ਅਕਸਰ ਸ਼ਾਂਤ ਰਹਿਣ ਵਾਲੇ ਰਾਜਨਾਥ ਨੂੰ ਵੀ ਆ ਗਿਆ ਗੁੱਸਾ, ਟਵੀਟ ਤੇ ਟਵੀਟ ਕਰਕੇ ਖੋਲ੍ਹ ‘ਤੇ ਕਈ ਰਾਜ਼, ਆਂਢੀਆਂ ਗੁਆਂਢੀਆਂ ਸਭ ਨੂੰ ਪੈ ਗਈਆਂ ਭਾਜੜਾਂ

TeamGlobalPunjab
2 Min Read

ਨਵੀਂ ਦਿੱਲੀ : ਜਿਸ ਦਿਨ ਤੋਂ ਕਸ਼ਮੀਰ ਅੰਦਰ ਧਾਰਾ 370 ਹਟਾਈ ਗਈ ਹੈ ਉਸ ਦਿਨ ਤੋਂ ਹੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਮਾਹੌਲ ਤਲਖੀ ਵਾਲਾ ਬਣਿਆ ਹੋਇਆ ਹੈ। ਇਸ ਨੂੰ ਲੈ ਕੇ ਜਿੱਥੇ ਪਾਕਿਸਤਾਨ ਤਰਲੋ ਮੱਛੀ ਹੋ ਕੇ ਲਗਾਤਾਰ ਪ੍ਰਮਾਣੂ ਜੰਗ ਦੀਆਂ ਧਮਕੀਆਂ ਦੇ ਰਿਹਾ ਹੈ, ਉੱਥੇ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਗੁਆਂਢੀ ਮੁਲਕ ਦੇ ਆਗੂਆਂ ਨੂੰ ਕੁਝ ਅਜਿਹੇ ਸਵਾਲ ਕੀਤੇ ਹਨ ਜਿਹੜੇ ਉਨ੍ਹਾਂ ਦੀ ਬੋਲਤੀ ਬੰਦ ਕਰਨ ਲਈ ਕਾਫੀ ਹਨ। ਰੱਖਿਆ ਮੰਤਰੀ ਦਾ ਕਹਿਣਾ ਹੈ ਕਿ ਪਾਕਿਸਤਾਨ ਲਗਾਤਾਰ ਕਸ਼ਮੀਰ-ਕਸ਼ਮੀਰ ਦਾ ਰਾਗ ਅਲਾਪ ਕੇ ਚਿੰਘਾੜਾਂ ਮਾਰ ਰਿਹਾ ਹੈ, ਪਰ ਉਹ ਇਹ ਤਾਂ ਦੱਸੇ ਕਿ ਕਸ਼ਮੀਰ ਪਾਕਿਸਤਾਨ  ਦਾ ਹਿੱਸਾ ਕਦੋਂ ਸੀ?

ਇਸ ਸਬੰਧ ਵਿੱਚ ਰਾਜਨਾਥ ਸਿੰਘ ਨੇ ਇੱਕ ਟਵੀਟ ਕਰਦਿਆਂ ਲਿਖਿਆ ਕਿ, “ਮੈਂ ਪਾਕਿਸਤਾਨ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕਸ਼ਮੀਰ ਪਾਕਿਸਤਾਨ ਕੋਲ ਹੈ ਕਦੋਂ ਸੀ? ਅਤੇ ਪਾਕਿਸਤਾਨ ਵੀ ਭਾਰਤ ਵਿੱਚੋਂ ਹੀ ਨਿੱਕਲ ਕੇ ਬਣਿਆ ਹੈ। ਅਸੀਂ ਪਾਕਿਸਤਾਨ ਦੇ ਵਜੂਦ ਦਾ ਸਨਮਾਨ ਕਰਦੇ ਹਾਂ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਉਹ ਕਸ਼ਮੀਰ ਨੂੰ ਲੈ ਕੇ ਲਗਾਤਾਰ ਬਿਆਨਬਾਜੀਆਂ ਕਰਦਾ ਰਹੇ”। ਇੱਥੇ ਹੀ ਬੱਸ ਨਹੀਂ ਇਸ ਦੇ ਨਾਲ ਹੀ ਰਾਜਨਾਥ ਸਿੰਘ ਨੇ ਇੱਕ ਹੋਰ ਟਵੀਟ ਵੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ, “ਕਸ਼ਮੀਰ ਸਾਡਾ ਹੈ ਤੇ ਇਸ ਗੱਲ ‘ਤੇ ਦੇਸ਼ ਅੰਦਰ ਕੋਈ ਸ਼ੱਕ ਨਹੀਂ। ਸੱਚ ਤਾਂ ਇਹ ਹੈ ਕਿ ਪਾਕਿਸਤਾਨ ਦੇ ਕਬਜੇ ਵਾਲਾ ਕਸ਼ਮੀਰ ਅਤੇ ਗਿਲਗਿਟ-ਬਾਲਟਿਸਤਾਨ ‘ਤੇ ਵੀ ਪਾਕਿਸਤਾਨ ਨੇ ਨਜਾਇਜ਼ ਕਬਜਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਕਬਜ਼ੇ ਵਾਲੇ ਕਸ਼ਮੀਰ ਦੇ ਨਾਗਰਿਕਾਂ ਦੇ ਮਨੁੱਖੀ ਅਧਿਕਾਰ ਦੇ ਹੋ ਰਹੇ ਘਾਣ ਵੱਲ ਧਿਆਨ ਦੇਣਾ ਚਾਹੀਦਾ ਹੈ”।

ਦੱਸ ਦਈਏ ਕਿ ਕਸ਼ਮੀਰ ‘ਚ ਧਾਰਾ 370 ਤੇ 35 ਏ ਮਨਸੂਖ ਕੀਤੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਮਾਹੌਲ ਇਸ ਕਦਰ ਤੱਤਾ ਹੋ ਗਿਆ ਹੈ, ਵਪਾਰਕ ਸਬੰਧ ਵੀ ਟੁੱਟ ਗਏ ਸਨ। ਹੋਰ ਤਾਂ ਹੋਰ ਸਾਲਾਂ ਤੋਂ ਚੱਲੀ ਆ ਰਹੀ ਵਾਹਘਾ ਬਾਰਡਰ ‘ਤੇ ਮਿਠਾਈ ਦੇਣ ਦੀ ਪਰੰਪਰਾ ਵੀ ਪਾਕਿਸਤਾਨ ਨੇ ਤੋੜ ਦਿੱਤੀ ਹੈ।

Share this Article
Leave a comment