨਾਲ ਖਾਣ ਨਾਲ ਭਾਰ ਵਧਣ ਵਿੱਚ ਮਦਦ ਮਿਲਦੀ ਹੈ।
-ਕੱਚੇ ਕੇਲੇ ਦਾ ਸੇਵਨ ਸਾਡੇ ਪਾਚਨ ਤੰਤਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਕੱਚਾ ਕੇਲਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਕੱਚੇ ਕੇਲੇ ਵਿਚ ਮਿਲਣ ਵਾਲੇ ਐਂਟੀ-ਡਾਇਬੀਟਿਕ ਗੁਣ ਸ਼ੂਗਰ ਦੀ ਸਮੱਸਿਆ ਵਿਚ ਫ਼ਾਇਦੇਮੰਦ ਹੁੰਦੇ ਹਨ। ਅਜਿਹੇ ਵਿਚ ਨਿਯਮਤ ਰੂਪ ਨਾਲ ਇਸ ਦਾ ਸੇਵਨ ਕਰਨ ਨਾਲ ਸ਼ੂਗਰ ਦੀ ਸਮੱਸਿਆ ਨੂੰ ਕੰਟਰੋਲ ਕਰਨ ਵਿਚ ਮਦਦ ਮਿਲ ਸਕਦੀ ਹੈ।
– ਕੱਚੇ ਕੇਲੇ ਵਿਚ ਫਾਈਬਰ, ਵਿਟਾਮਿਨ-ਸੀ, ਵਿਟਾਮਿਨ-ਬੀ6, ਪ੍ਰੋਵਿਟਾਮਿਨ-ਏ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਜ਼ਿੰਕ ਤੇ ਫੀਨੋਲਿਕ ਮਿਸ਼ਰਣ ਵਰਗੇ ਕਈ ਗੁਣ ਪਾਏ ਜਾਂਦੇ ਹਨ। ਇਹ ਸਾਰੇ ਤੱਤ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹਨ।
– ਕੱਚੇ ਕੇਲੇ ਦਾ ਸੇਵਨ ਨਾ ਸਿਰਫ ਸਾਡੀ ਸਿਹਤ ਨੂੰ ਲਾਭ ਪਹੁੰਚਾਉਂਦਾ ਹੈ, ਸਗੋਂ ਇਹ ਸਾਡੀ ਸਕਿੰਨ ਲਈ ਵੀ ਫਾਇਦੇਮੰਦ ਹੁੰਦਾ ਹੈ। ਦਰਅਸਲ ਕੱਚੇ ਕੇਲੇ ‘ਚ ਕਈ ਤਰ੍ਹਾਂ ਦੇ ਵਿਟਾਮਿਨ ਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਚਿਹਰੇ ‘ਤੇ ਝੁਰੜੀਆਂ ਤੋਂ ਛੁਟਕਾਰਾ ਦਿਵਾਉਣ ‘ਚ ਬਹੁਤ ਮਦਦਗਾਰ ਸਾਬਤ ਹੁੰਦੇ ਹਨ।
– ਕੱਚੇ ਕੇਲੇ ਨੂੰ ਸ਼ੂਗਰ ਦੇ ਮਰੀਜ਼ ਕਿਸੇ ਵੀ ਰੂਪ ਵਿਚ ਖਾ ਸਕਦੇ ਹਨ। ਇਹ ਨੁਕਸਾਨਦੇਹ ਨਹੀਂ ਹੈ। ਇਸ ਦੀ ਸਬਜ਼ੀ ਬਣਾ ਕੇ ਵੀ ਇਸ ਨੂੰ ਖਾਇਆ ਜਾ ਸਕਦਾ ਹੈ।

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment