ਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ ਲਗਭਗ 3 ਲੱਖ ਮਾਮਲੇ ਆਏ ਸਾਹਮਣੇ

TeamGlobalPunjab
1 Min Read

ਨਵੀਂ ਦਿੱਲੀ: ਦੇਸ਼ ‘ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਹਰ ਦਿਨ ਕੋਰੋਨਾ ਦੇ ਅੰਕੜੇ ਨਵਾਂ ਰਿਕਾਰਡ ਬਣਾ ਰਹੇ ਹਨ। ਭਾਰਤ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ ਕੇਸ 2,95,041 ਸਾਹਮਣੇ ਆਏ ਹਨ।

ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਇਕ ਦਿਨ ‘ਚ 2023 ਮੌਤਾਂ ਹੋਈਆਂ ਹਨ। ਇਸ ਵੇਲੇ ਐਕਟਿਵ ਕੇਸ ਵੀ 21 ਲੱਖ ਦਾ ਅੰਕੜਾ ਪਾਰ ਕਰ ਗਏ ਹਨ।

ਦੇਸ਼ ਵਿੱਚ ਅੱਜ ਕੋਰੋਨਾ ਦੇ ਹਾਲਾਤ-

ਕੁੱਲ ਕੋਰੋਨਾ ਕੇਸ – ਇੱਕ ਕਰੋੜ 56 ਲੱਖ 16 ਹਜ਼ਾਰ 130

- Advertisement -

ਕੁੱਲ ਡਿਸਚਾਰਜ – ਇੱਕ ਕਰੋੜ 32 ਲੱਖ 76 ਹਜ਼ਾਰ 39

ਕੁੱਲ ਐਕਟਿਵ ਕੇਸ – 21 ਲੱਖ 57 ਹਜ਼ਾਰ 538

ਕੁੱਲ ਮੌਤਾਂ – 1 ਲੱਖ 82 ਹਜ਼ਾਰ 553

ਕੁੱਲ ਟੀਕਾਕਰਨ- 13 ਕਰੋੜ 1 ਲੱਖ 19 ਹਜ਼ਾਰ 310 ਦੋਜ਼ ਦਿੱਤੀ ਗਈ

ਕੋਰੋਨਾ ਕਾਰਨ ਮਹਾਰਾਸ਼ਟਰ ਵਿਚ ਮੌਤਾਂ ਦੀ ਗਿਣਤੀ ਰੋਜ਼ਾਨਾ ਵਧ ਰਹੀ ਹੈ। ਇਥੇ ਇਕ ਦਿਨ ਵਿੱਚ 519 ਮੌਤਾਂ, ਦਿੱਲੀ ਵਿਚ 277, ਛਤੀਸਗੜ੍ਹ ਵਿਚ 191, ਉਤਰ ਪ੍ਰਦੇਸ਼ ਵਿਚ 162, ਕਰਨਾਟਕਾ ਵਿਚ 149, ਗੁਜਰਾਤ ਵਿਚ 121, ਮੱਧ ਪ੍ਰਦੇਸ਼ ਵਿਚ 77, ਰਾਜਸਥਾਨ ਵਿਚ 64, ਪੰਜਾਬ ਵਿਚ 60, ਬਿਹਾਰ ਵਿਚ 51, ਤਾਮਿਲਨਾਡੂ ਵਿਚ 48, ਪੱਛਮੀ ਬੰਗਾਲ ਵਿਚ 45 ਤੇ ਝਾਰਖੰਡ ਵਿਚ 45, ਹਰਿਆਣਾ ਤੇ ਆਂਧਰਾ ਪ੍ਰਦੇਸ਼ ਵਿਚ 35-35 ਮੌਤਾਂ ਹੋਈਆਂ ਹਨ।

- Advertisement -
Share this Article
Leave a comment