ਰਣਜੀਤ ਬਾਵਾ ਦੇ 4 ਟਿਕਾਣਿਆ ਤੇ ਇਨਕਮ ਟੈਕਸ ਦੀ ਰੇਡ

Rajneet Kaur
1 Min Read

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ  ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਣਜੀਤ ਬਾਵਾ ਦੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਮੋਹਾਲੀ ਸਥਿਤ ਰਣਜੀਤ ਬਾਵਾ ਦੀ ਰਿਹਾਇਸ਼ ‘ਤੇ ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਇਨਕਮ ਟੈਕਸ ਵਿਭਾਗ ਵੱਲੋਂ ਪੰਜਾਬੀ ਗਾਇਕ ਦੇ 4 ਠਿਕਾਣਿਆਂ ‘ਤੇ ਰੇਡ ਮਾਰੀ ਗਈ ਹੈ।

ਜਿਨ੍ਹਾਂ ਵਿੱਚ ਇਕ ਉਹਨਾਂ ਦੇ ਪੀ ਏ ਡਿਪਟੀ ਵੋਹਰਾ ਦੇ ਘਰ ਬਟਾਲਾ ਅਤੇ ਇਕ ਚੰਡੀਗੜ੍ਹ ਦਫਤਰ ਵਿਖੇ ਅਤੇ 2 ਉਹਨਾਂ ਦੇ ਆਪਣੇ ਘਰ ਇਕ ਬਟਾਲਾ ਵਿਖੇ ਅਤੇ ਦੂਸਰੇ ਉਹਨਾਂ ਦੇ ਬਟਾਲਾ ਦੇ ਨੇੜੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਰੇਡ ਮਾਰੀ ਗਈ। ਮਿਲੀ ਜਾਣਕਾਰੀ ਅਨੁਸਾਰ  ਜਿਹੜੇ ਗਾਇਕਾਂ ਨੇ ਕਿਸਾਨੀ ਅੰਦੋਲਨ ਦੌਰਾਨ ਯੋਗਦਾਨ ਦਿੱਤਾ ਸੀ ਉਹਨਾਂ ਦੇ ਘਰਾਂ ਵਿੱਚ ਇਨਕਮ ਟੈਕਸ ਦੀ ਰੇਡ ਚੱਲ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment